ਫਾਈਜ਼ਰ ਨੇ ਮੰਗੀ ਅੱਲ੍ਹੜਾਂ ਨੂੰ ਕੋਰੋਨਾ ਵੈਕਸੀਨ ਲਾਉਣ ਦੀ ਇਜਾਜ਼ਤ
Sunday, Apr 11, 2021 - 02:10 AM (IST)
ਵਾਸ਼ਿੰਗਟਨ-ਅਮਰੀਕੀ ਦਵਾਈ ਕੰਪਨੀ ਫਾਈਜ਼ਰ ਅਤੇ ਉਸ ਦੇ ਨਾਲ ਦੁਨੀਆ ਦੀ ਪਹਿਲੀ ਵੈਕਸੀਨ ਬਣਾਉਣ ਵਾਲੀ ਉਸ ਦੀ ਸਹਿਯੋਗੀ ਕੰਪਨੀ ਬਾਇਓਨਟੈੱਕ ਨੇ ਅਮਰੀਕਾ 'ਚ 12-15 ਸਾਲ ਦੀ ਉਮਰ ਦੇ ਬੱਚਿਆਂ ਨੂੰ ਕੋਰੋਨਾ ਵੈਕਸੀਨ ਲਾਉਣ ਦੀ ਇਜਾਜ਼ਤ ਮੰਗੀ ਹੈ। ਕੰਪਨੀ ਦਾ ਮੰਨਣਾ ਹੈ ਕਿ ਜੇਕਰ ਉਸ ਨੂੰ ਇਜਾਜ਼ਤ ਮਿਲਦੀ ਹੈ ਤਾਂ ਇਹ ਹਰਡ ਇਮਿਊਨਿਟੀ ਨੂੰ ਪ੍ਰਾਪਤ ਕਰਨ ਦੀ ਦਿਸ਼ਾ 'ਚ ਅਗਲਾ ਮਹੱਤਵਪੂਰਨ ਕਦਮ ਹੋ ਸਕਦਾ ਹੈ। ਇਸ ਨਾਲ ਉਨ੍ਹਾਂ ਮਾਤਾ-ਪਿਤਾ ਨੂੰ ਰਾਹਤ ਮਿਲੇਗੀ ਜੋ ਨੌਕਰੀ 'ਤੇ ਰਹਿੰਦੇ ਹੋਏ ਕੋਰੋਨਾ ਦੇ ਡਰ ਤੋਂ ਆਪਣੇ ਬੱਚਿਆਂ ਨੂੰ ਘਰ ਪੜ੍ਹਾਈ ਦੀ ਮੰਗ ਕਰ ਰਹੇ ਹਨ। ਦੋਵਾਂ ਕੰਪਨੀਆਂ ਨੇ ਸ਼ੁੱਕਰਵਾਰ ਨੂੰ ਸਾਂਝਾ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਉਹ ਆਉਣ ਵਾਲੇ ਦਿਨਾਂ 'ਚ ਹੋਰ ਦੇਸ਼ਾਂ 'ਚ ਵੀ ਇਸ ਦੀ ਇਜਾਜ਼ਤ ਦੇ ਸਕਦੇ ਹਨ।
ਇਹ ਵੀ ਪੜ੍ਹੋ-ਵੱਡੀ ਕਾਮਯਾਬੀ : ਕੋਵਿਡ-19 ਮਰੀਜ਼ਾਂ ਦੇ ਇਲਾਜ 'ਚ 'ਸੈਨੋਟਾਈਜ਼' ਵਧੇਰੇ ਅਸਰਦਾਰ
12-15 ਸਾਲ ਦੇ ਬੱਚਿਆਂ 'ਤੇ ਟ੍ਰਾਇਲ ਰਿਹਾ ਸਫਲ
ਕੰਪਨੀ ਨੇ ਕਿਹਾ ਕਿ ਉਸ ਦੀ ਵੈਕਸੀਨ ਦਾ 12 ਤੋਂ 15 ਸਾਲ ਦੇ ਬੱਚਿਆਂ 'ਤੇ ਕੀਤਾ ਗਿਆ ਤੀਸਰੇ ਪੜਾਅ ਦਾ ਪ੍ਰੀਖਣ ਸਫਲ ਰਿਹਾ ਹੈ ਜਿਸ 'ਚ ਸਾਹਮਣੇ ਆਇਆ ਹੈ ਕਿ ਇਹ ਵੈਕਸੀਨ 12-15 ਸਾਲ ਦੇ ਬੱਚਿਆਂ ਨੂੰ ਕੋਰੋਨਾ ਤੋਂ ਬਚਾਉਣ 'ਚ ਸਮਰੱਥ ਹੈ ਅਤੇ ਪ੍ਰੀਖਣ ਦੇ ਨਤੀਜੇ ਆਉਣ ਤੋਂ ਬਾਅਦ ਹੀ ਕੰਪਨੀ ਨੇ ਅਮਰੀਕੀ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਨੂੰ ਅਪੀਲ ਕੀਤੀ ਹੈ। ਦੱਸ ਦੇਈਏ ਕਿ ਮਾਰਚ ਦੇ ਆਖਿਰ 'ਚ ਕੰਪਨੀ ਨੇ 2260 ਅੱਲ੍ਹੜਾਂ 'ਤੇ ਕੀਤੇ ਗਏ ਆਪਣੇ ਪ੍ਰੀਖਣ ਦਾ ਨਤੀਜਾ ਜਾਰੀ ਪ੍ਰਕਾਸ਼ਿਤ ਕੀਤਾ ਸੀ ਜਿਸ 'ਚ ਅੱਲ੍ਹੜਾਂ 'ਚ ਵੈਕਸੀਨ ਤੋਂ ਬਾਅਦ ਮਜ਼ਬੂਤ ਐਂਟੀਬਾਡੀ ਬਣਨ ਦੇ ਸਬੂਤ ਮਿਲੇ ਸਨ। ਅਜੇ ਕੰਪਨੀ ਨੂੰ ਐਮਰਜੈਂਸੀ ਹਾਲਾਤ 'ਚ ਹੀ 16 ਜਾਂ ਇਸ ਤੋਂ ਉੱਤੇ ਦੇ ਲੋਕਾਂ ਨੂੰ ਵੈਕਸੀਨ ਲਾਉਣ ਦੀ ਇਜਾਜ਼ਤ ਮਿਲੀ ਹੋਈ ਹੈ।
ਇਹ ਵੀ ਪੜ੍ਹੋ-ਵੱਡਾ ਖੁਲਾਸਾ : 80 ਫੀਸਦੀ ਅਮਰੀਕੀ ਬਾਜ਼ਾਂ ਦੇ ਸਰੀਰ 'ਚੋਂ ਮਿਲਿਆ ਜ਼ਹਿਰ, ਜਾਣੋਂ ਕਿਉਂ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।