ਕੋਰੋਨਾ ਵੈਕਸੀਨ ਦੇ ਟ੍ਰਾਇਲ ਦਾ ਦਾਇਰਾ ਵਧਾਏਗੀ ਫਾਈਜ਼ਰ ਤੇ ਬਾਇਓਐਨਟੇਕ

Monday, Sep 14, 2020 - 01:47 AM (IST)

ਕੋਰੋਨਾ ਵੈਕਸੀਨ ਦੇ ਟ੍ਰਾਇਲ ਦਾ ਦਾਇਰਾ ਵਧਾਏਗੀ ਫਾਈਜ਼ਰ ਤੇ ਬਾਇਓਐਨਟੇਕ

ਨਿਊਯਾਰਕ (ਏਜੰਸੀ)- ਅਮਰੀਕੀ ਦਵਾਈ ਨਿਰਮਾਤਾ ਕੰਪਨੀ ਫਾਈਜ਼ਰ ਅਤੇ ਜਰਮਨੀ ਦੀ ਬਾਇਓਟੈਕ ਫਰਮ ਬਾਇਓਐਨਟੇਕ ਨੇ ਤੀਜੇ ਪੜਾਅ ਦੇ ਕੋਵਿਡ ਵੈਕਸੀਨ ਪ੍ਰੀਖਣ ਦਾ ਦਾਇਰਾ ਵਧਾਉਣ ਦਾ ਐਲਾਨ ਕੀਤਾ ਹੈ। ਦੋਹਾਂ ਕੰਪਨੀਆਂ ਨੇ ਕਿਹਾ ਹੈ ਕਿ ਤੀਜੇ ਪੜਾਅ ਦੇ ਅਧੀਨ 44,000 ਮੁਕਾਬਲੇਬਾਜ਼ਾਂ 'ਤੇ ਵੈਕਸੀਨ ਦਾ ਪ੍ਰੀਖਣ ਕੀਤਾ ਜਾਵੇਗਾ। ਪਹਿਲਾਂ ਇਹ ਪ੍ਰੀਖਣ 30,000 ਲੋਕਾਂ 'ਤੇ ਕੀਤਾ ਜਾਣਾ ਸੀ। ਵੈਕਸੀਨ ਦੇ ਪ੍ਰਭਾਵ 'ਤੇ ਅੰਤਿਮ ਨਤੀਜੇ ਅਕਤੂਬਰ ਦੇ ਆਖਿਰ ਤੱਕ ਆਉਣ ਦੀ ਉਮੀਦ ਹੈ।

ਕੰਪਨੀਆਂ ਨੇ ਕਿਹਾ ਕਿ ਯੋਜਨਾ ਮੁਤਾਬਕ ਪ੍ਰੀਖਣ ਲਈ ਲੋਕਾਂ ਦੀ ਨਾਮਜ਼ਦਗੀ ਜਾਰੀ ਹੈ ਅਤੇ 30,000 ਮੁਕਾਬਲੇਬਾਜ਼ਾਂ ਦਾ ਸ਼ੁਰੂਆਤੀ ਟੀਚਾ ਅਗਲੇ ਹਫਤੇ ਤੱਕ ਹਾਸਲ ਕਰ ਲੈਣ ਦੀ ਉਮੀਦ ਹੈ। ਪ੍ਰੀਖਣ ਦਾ ਦਾਇਰਾ ਵਧਣ ਨਾਲ ਵੱਖ-ਵੱਖ ਤਰ੍ਹਾਂ ਦੇ ਲੋਕਾਂ ਮਸਲਨ 16 ਸਾਲ ਦੇ ਅਲ੍ਹੜਾਂ ਅਤੇ ਪੁਰਾਣੀ ਬੀਮਾਰੀ ਨਾਲ ਪੀੜਤ ਲੋਕਾਂ 'ਤੇ ਵੈਕਸੀਨ ਦੀ ਵਰਤੋਂ ਕਰਨਾ ਅਸੰਭਵ ਹੋ ਸਕੇਗਾ। ਇਸ ਤੋਂ ਇਲਾਵਾ ਐੱਚ.ਆਈ.ਵੀ. ਹੈਪੇਟਾਈਟਸ ਸੀ ਜਾਂ ਹੈਪੇਟਾਈਟਸ ਬੀ ਨਾਲ ਪੀੜਤ ਲੋਕਾਂ 'ਤੇ ਵੀ ਵੈਕਸੀਨ ਦਾ ਪ੍ਰੀਖਣ ਕੀਤਾ ਜਾ ਸਕੇਗਾ।

ਇਸ ਤੋਂ ਇਲਾਵਾ ਸੁਰੱਖਿਆ ਅਤੇ ਪ੍ਰਭਾਵ ਦਾ ਅੰਕੜਾ ਮਿਲਣ ਦੀ ਉਮੀਦ ਹੈ। ਹਾਲਾਂਕਿ ਵੈਕਸੀਨ ਪ੍ਰੀਖਣ ਦਾ ਦਾਇਰਾ ਵਧਾਉਣ ਲਈ ਕੰਪਨੀਆਂ ਨੂੰ ਅਮਰੀਕੀ ਖੁਰਾਕ ਅਤੇ ਡਰੱਗ ਪ੍ਰਸ਼ਾਸਨ ਤੋਂ ਮਨਜ਼ੂਰੀ ਲੈਣੀ ਪਵੇਗੀ। ਇਸ ਵਿਚਾਲੇ ਆਕਸਫੋਰਡ ਯੂਨੀਵਰਸਿਟੀ ਅਤੇ ਫਾਰਮਾਸਿਊਟੀਕਲ ਕੰਪਨੀ ਐਸਟ੍ਰਾਜੇਨੇਕਾ ਨੇ ਦੱਸਿਆ ਹੈ ਕਿ ਕੋਰੋਨਾ ਵਾਇਰਸ ਦਾ ਟੀਕਾ ਵਿਕਸਿਤ ਕਰਨ ਲਈ ਬ੍ਰਿਟੇਨ ਵਿਚ ਪ੍ਰੀਖਣ ਨੂੰ ਬਹਾਲ ਕਰ ਦਿੱਤਾ ਗਿਆ ਹੈ। ਪਿਛਲੇ ਦਿਨੀਂ ਪ੍ਰੀਖਣ ਦੌਰਾਨ  ਇਕ ਮਰੀਜ਼ ਵਿਚ ਟੀਕੇ ਦਾ ਮਾੜਾ ਪ੍ਰਭਾਵ ਸਾਹਮਣੇ ਆਉਣ ਤੋਂ ਬਾਅਦ ਇਸ ਨੂੰ ਰੋਕ ਦਿੱਤਾ ਗਿਆ ਸੀ।


author

Sunny Mehra

Content Editor

Related News