ਪੈਟਰੋਲ ਪੰਪ ਹੋਏ ਬੰਦ, ਸਪਲਾਈ ਦੀ ਉਡੀਕ ! ਢਾਕਾ ਦੇ ਪੰਪਾਂ ''ਤੇ ਲੱਗੇ ''ਨੋ ਸਟਾਕ'' ਦੇ ਬੋਰਡ

Tuesday, Mar 24, 2026 - 02:18 PM (IST)

ਪੈਟਰੋਲ ਪੰਪ ਹੋਏ ਬੰਦ, ਸਪਲਾਈ ਦੀ ਉਡੀਕ ! ਢਾਕਾ ਦੇ ਪੰਪਾਂ ''ਤੇ ਲੱਗੇ ''ਨੋ ਸਟਾਕ'' ਦੇ ਬੋਰਡ

ਢਾਕਾ (ਏ.ਐੱਨ.ਆਈ.): ਹੋਰਮੁਜ਼ ਜਲਮਾਰਗ ਬੰਦ ਹੋਣ ਕਾਰਨ ਤੇਲ ਸਪਲਾਈ ਵਿਚ ਵਿਘਨ ਪਿਆ ਹੈ। ਜ਼ਿਆਦਾਤਰ ਦੇਸ਼ ਪੈਟਰੋਲ-ਡੀਜ਼ਲ ਦੀ ਕਮੀ ਦਾ ਸਾਹਮਣਾ ਕਰ ਰਹੇ ਹਨ। ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ ਵੀ ਤੇਲ ਦੀ ਭਾਰੀ ਕਿੱਲਤ ਕਾਰਨ ਹਾਹਾਕਾਰ ਮਚੀ ਹੋਈ ਹੈ। ਮੰਗਲਵਾਰ ਨੂੰ ਸ਼ਹਿਰ ਦੇ ਕਈ ਪੈਟਰੋਲ ਪੰਪ ਪੈਟਰੋਲ ਅਤੇ ਆਕਟੇਨ ਦੀ ਸਪਲਾਈ ਨਾ ਹੋਣ ਕਾਰਨ ਬੰਦ ਰਹੇ, ਜਿਸ ਕਾਰਨ ਵਾਹਨ ਚਾਲਕਾਂ ਨੂੰ ਤੇਲ ਦੀ ਭਾਲ ਵਿੱਚ ਇੱਧਰ-ਉੱਧਰ ਭਟਕਣਾ ਪਿਆ।

ਬੈਂਕ ਬੰਦ ਹੋਣ ਕਾਰਨ ਰੁਕੀ ਸਪਲਾਈ 

ਤੇਲ ਸਟੇਸ਼ਨਾਂ ਦੇ ਪ੍ਰਬੰਧਕਾਂ ਅਨੁਸਾਰ ਤੇਲ ਦੀ ਸਪਲਾਈ ਵਿੱਚ ਦੇਰੀ ਦਾ ਮੁੱਖ ਕਾਰਨ ਪੇਮੈਂਟ ਪ੍ਰੋਸੈਸਿੰਗ ਵਿੱਚ ਆਈ ਰੁਕਾਵਟ ਹੈ। ਇੱਕ ਪੈਟਰੋਲ ਪੰਪ ਦੇ ਸਹਾਇਕ ਮੈਨੇਜਰ ਅਮੀਨੁਲ ਇਸਲਾਮ ਨੇ ਦੱਸਿਆ ਕਿ ਜਿਸ ਸਮੇਂ ਤੇਲ ਦੀ ਖੇਪ ਲਈ ਭੁਗਤਾਨ ਕਰਨਾ ਸੀ, ਉਸ ਸਮੇਂ ਬੈਂਕ ਬੰਦ ਹੋਣ ਕਾਰਨ ਪੇਮੈਂਟ ਨਹੀਂ ਹੋ ਸਕੀ, ਜਿਸ ਦੇ ਨਤੀਜੇ ਵਜੋਂ ਤੇਲ ਦੀ ਡਿਲੀਵਰੀ ਨਹੀਂ ਕੀਤੀ ਗਈ। ਹਾਲਾਂਕਿ ਬਾਅਦ ਵਿੱਚ ਭੁਗਤਾਨ ਕਰ ਦਿੱਤਾ ਗਿਆ, ਪਰ ਤੇਲ ਦੀ ਸਪਲਾਈ ਅਜੇ ਤੱਕ ਨਹੀਂ ਪਹੁੰਚੀ ਹੈ।

ਪੜ੍ਹੋ ਇਹ ਅਹਿਮ ਖ਼ਬਰ- ਤੇਲ-ਗੈਸ ਦੀ ਕਿੱਲਤ ਖ਼ਤਮ ! ਈਰਾਨ ਨੇ ਖੋਲ੍ਹ 'ਤਾ Hormuz

ਮੱਧ ਪੂਰਬ ਦੀ ਜੰਗ ਨੇ ਵਧਾਈ ਮੁਸੀਬਤ 

ਸਰੋਤਾਂ ਅਨੁਸਾਰ ਪੱਛਮੀ ਏਸ਼ੀਆ (ਮੱਧ ਪੂਰਬ) ਵਿੱਚ ਜਾਰੀ ਸੰਘਰਸ਼ ਕਾਰਨ ਬੰਗਲਾਦੇਸ਼ ਵਿੱਚ ਤੇਲ ਦਾ ਸੰਕਟ ਹੋਰ ਵੀ ਗੰਭੀਰ ਰੂਪ ਧਾਰਨ ਕਰ ਗਿਆ ਹੈ। ਇਸ ਕਾਰਨ ਵੱਖ-ਵੱਖ ਫਿਊਲ ਸਟੇਸ਼ਨਾਂ 'ਤੇ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ ਅਤੇ ਹਾਲਾਤ ਕਾਫ਼ੀ ਹਫੜਾ-ਦਫੜੀ ਵਾਲੇ ਬਣੇ ਹੋਏ ਹਨ। ਜਿੰਨੀ ਮਾਤਰਾ ਵਿੱਚ ਤੇਲ ਦੀ ਸਪਲਾਈ ਹੋਣੀ ਚਾਹੀਦੀ ਸੀ, ਉਹ ਨਹੀਂ ਹੋ ਰਹੀ, ਜਿਸ ਕਾਰਨ ਪੈਟਰੋਲ ਪੰਪ ਮਾਲਕਾਂ ਨੇ ਡੂੰਘੀ ਚਿੰਤਾ ਪ੍ਰਗਟਾਈ ਹੈ।

ਸੁਰੱਖਿਆ ਦੀ ਮੰਗ ਅਤੇ ਹੜਤਾਲ ਦੀ ਚੇਤਾਵਨੀ 

ਸਥਿਤੀ ਨੂੰ ਵਿਗੜਦਾ ਦੇਖ ਪੈਟਰੋਲ ਪੰਪ ਮਾਲਕਾਂ ਨੇ ਸਰਕਾਰ ਤੋਂ ਪੰਪਾਂ 'ਤੇ ਸੁਰੱਖਿਆ ਮੁਹੱਈਆ ਕਰਵਾਉਣ ਅਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਮਾਲਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀ ਸੁਰੱਖਿਆ ਯਕੀਨੀ ਨਾ ਬਣਾਈ ਗਈ ਤਾਂ ਉਹ ਤੇਲ ਦੀ ਸਪਲਾਈ ਪੂਰੀ ਤਰ੍ਹਾਂ ਬੰਦ ਕਰ ਸਕਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News