ਫਿਲੀਪੀਨਜ਼ ਦੀ ਚੀਨ ਨੂੰ ਚੇਤਾਵਨੀ, ਹਮਲਾ ਕੀਤਾ ਤਾਂ ਬੁਲਾ ਲਵਾਂਗੇ ਅਮਰੀਕੀ ਫੌਜ
Thursday, Aug 27, 2020 - 06:39 PM (IST)
ਮਨੀਲਾ (ਬਿਊਰੋ): ਫਿਲੀਪੀਨਜ਼ ਨੇ ਚੀਨ ਨੂੰ ਚੇਤਾਵਨੀ ਦਿੱਤੀ ਹੈਕਿ ਜੇਕਰ ਉਸ ਨੇ ਦੱਖਣੀ ਚੀਨ ਸਾਗਰ ਵਿਚ ਉਸ ਦੇ ਸਮੁੰਦਰੀ ਜਹਾਜ਼ਾਂ 'ਤੇ ਹਮਲਾ ਕੀਤਾ ਤਾਂ ਉਹ ਅਮਰੀਕੀ ਫੌਜ ਬੁਲਾਉਣ ਲਈ ਮਜਬੂਰ ਹੋ ਜਾਵੇਗਾ। ਫਿਲੀਪੀਨਜ਼ ਦੇ ਵਿਦੇਸ਼ ਮੰਤਰੀ ਟੇਓਡੋਰੋ ਲੋਕਸਿਨ ਨੇ ਬੁੱਧਵਾਰ ਨੂੰ ਕਿਹਾ ਕਿ ਜੇਕਰ ਚੀਨ ਨੇ ਹਮਲਾ ਕੀਤਾ ਤਾਂ ਉਹ ਅਮਰੀਕਾ ਦੇ ਨਾਲ ਆਪਣੇ ਰੱਖਿਆ ਸਮਝੌਤੇ ਨੂੰ ਲਾਗੂ ਕਰ ਦੇਵੇਗਾ। ਇਸ ਤੋਂ ਪਹਿਲਾਂ ਫਿਲੀਪੀਨਜ਼ ਦੇ ਰਾਸ਼ਟਰਪਤੀ ਰੋਡਰੀਗੋ ਦੁਤਰੇਤੇ ਦੇ ਪ੍ਰਸ਼ਾਸਨ ਨੇ ਕਿਹਾ ਸੀ ਕਿ ਉਹਨਾਂ ਦੀ ਸਰਕਾਰ ਅਮਰੀਕਾ ਤੋਂ ਮਦਦ ਨਹੀਂ ਲਵੇਗੀ।
ਮੰਨਿਆ ਜਾ ਰਿਹਾ ਹੈ ਕਿ ਫਿਲੀਪੀਨਜ਼ ਅਤੇ ਚੀਨ ਵਿਚਾਲੇ ਦੱਖਣੀ ਚੀਨ ਸਾਗਰ ਵਿਚ ਵੱਧਦੇ ਤਣਾਅ ਦੇ ਬਾਅਨ ਮਨੀਲਾ ਨੇ ਬੀਜਿੰਗ ਨੂੰ ਇਹ ਚੇਤਾਵਨੀ ਦਿੱਤੀ ਹੈ। ਵਿਦੇਸ਼ ਮੰਤਰੀ ਲੋਕਸਿਨ ਨੇ ਕਿਹਾ ਕਿ ਚੀਨ ਦੀ ਚੇਤਾਵਨੀ ਦੇ ਬਾਅਦ ਫਿਲੀਪੀਨਜ਼ ਦੀ ਹਵਾਈ ਫੌਜ ਅੱਗੇ ਵੀ ਦੱਖਣੀ ਚੀਨ ਸਾਗਰ ਦੇ ਉੱਪਰ ਗਸ਼ਤ ਲਗਾਉਂਦੀ ਰਹੇਗੀ। ਚੀਨ ਨੇ ਇਸ ਨੂੰ ਉਕਸਾਵੇ ਵਾਲੀ ਕਾਰਵਾਈ ਦੱਸਿਆ ਹੈ। ਲੋਕਸਿਨ ਨੇ ਕਿਹਾ,''ਉਹ ਇਸ ਨੂੰ ਗੈਰ ਕਾਨੂੰਨੀ ਕਾਰਵਾਈ ਦੱਸਦੇ ਹਨ, ਤੁਸੀਂ ਉਹਨਾਂ ਦੇ ਦਿਮਾਗ ਨੂੰ ਨਹੀਂ ਬਦਲ ਸਕਦੇ। ਉਹ ਪਹਿਲਾਂ ਹੀ ਅਦਾਲਤ ਵਿਚ ਹਾਰ ਚੁੱਕੇ ਹਨ।''
ਪੜ੍ਹੋ ਇਹ ਅਹਿਮ ਖਬਰ- ਮਿਸਰ 'ਚ ਵੋਟਿੰਗ ਦਾ ਬਾਈਕਾਟ ਕਰਨ ਵਾਲੇ ਕਰੀਬ 5.4 ਕਰੋੜ ਲੋਕਾਂ ਖਿਲਾਫ਼ ਮੁਕੱਦਮਾ
ਲੋਕਸਿਨ ਨੇ ਅੱਗੇ ਕਿਹਾ ਕਿ ਜੇਕਰ ਚੀਨ ਇਸ ਤੋਂ ਅੱਗੇ ਵੱਧਦੇ ਹੋਏ ਸਾਡੇ ਜਹਾਜ਼ਾਂ 'ਤੇ ਹਮਲਾ ਕਰਦਾ ਹੈ ਤਾਂ ਅਸੀਂ ਅਮਰੀਕੀ ਫੌਜ ਨੂੰ ਬੁਲਾ ਲਵਾਂਗੇ। ਉਹਨਾਂ ਨੇ ਇਹ ਨਹੀਂ ਦੱਸਿਆ ਕਿ ਕਿਹੜੇ ਹਾਲਤਾਂ ਵਿਚ ਫਿਲੀਪੀਨਜ਼ ਅਮਰੀਕਾ ਨੂੰ ਬੁਲਾਏਗਾ, ਇਸ 'ਤੇ ਉਹਨਾਂ ਨੇ ਜਵਾਬ ਨਹੀਂ ਦਿੱਤਾ। ਵਿਦੇਸ਼ ਮੰਤਰੀ ਲੋਕਸਿਨ ਨੇ ਇਸ ਤੋਂ ਪਹਿਲਾਂ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨਾਲ ਗੱਲ ਕੀਤੀ ਸੀ। ਲੋਕਸਿਨ ਦਾ ਇਹ ਬਿਆਨ ਅਜਿਹੇ ਸਮੇ ਵਿਚ ਆਇਆ ਹੈ ਜਦੋਂ ਅਮਰੀਕਾ ਅਤੇ ਚੀਨ ਵਿਚਾਲੇ ਦੱਖਣੀ ਚੀਨ ਸਾਗਰ ਨੂੰ ਲੈ ਕੇ ਵਿਵਾਦ ਵੱਧਦਾ ਜਾ ਰਿਹਾ ਹੈ।