ਫਿਲੀਪੀਨਜ਼ 'ਚ 250 ਯਾਤਰੀਆਂ ਨੂੰ ਲਿਜਾ ਰਹੇ ਸਮੁੰਦਰੀ ਜਹਾਜ਼ ਨੂੰ ਲੱਗੀ ਭਿਆਨਕ ਅੱਗ, 12 ਲੋਕਾਂ ਦੀ ਮੌਤ
Thursday, Mar 30, 2023 - 10:35 AM (IST)
ਮਨੀਲਾ (ਭਾਸ਼ਾ)- ਫਿਲੀਪੀਨ ਟਾਪੂਆਂ ਦੇ ਵਿਚਕਾਰ ਲਗਭਗ 250 ਯਾਤਰੀਆਂ ਅਤੇ ਚਾਲਕ ਦਲ ਨੂੰ ਲੈ ਕੇ ਜਾ ਰਹੇ ਇਕ ਸਮੁੰਦਰੀ ਜਹਾਜ਼ ਵਿੱਚ ਅੱਗ ਲੱਗਣ ਕਾਰਨ 12 ਲੋਕਾਂ ਦੀ ਮੌਤ ਹੋ ਗਈ ਅਤੇ 7 ਹੋਰ ਅਜੇ ਵੀ ਲਾਪਤਾ ਹਨ। ਸੂਬਾਈ ਗਵਰਨਰ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਬਾਸਿਲਾਨ ਦੇ ਦੱਖਣੀ ਟਾਪੂ ਸੂਬੇ ਦੇ ਗਵਰਨਰ ਜਿਮ ਹਾਟਾਮੈਨ ਨੇ ਕਿਹਾ ਕਿ ਬਚਾਏ ਗਏ ਲੋਕਾਂ ਵਿਚੋਂ ਕਈਆਂ ਨੇ ਅੱਗ ਲੱਗਣ ਤੋਂ ਬਾਅਦ ਘਬਰਾ ਕੇ ਪਾਣੀ ਵਿਚ ਛਾਲ ਮਾਰ ਦਿੱਤੀ ਸੀ। ਉਨ੍ਹਾਂ ਨੂੰ ਤੱਟ ਰੱਖਿਅਕ, ਜਲ ਸੈਨਾ, ਇਕ ਹੋਰ ਕਿਸ਼ਤੀ ਅਤੇ ਸਥਾਨਕ ਮਛੇਰਿਆਂ ਨੇ ਸਮੁੰਦਰ 'ਚੋਂ ਬਾਹਰ ਕੱਢਿਆ। ਵੀਰਵਾਰ ਨੂੰ ਵੀ ਤਲਾਸ਼ੀ ਅਤੇ ਬਚਾਅ ਕਾਰਜ ਜਾਰੀ ਹੈ।
ਇਹ ਵੀ ਪੜ੍ਹੋ: ਪਾਕਿ 'ਚ ਮਹਿੰਗਾਈ ਨੇ ਤੋੜਿਆ ਲੋਕਾਂ ਦਾ ਲੱਕ, ਮੁਫ਼ਤ ਆਟਾ ਲੈਣ ਦੇ ਚੱਕਰ ’ਚ 11 ਲੋਕਾਂ ਦੀ ਮੌਤ
ਗਵਰਨਰ ਨੇ ਕਿਹਾ ਕਿ 'ਐੱਮ.ਵੀ. ਲੇਡੀ ਮੈਰੀ ਜੋਏ 3' ਸਮੁੰਦਰੀ ਜਹਾਜ 'ਤੇ ਸਵਾਰ ਜ਼ਿਆਦਾਤਰ ਲੋਕਾਂ ਨੂੰ ਰਾਤ ਭਰ ਜਾਰੀ ਮੁਹਿੰਮ ਦੌਰਾਨ ਬਚਾ ਲਿਆ ਗਿਆ। ਵੱਖ-ਵੱਖ ਏਜੰਸੀਆਂ ਵੱਲੋਂ ਮ੍ਰਿਤਕ ਸੰਖਿਆ ਦਾ ਮਿਲਾਨ ਕੀਤਾ ਜਾ ਰਿਹਾ ਹੈ, ਇਸ ਲਈ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ। ਗਵਰਨਰ ਨੇ ਦੱਸਿਆ ਕਿ ਮ੍ਰਿਤਕਾਂ ਵਿਚ 3 ਬੱਚੇ ਵੀ ਸ਼ਾਮਲ ਹਨ। ਇਸ ਹਾਦਸੇ 'ਚ ਘੱਟੋ-ਘੱਟ 23 ਯਾਤਰੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲਾਂ 'ਚ ਦਾਖ਼ਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ: ਅਮਰੀਕਾ 'ਚ ਵੱਸਦੇ ਭਾਰਤੀਆਂ ਲਈ ਖ਼ੁਸ਼ਖ਼ਬਰੀ, ਕੋਰਟ ਨੇ ਸੁਣਾਇਆ ਵੱਡਾ ਫ਼ੈਸਲਾ
ਅਧਿਕਾਰੀਆਂ ਨੇ ਦੱਸਿਆ ਕਿ ਡੁੱਬਣ ਕਾਰਨ ਮਰਨ ਵਾਲੇ ਜ਼ਿਆਦਾਤਰ ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਹਾਟਾਮੈਨ ਨੇ ਦੱਸਿਆ ਕਿ ਬਲਦੇ ਹੋਏ ਸਮੁੰਦਰੀ ਜਹਾਜ਼ ਨੂੰ ਬਾਸੀਲਾਨ ਦੇ ਕੰਢੇ ਤੱਕ ਲਿਜਾਇਆ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲੀਪੀਨ ਟਾਪੂ ਵਿੱਚ ਅਕਸਰ ਤੂਫਾਨਾਂ, ਖਰਾਬ ਹਾਲਤ ਵਾਲੀਆਂ ਕਿਸ਼ਤੀਆਂ, ਕਿਸ਼ਤੀਆਂ ਦੇ ਸਮਰਥਾ ਤੋਂ ਜ਼ਿਆਦਾ ਭਰੇ ਹੋਣ ਅਤੇ ਸੁਰੱਖਿਆ ਨਿਯਮਾਂ ਦੇ ਲਾਗੂ ਕਰਨ ਵਿਚ ਢਿੱਲ ਕਾਰਨ ਖ਼ਾਸ ਤੌਰ 'ਤੇ ਦੂਰ-ਦੁਰਾਡੇ ਦੇ ਸੂਬਿਆਂ ਵਿੱਚ ਸਮੁੰਦਰੀ ਦੁਰਘਟਨਾਵਾਂ ਆਮ ਹਨ।
ਇਹ ਵੀ ਪੜ੍ਹੋ: UAE 'ਚ ਭਾਰਤੀ ਨੇ ਪਤਨੀ ਅਤੇ 2 ਬੱਚਿਆਂ ਦਾ ਕਤਲ ਕਰਨ ਮਗਰੋਂ ਖ਼ੁਦ ਵੀ 11ਵੀਂ ਮੰਜ਼ਿਲ ਤੋਂ ਮਾਰੀ ਛਾਲ