ਫਿਲੀਪੀਨਜ਼ ''ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
Thursday, May 28, 2020 - 02:15 PM (IST)
ਮਨੀਲਾ (ਵਾਰਤਾ) : ਫਿਲੀਪੀਨਜ਼ ਦੇ ਲੁਜੋਨ ਟਾਪੂ 'ਤੇ ਵੀਰਵਾਰ ਨੂੰ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਫਿਲੀਪੀਨਜ਼ ਭੂਚਾਲ ਵਿਗਿਆਨ ਅਤੇ ਜਵਾਲਾਮੁਖੀ ਵਿਗਿਆਨ ਸੰਸਥਾ ਨੇ ਇਹ ਜਾਣਕਾਰੀ ਦਿੱਤੀ।
ਸੰਸਥਾ ਨੇ ਦੱਸਿਆ ਕਿ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 5.1 ਮਾਪੀ ਗਈ। ਭੂਚਾਲ ਦਾ ਕੇਂਦਰ ਲਾ ਯੂਨੀਅਨ ਸੂਬੇ ਵਿਚ ਸਾਨ ਫਰਨੈਂਡੋ ਸ਼ਹਿਰ ਦੇ 17 ਕਿਲੋਮੀਟਰ ਉਤਰ-ਪੱਛਮ ਵਿਚ ਸਤਿਹ ਤੋਂ 81 ਕਿਲੋਮੀਟਰ ਦੀ ਡੂੰਘਾਈ 'ਤੇ ਸਥਿਤ ਸੀ। ਭੂਚਾਲ ਦੇ ਝਟਕੇ ਸਥਾਨਕ ਸਮੇਂ ਅਨੁਸਾਰ ਦੁਪਹਿਰ 1 ਵੱਜ ਕੇ 17 ਮਿੰਟ 'ਤੇ ਮਹਿਸੂਸ ਕੀਤੇ ਗਏ। ਸੰਸਥਾ ਨੇ ਦੱਸਿਆ ਕਿ ਭੂਚਾਲ ਦੇ ਝਟਕੇ ਪੰਗਸੀਨਨ ਸੂਬੇ ਦੇ ਲੇਬਰਾਡੋਰ ਸ਼ਹਿਰ, ਬੁਲਾਕਨ ਸੂਬੇ ਦੇ ਸੈਨ ਜੋਸ ਡੇਲ ਮੋਂਟੇਓਰ ਰਾਜਧਾਨੀ ਮੈਟਰੋ ਮਨੀਲਾ ਦੇ ਕਿਊਜੋਨ ਅਤੇ ਨਵੋਟਾਸ ਸ਼ਹਿਰ ਵਿਚ ਵੀ ਮਹਿਸੂਸ ਕੀਤੇ ਗਏ। ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਸੂਚਨਾ ਨਹੀਂ ਹੈ।