ਫਿਲਾਡੇਲਫੀਆ ''ਚ ਬਦਮਾਸ਼ਾਂ ਨੇ ਏ. ਟੀ. ਐੱਮ. ''ਚ ਕੀਤਾ ਧਮਾਕਾ
Sunday, Oct 04, 2020 - 11:13 AM (IST)
![ਫਿਲਾਡੇਲਫੀਆ ''ਚ ਬਦਮਾਸ਼ਾਂ ਨੇ ਏ. ਟੀ. ਐੱਮ. ''ਚ ਕੀਤਾ ਧਮਾਕਾ](https://static.jagbani.com/multimedia/2020_10image_11_13_47109423611.jpg)
ਫਿਲਾਡੇਲਫੀਆ- ਅਮਰੀਕੀ ਸ਼ਹਿਰ ਫਿਲਾਡੇਲਫੀਆ ਵਿਚ ਇਕ ਚੀਨੀ ਰੈਸਟੋਰੈਂਟ ਵਿਚ 3 ਵਿਅਕਤੀਆਂ ਨੇ ਧਮਾਕਾਖੇਜ਼ ਪਦਾਰਥ ਲਗਾ ਕੇ ਏ. ਟੀ. ਐੱਮ. 'ਚ ਧਮਾਕਾ ਕਰ ਦਿੱਤਾ। ਹਾਲਾਂਕਿ, ਉਹ ਪੈਸੇ ਕੱਢਣ ਵਿਚ ਅਸਫਲ ਰਹੇ।
ਪੁਲਸ ਨੇ ਦੱਸਿਆ ਕਿ ਤਿੰਨ ਵਿਅਕਤੀ ਉੱਤਰੀ-ਪੱਛਮੀ ਫਿਲਾਡੇਲਫੀਆ ਸਥਿਤ ਗੋਲਡਨ ਚੀਨੀ/ਅਮਰੀਕੀ ਰੈਸਟੋਰੈਂਟ ਵਿਚ ਸ਼ੁੱਕਰਵਾਰ ਰਾਤ ਤਕਰੀਬਨ 9 ਵਜੇ ਆਏ ਅਤੇ ਉਨ੍ਹਾਂ ਨੇ ਖਾਣਾ ਆਰਡਰ ਕੀਤਾ। ਪੁਲਸ ਨੇ ਦੱਸਿਆ ਕਿ ਉਸ ਦੇ ਬਾਅਦ ਉਨ੍ਹਾਂ ਨੇ ਕਿਸੇ ਤਰ੍ਹਾਂ ਦਾ ਧਮਾਕਾ ਉਪਕਰਣ ਲਗਾਇਆ ਜਿਸ ਦੇ ਬਾਅਦ ਏ. ਟੀ. ਐੱਮ. ਨੁਕਸਾਨਿਆ ਗਿਆ ਪਰ ਨਕਦੀ ਵਾਲਾ ਡੱਬਾ ਏ. ਟੀ. ਐੱਮ. ਦੇ ਅੰਦਰ ਹੀ ਸੀ, ਜਿਸ ਨੂੰ ਉਹ ਕੱਢ ਨਹੀਂ ਸਕੇ। ਇਸ ਦੇ ਬਾਅਦ ਤਿੰਨੋਂ ਬਦਮਾਸ਼ ਭੱਜ ਗਏ। ਪੁਲਸ ਉਨ੍ਹਾਂ ਦੀ ਤਲਾਸ਼ ਕਰ ਰਹੀ ਹੈ।