ਅਮਰੀਕਾ ਨੇ ਰੋਕੇ ਇਰਾਨ ''ਤੇ ਹਮਲੇ ! ਜਾਰਡਨ ''ਚ ਆਪਣੇ ਜਵਾਨਾਂ ਦੀ ਮੌਤ ਦਾ ਲਿਆ ਬਦਲਾ
Sunday, Jul 19, 2026 - 11:28 AM (IST)
ਇੰਟਰਨੈਸ਼ਨਲ ਡੈਸਕ- ਮਿਡਲ ਈਸਟ 'ਚ ਅਮਰੀਕਾ ਤੇ ਇਰਾਨ ਵਿਚਾਲੇ ਹੋਈ ਜੰਗਬੰਦੀ ਦੇ ਟੁੱਟਣ ਤੋਂ ਬਾਅਦ ਹਾਲਾਤ ਹੋਰ ਜ਼ਿਆਦਾ ਤਣਾਅਪੂਰਨ ਬਣ ਗਏ ਹਨ। ਦੋਵਾਂ ਪਾਸਿਓਂ ਲਗਾਤਾਰ ਹੋ ਰਹੇ ਹਮਲਿਆਂ ਕਾਰਨ ਇਹ ਜੰਗ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ। ਇਸੇ ਦੌਰਾਨ ਅਮਰੀਕੀ ਫੌਜ ਨੇ ਐਤਵਾਰ ਨੂੰ ਐਲਾਨ ਕੀਤਾ ਹੈ ਕਿ ਉਸ ਨੇ ਇਰਾਨ 'ਤੇ ਕੀਤੇ ਜਾ ਰਹੇ ਆਪਣੇ ਤਾਜ਼ਾ ਹਵਾਈ ਹਮਲਿਆਂ ਨੂੰ ਫਿਲਹਾਲ ਰੋਕ ਦਿੱਤਾ ਹੈ। ਇਹ ਕਾਰਵਾਈ ਜਾਰਡਨ 'ਚ ਹੋਏ ਉਸ ਇਰਾਨੀ ਹਮਲੇ ਦੇ ਜਵਾਬ ਵਿੱਚ ਕੀਤੀ ਗਈ ਸੀ, ਜਿਸ 'ਚ 2 ਅਮਰੀਕੀ ਜਵਾਨ ਮਾਰੇ ਗਏ ਸਨ। ਅਮਰੀਕੀ ਹਮਲਿਆਂ ਦੌਰਾਨ ਮੁੱਖ ਤੌਰ 'ਤੇ ਇਰਾਨ ਦੇ irgc ਨੂੰ ਨਿਸ਼ਾਨਾ ਬਣਾਇਆ ਗਿਆ।
ਅਮਰੀਕੀ ਸੈਂਟਰਲ ਕਮਾਂਡ (CENTCOM) ਵੱਲੋਂ ਜਾਰੀ ਬਿਆਨ ਮੁਤਾਬਕ, ਇਨ੍ਹਾਂ ਹਵਾਈ ਹਮਲਿਆਂ ਦੌਰਾਨ ਇਰਾਨ ਦੇ ਫੌਜੀ ਤੱਟਵਰਤੀ ਨਿਗਰਾਨੀ ਕੇਂਦਰਾਂ, ਏਅਰ ਡਿਫੈਂਸ ਸਿਟਮ, ਸਮੁੰਦਰੀ ਫੌਜ ਅਤੇ ਮਿਜ਼ਾਈਲ ਤੇ ਡਰੋਨ ਸਟੋਰਾਂ ਨੂੰ ਸਫ਼ਲਤਾਪੂਰਵਕ ਨਿਸ਼ਾਨਾ ਬਣਾਇਆ ਗਿਆ ਹੈ। ਦੂਜੇ ਪਾਸੇ, ਇਰਾਨ ਨੇ ਅਜੇ ਤੱਕ ਇਸ ਅਮਰੀਕੀ ਮੁਹਿੰਮ ਵਿੱਚ ਹੋਏ ਕੁੱਲ ਨੁਕਸਾਨ ਬਾਰੇ ਕੋਈ ਅਧਿਕਾਰਤ ਵੇਰਵਾ ਸਾਂਝਾ ਨਹੀਂ ਕੀਤਾ ਹੈ।
ਇਹ ਵੀ ਪੜ੍ਹੋ- ਬ੍ਰਿਟਿਸ਼ ਮੁੰਡੇ ਦਾ ਕਤਲ ਕਰਨ ਵਾਲੇ ਵਿਕਰਮ ਦਿਗਵਾ ਦੀ ਮਾਂ ਨੂੰ ਵੀ ਹੋਈ ਜੇਲ੍ਹ ! ਜਾਣੋ ਕਿਉਂ ਹੋਈ ਕਾਰਵਾਈ
ਜ਼ਿਕਰਯੋਗ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੀ ਇਹ ਜੰਗ ਹੁਣ 8ਵੇਂ ਦਿਨ 'ਚ ਦਾਖਲ ਹੋ ਚੁੱਕੀ ਹੈ। ਮੌਜੂਦਾ ਸਮੇਂ ਦੋਵਾਂ ਧਿਰਾਂ ਵਿਚਾਲੇ ਹੋਰਮੁਜ਼ 'ਤੇ ਕੰਟਰੋਲ ਨੂੰ ਲੈ ਕੇ ਭਾਰੀ ਤਣਾਅ ਬਣਿਆ ਹੋਇਆ ਹੈ। ਫਾਰਸ ਦੀ ਖਾੜੀ ਦੇ ਮੁਹਾਨੇ 'ਤੇ ਸਥਿਤ ਇਹ ਇੱਕ ਬੇਹੱਦ ਨਾਜ਼ੁਕ ਸਮੁੰਦਰੀ ਰਸਤਾ ਹੈ, ਜਿੱਥੋਂ ਆਮ ਦਿਨਾਂ ਵਿੱਚ ਦੁਨੀਆ ਦੇ ਕੁੱਲ ਤੇਲ ਅਤੇ ਕੁਦਰਤੀ ਗੈਸ ਵਪਾਰ ਦਾ ਲਗਭਗ 5ਵਾਂ ਹਿੱਸਾ ਗੁਜ਼ਰਦਾ ਹੈ। ਇਸ ਖੇਤਰ 'ਚ ਵਧਦੇ ਤਣਾਅ ਕਾਰਨ ਆਉਣ ਵਾਲੇ ਦਿਨਾਂ 'ਚ ਗਲੋਬਲ ਊਰਜਾ ਸਪਲਾਈ ਵੀ ਵੱਡੇ ਪੱਧਰ 'ਤੇ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਰੋਹਿਤ ਸ਼ਰਮਾ ਦਾ ਆਖ਼ਰੀ ਮੈਚ ਹੋਵੇਗਾ ਲਾਰਡਜ਼ ਵਨਡੇ ? BCCI ਨੇ ਸਭ ਕੁਝ ਕਰ'ਤਾ ਸਾਫ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
