ਫਾਈਜ਼ਰ ਦਾ ਦਾਅਵਾ: ਕੋਰੋਨਾ ਵੈਕਸੀਨ ਦੀਆਂ 3 ਖ਼ੁਰਾਕਾਂ ਓਮੀਕਰੋਨ ਨੂੰ ਕਰਣਗੀਆਂ ਬੇਅਸਰ
Thursday, Dec 09, 2021 - 10:03 AM (IST)
ਵਾਸ਼ਿੰਗਟਨ (ਵਾਰਤਾ)– ਦਵਾਈ ਨਿਰਮਾਤਾ ਕੰਪਨੀ ਫਾਈਜ਼ਰ/ਬਾਇਓਐੱਨਟੈੱਕ ਨੇ ਦਾਅਵਾ ਕੀਤਾ ਹੈ ਕਿ ਉਸ ਦੀ ਕੋਵਿਡ ਵੈਕਸੀਨ ਕੋਰੋਨਾ ਵਾਇਰਸ ਦੇ ਓਮੀਕਰੋਨ ਵੇਰੀਐਂਟ ਨੂੰ ਬੇਅਸਰ ਕਰਨ ’ਚ ਕਾਰਗਰ ਹੋਵੇਗੀ। ਕੰਪਨੀ ਨੇ ਕਿਹਾ ਕਿ ਇਸ ਲਈ ਵੈਕਸੀਨ ਦੀਆਂ 2 ਖੁਰਾਕਾਂ ਲੈਣੀਆਂ ਕਾਫੀ ਨਹੀਂ ਹਨ, ਇਸ ਲਈ ਤੀਜੀ ਖੁਰਾਕ ਲੈਣੀ ਪਵੇਗੀ। ਕੰਪਨੀ ਨੇ ਕਿਹਾ ਵੈਕਸੀਨ ਦੀਆਂ 2 ਖੁਰਾਕਾਂ ਓਮੀਕ੍ਰੋਨ ਨਾਲ ਲੜਣ ਲਈ ਲੋੜੀਂਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਿਕਸਿਤ ਕਰਨ ਦੇ ਸਮਰੱਥ ਨਹੀਂ ਹੋ ਸਕਦੀਆਂ ਹਨ।
ਕੰਪਨੀ ਨੇ ਕਿਹਾ, 'ਫਾਈਜ਼ਰ ਇੰਕ ਅਤੇ ਬਾਇਓਐੱਨਟੈੱਕ ਐੱਸ.ਈ ਨੇ ਅੱਜ ਇਕ ਸ਼ੁਰੂਆਤੀ ਪ੍ਰਯੋਗਸ਼ਾਲਾ ਅਧਿਐਨ ਦੇ ਨਤੀਜਿਆਂ ਦਾ ਐਲਾਨ ਕੀਤਾ, ਜਿਸ ਵਿਚ ਇਹ ਦਿਖਾਇਆ ਗਿਆ ਹੈ ਕਿ ਫਾਈਜ਼ਰ-ਬਾਇਓਐੱਨਟੈੱਕ ਕੋਵਿਡ-19 ਵੈਕਸੀਨ (ਬੀ.ਐੱਨ.ਟੀ.162ਬੀ2) ਤੋਂ ਪ੍ਰੇਰਿਤ ਸੀਰਮ ਐਂਟੀਬੌਡੀ ਤਿੰਨ ਖ਼ੁਰਾਕਾਂ ਦੇ ਬਾਅਦ SARS-Cov-2 ਓਮੀਕਰੋਨ ਸੰਸਕਰਣ ਨੂੰ ਬੇਅਸਰ ਕਰ ਦਿੰਦੀ ਹੈ।
ਇਹ ਵੀ ਪੜ੍ਹੋ : ਸਵਿਟਜ਼ਰਲੈਂਡ ’ਚ ਇੱਛਾ ਮੌਤ ਦੀ ਮਸ਼ੀਨ ਨੂੰ ਕਾਨੂੰਨੀ ਮਨਜ਼ੂਰੀ, 1 ਮਿੰਟ ’ਚ ਬਿਨਾਂ ਦਰਦ ਦੇ ਮਿਲੇਗੀ ਮੌਤ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।