ਫਿਲਪੀਨਜ਼ ਵਿਚ ਹੈਲੀਕਾਪਟਰ ਦੁਰਘਟਨਾ ਦਾ ਸ਼ਿਕਾਰ, 3 ਦੀ ਮੌਤ

04/25/2019 8:17:57 PM

ਮਨੀਲਾ (ਏਜੰਸੀ)- ਫਿਲਪੀਨਜ਼ ਵਿਚ ਵੀਰਵਾਰ ਨੂੰ ਇਕ ਹੈਲੀਕਾਪਟਰ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਜਿਸ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ। ਸਥਾਨਕ ਪੁਲਸ ਨੇ ਇਹ ਜਾਣਕਾਰੀ ਦਿੱਤੀ। ਫਿਲਪੀਨਜ਼ ਨੈਸ਼ਨਲ ਪੁਲਸ ਦੇ ਬੁਲਾਰੇ ਬਰਨਾਡਰ ਬਨਾਕ ਨੇ ਦੱਸਿਆ ਕਿ ਉੱਤਰੀ ਫਿਲਪੀਨਜ਼ ਵਿਚ ਰਾਜਧਾਨੀ ਮਨੀਲਾ ਵਿਚ ਸਥਾਨਕ ਸਮੇਂ ਅਨੁਸਾਰ ਦੁਪਹਿਰ ਬਾਅਦ ਤਕਰੀਬਨ 12-30 ਵਜੇ ਇਕ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ। ਬਨਾਕ ਨੇ ਦੱਸਿਆ ਕਿ ਇਸ ਹਾਦਸੇ ਵਿਚ ਪਾਇਲਟ ਸਣੇ ਦੋ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦੋਂ ਕਿ ਇਕ ਹੋਰ ਵਿਅਕਤੀ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਦੁਰਘਟਨਾ ਇੰਨੀ ਜ਼ੋਰਦਾਰ ਸੀ ਕਿ ਹੈਲੀਕਾਪਟਰ ਮਲਬੇ ਦੇ ਢੇਰ ਵਿਚ ਬਦਲ ਗਿਆ। ਫਿਲਪੀਨਜ਼ ਦੇ ਨਾਗਰਿਕ ਏਵੀਏਸ਼ਨ ਅਥਾਰਿਟੀ ਨੇ ਕਿਹਾ ਕਿ ਹੈਲੀਕਾਪਟਰ ਇਕ ਟਰਾਂਸਪੋਰਟ ਕੰਪਨੀ ਦਾ ਸੀ ਅਤੇ ਉਹ ਸੈਨ ਫਰਨਾਂਡੋ ਤੋਂ ਮਨੀਲਾ ਵੱਲ ਜਾ ਰਿਹਾ ਸੀ। ਹੈਲੀਕਾਪਟਰ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।


Sunny Mehra

Content Editor

Related News