ਇਸ ਦੇਸ਼ 'ਚ ਪਾਣੀ ਤੋਂ ਵੀ ਸਸਤਾ ਮਿਲਦੈ 'ਪੈਟਰੋਲ', ਸਿਰਫ 73 ਰੁਪਏ 'ਚ ਫੁੱਲ ਹੋ ਜਾਵੇਗੀ ਟੈਂਕੀ
Tuesday, Jun 11, 2024 - 11:35 AM (IST)
ਇੰਟਰਨੈਸ਼ਨਲ ਡੈਸਕ : ਦੁਨੀਆ ਵਿੱਚ ਇੱਕ ਅਜਿਹਾ ਦੇਸ਼ ਵੀ ਹੈ, ਜਿੱਥੇ ਪੈਟਰੋਲ ਪਾਣੀ ਨਾਲੋਂ ਸਸਤਾ ਮਿਲ ਰਿਹਾ ਹੈ। ਕੱਚੇ ਤੇਲ ਦਾ ਸਭ ਤੋਂ ਵੱਡਾ ਭੰਡਾਰ ਦੱਖਣੀ ਅਮਰੀਕੀ ਦੇਸ਼ ਵੈਨੇਜ਼ੁਏਲਾ ਵਿੱਚ ਹੈ। ਕਈ ਸਾਲਾਂ ਤੱਕ ਦੁਨੀਆ ਦਾ ਸਭ ਤੋਂ ਸਸਤਾ ਤੇਲ ਇਸੇ ਦੇਸ਼ ਵਿੱਚ ਮਿਲਦਾ ਸੀ ਪਰ ਹੁਣ ਸਥਿਤੀ ਬਦਲ ਗਈ ਹੈ। ਅੱਜ ਦੋ ਦੇਸ਼ ਇਸ ਤੋਂ ਅੱਗੇ ਨਿਕਲ ਗਏ ਹਨ। ਹੁਣ ਦੁਨੀਆ 'ਚ ਸਭ ਤੋਂ ਸਸਤੇ ਤੇਲ ਦੇ ਮਾਮਲੇ 'ਚ ਈਰਾਨ ਪਹਿਲੇ ਅਤੇ ਲੀਬੀਆ ਦੂਜੇ ਸਥਾਨ 'ਤੇ ਹੈ। ਪੱਛਮੀ ਏਸ਼ੀਆਈ ਦੇਸ਼ ਈਰਾਨ ਕੋਲ ਵੀ ਤੇਲ ਦੇ ਵੱਡੇ ਭੰਡਾਰ ਹਨ। ਇਸ ਦੇਸ਼ ਵਿੱਚ ਪੈਟਰੋਲ ਦੀ ਕੀਮਤ 0.029 ਡਾਲਰ ਪ੍ਰਤੀ ਲੀਟਰ ਹੈ।
ਇਹ ਵੀ ਪੜ੍ਹੋ - ਪੁਰਤਗਾਲ ਜਾਣ ਵਾਲਿਆਂ ਲਈ ਅਹਿਮ ਖ਼ਬਰ, ਸਰਕਾਰ ਨੇ ਜਾਰੀ ਕੀਤਾ ਸਖ਼ਤ ਫਰਮਾਨ
ਦੂਜੇ ਪਾਸੇ ਜੇਕਰ ਭਾਰਤੀ ਕਰੰਸੀ ਦੇ ਲਿਹਾਜ਼ ਨਾਲ ਦੇਖਿਆ ਜਾਵੇ ਤਾਂ ਇਹ ਰਕਮ 2.42 ਰੁਪਏ ਬਣਦੀ ਹੈ। ਮਤਲਬ 30 ਲੀਟਰ ਦੀ ਟੈਂਕੀ ਭਰਾਉਣ ਲਈ ਤੁਹਾਨੂੰ 72.6 ਰੁਪਏ ਖ਼ਰਚ ਕਰਨੇ ਪੈਣਗੇ। ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਪੈਟਰੋਲ ਦੀ ਕੀਮਤ 94.72 ਰੁਪਏ ਅਤੇ ਡੀਜ਼ਲ ਦੀ ਕੀਮਤ 87.62 ਰੁਪਏ ਪ੍ਰਤੀ ਲੀਟਰ ਹੈ। ਕਈ ਸ਼ਹਿਰਾਂ 'ਚ ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਤੋਂ ਵੱਧ ਹੈ। ਆਇਰਲੈਂਡ, ਫਿਨਲੈਂਡ, ਜਰਮਨੀ, ਯੂਕੇ, ਸਪੇਨ, ਚੈੱਕ ਗਣਰਾਜ, ਚਿਲੀ, ਰੋਮਾਨੀਆ, ਮੈਕਸੀਕੋ, ਯੂਕਰੇਨ, ਕੈਨੇਡਾ, ਇਥੋਪੀਆ, ਦੱਖਣੀ ਅਫਰੀਕਾ, ਤੁਰਕੀ ਅਤੇ ਦੱਖਣੀ ਕੋਰੀਆ ਵਿੱਚ ਪੈਟਰੋਲ ਦੀ ਕੀਮਤ ਭਾਰਤ ਨਾਲੋਂ ਵੱਧ ਹੈ।
ਇਹ ਵੀ ਪੜ੍ਹੋ - ਜੇ ਤੁਹਾਡੇ ਘਰ ਵੀ ਲੱਗਾ ਹੈ AC ਤਾਂ ਸਾਵਧਾਨ, ਇਸ ਖ਼ਬਰ ਨੂੰ ਪੜ੍ਹਨ ਤੋਂ ਬਾਅਦ ਉੱਡਣਗੇ ਹੋਸ਼
