ਫਿਲਪੀਨਜ਼ ਦੇ ਗ੍ਰਹਿਮੰਤਰੀ ਮੁੜ ਹੋਏ ਕੋਰੋਨਾ ਦੇ ਸ਼ਿਕਾਰ

Sunday, Aug 16, 2020 - 02:05 PM (IST)

ਫਿਲਪੀਨਜ਼ ਦੇ ਗ੍ਰਹਿਮੰਤਰੀ ਮੁੜ ਹੋਏ ਕੋਰੋਨਾ ਦੇ ਸ਼ਿਕਾਰ

ਮਨੀਲਾ-  ਫਿਲਪੀਨਜ਼ ਦੇ ਗ੍ਰਹਿਮੰਤਰੀ ਐਡੁਆਡਰ ਐਨੋ ਕੋਰੋਨਾ ਵਾਇਰਸ ਨਾਲ ਦੋਬਾਰਾ ਸੰਕਰਮਿਤ ਹੋ ਗਏ ਹਨ। ਐਨੋ ਨੇ ਐਤਵਾਰ ਨੂੰ ਖੁਦ ਇਹ ਜਾਣਕਾਰੀ ਦਿੱਤੀ। 
ਫਿਲਪੀਨਜ਼ ਦੇ ਨਿਊਜ਼ ਚੈਨਲ ਮੁਤਾਬਕ ਐਨੋ ਨੇ ਕਿਹਾ, "15 ਅਗਸਤ ਦੀ ਰਾਤ ਮੈਨੂੰ ਆਪਣੀ ਕੋਰੋਨਾ ਦੀ ਰਿਪੋਰਟ ਮਿਲੀ, ਜਿਸ ਵਿਚ ਮੈਂ ਇਸ ਵਾਇਰਸ ਨਾਲ ਮੁੜ ਪੀੜਤ ਪਾਇਆ ਗਿਆ ਹਾਂ।" ਐਨੋ ਇਸ ਤੋਂ ਪਹਿਲਾਂ ਮਾਰਚ ਦੇ ਅਖੀਰ ਵਿਚ ਇਸ ਵਾਇਰਸ ਨਾਲ ਪੀੜਤ ਪਾਏ ਗਏ ਸਨ। ਫਿਲਪੀਨਜ਼ ਵਿਚ ਹੁਣ ਤਕ 1,57,918 ਲੋਕ ਇਸ ਵਾਇਰਸ ਦੇ ਸ਼ਿਕਾਰ ਹੋ ਚੁੱਕੇ ਹਨ ਅਤੇ 2600 ਲੋਕਾਂ ਦੀ ਮੌਤ ਹੋ ਚੁੱਕੀ ਹੈ। 
ਇਸ ਖਬਰ ਨਾਲ ਲੋਕਾਂ ਵਿਚ ਕੋਰੋਨਾ ਵਾਇਰਸ ਦਾ ਡਰ ਪੈਦਾ ਹੋ ਗਿਆ ਹੈ ਤੇ ਲੋਕਾਂ ਨੂੰ ਸਰਕਾਰ ਵਲੋਂ ਵਧੇਰੇ ਧਿਆਨ ਰੱਖਣ ਦੀ ਸਲਾਹ ਦਿੱਤੀ ਗਈ ਹੈ। 


author

Lalita Mam

Content Editor

Related News