ਈਰਾਨ ਤੋਂ ਬਾਅਦ ਦੁਨੀਆ ਦਾ ਸਭ ਤੋਂ ਸਸਤਾ ਤੇਲ ਉੱਤਰੀ ਅਫਰੀਕੀ ਦੇਸ਼ ਲੀਬੀਆ ਵਿੱਚ ਮਿਲਦਾ ਹੈ। ਇਸ ਦੇਸ਼ ਵਿੱਚ ਪੈਟਰੋਲ ਦੀ ਕੀਮਤ 0.031 ਡਾਲਰ ਪ੍ਰਤੀ ਲੀਟਰ ਹੈ, ਜੋ ਭਾਰਤੀ ਰੁਪਏ ਵਿੱਚ 2.59 ਰੁਪਏ ਦੇ ਬਰਾਬਰ ਹੈ। ਹੁਣ ਵੈਨੇਜ਼ੁਏਲਾ 'ਚ ਪੈਟਰੋਲ ਦੀ ਕੀਮਤ 0.035 ਡਾਲਰ ਯਾਨੀ 2.92 ਰੁਪਏ ਪ੍ਰਤੀ ਲੀਟਰ ਹੈ। ਮਿਸਰ, ਕੁਵੈਤ, ਅਲਜੀਰੀਆ, ਨਾਈਜੀਰੀਆ, ਕਜ਼ਾਕਿਸਤਾਨ, ਰੂਸ, ਸਾਊਦੀ ਅਰਬ, ਯੂਏਈ, ਇੰਡੋਨੇਸ਼ੀਆ ਅਤੇ ਪਾਕਿਸਤਾਨ ਵਿੱਚ ਪੈਟਰੋਲ ਦੀ ਕੀਮਤ ਇੱਕ ਡਾਲਰ ਤੋਂ ਵੀ ਘੱਟ ਹੈ। ਪਾਕਿਸਤਾਨ 'ਚ ਪੈਟਰੋਲ ਦੀ ਕੀਮਤ 0.982 ਡਾਲਰ ਯਾਨੀ ਲਗਭਗ 82 ਰੁਪਏ ਪ੍ਰਤੀ ਲੀਟਰ ਹੈ।
ਇਹ ਵੀ ਪੜ੍ਹੋ - ਪਾਕਿਸਤਾਨ 'ਚ ਵਾਪਰੀ ਵੱਡੀ ਘਟਨਾ, ਬੱਚਿਆਂ ਦੇ ਵਾਰਡ ’ਚ ਅੱਗ ਲੱਗਣ ਕਾਰਨ 4 ਨਵਜੰਮੇ ਬੱਚਿਆਂ ਦੀ ਮੌਤ
ਭਾਰਤ ਵਿੱਚ ਪੈਟਰੋਲ ਦੀ ਔਸਤ ਕੀਮਤ 1.252 ਡਾਲਰ ਯਾਨੀ ਲਗਭਗ 104.43 ਰੁਪਏ ਹੈ। ਭਾਰਤ ਦੇ ਮੁਕਾਬਲੇ ਅਮਰੀਕਾ, ਬੰਗਲਾਦੇਸ਼, ਅਰਜਨਟੀਨਾ, ਜਾਪਾਨ, ਬ੍ਰਾਜ਼ੀਲ, ਆਸਟ੍ਰੇਲੀਆ ਅਤੇ ਚੀਨ ਵਿੱਚ ਪੈਟਰੋਲ ਸਸਤਾ ਹੈ। ਦੱਸ ਦੇਈਏ ਕਿ ਦੁਨੀਆ ਦਾ ਸਭ ਤੋਂ ਮਹਿੰਗਾ ਪੈਟਰੋਲ ਹਾਂਗਕਾਂਗ ਵਿੱਚ ਹੈ। ਇਸ ਦੇਸ਼ 'ਚ ਇਕ ਲੀਟਰ ਪੈਟਰੋਲ ਲਈ ਤੁਹਾਨੂੰ 3.212 ਡਾਲਰ ਯਾਨੀ 268.06 ਰੁਪਏ ਖ਼ਰਚ ਕਰਨੇ ਪੈਣਗੇ। ਦੁਨੀਆ ਦੇ ਸਭ ਤੋਂ ਛੋਟੇ ਦੇਸ਼ਾਂ ਵਿੱਚੋਂ ਇੱਕ ਮੋਨਾਕੋ ਵਿੱਚ ਪੈਟਰੋਲ ਦੀ ਕੀਮਤ 2.312 ਡਾਲਰ ਹੈ। ਯੂਰਪੀ ਦੇਸ਼ਾਂ ਡੈਨਮਾਰਕ, ਨੀਦਰਲੈਂਡ, ਨਾਰਵੇ, ਸਵਿਟਜ਼ਰਲੈਂਡ, ਇਟਲੀ ਅਤੇ ਫਰਾਂਸ ਵਿੱਚ ਪੈਟਰੋਲ ਦੀ ਕੀਮਤ ਦੋ ਡਾਲਰ ਪ੍ਰਤੀ ਲੀਟਰ ਤੋਂ ਵੱਧ ਹੈ।
ਇਹ ਵੀ ਪੜ੍ਹੋ - ਨਾ ਕੋਈ ਦਵਾਈ, ਨਾ ਡਾਈਟ ਪਲਾਨ! ਸ਼ੂਗਰ ਨੂੰ ਕੰਟਰੋਲ 'ਚ ਕਰਨ ਲਈ ਮਰੀਜ਼ ਰੋਜ਼ਾਨਾ ਕਰਨ ਇਹ ਕੰਮ, ਹੋਵੇਗਾ ਫ਼ਾਇਦਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8