ਸ਼ਰਬਤ 'ਚ ਪਾਈ ਜ਼ਿਆਦਾ ਖੰਡ ਤਾਂ ਭਰਾ ਨੇ ਕਰ ਦਿੱਤੀ ਭਰਾ ਤੇ ਭੈਣ ਦੀ ਹੱਤਿਆ
Monday, May 04, 2020 - 09:10 PM (IST)

ਪੇਸ਼ਾਵਰ- ਪਾਕਿਸਤਾਨ ਵਿਚ ਲਾਕਡਾਊਨ ਦੇ ਕਾਰਣ ਲੋਕਾਂ ਵਿਚ ਤਣਾਅ ਵਧਦਾ ਜਾ ਰਿਹਾ ਹੈ। ਖੈਬਰ-ਪਖਤੂਨਖਵਾ ਸੂਬੇ ਦੀ ਰਾਜਧਾਨੀ ਵਿਚ ਛੋਟੀ ਜਿਹੇ ਝਗੜੇ 'ਤੇ ਇਕ ਵਿਅਕਤੀ ਨੇ ਆਪਣੀ ਭੈਣ ਤੇ ਭਰਾ ਦਾ ਕਤਲ ਕਰ ਦਿੱਤਾ। ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਖੈਬਰ ਮੈਡੀਕਲ ਕਾਲਜ ਭੇਜ ਦਿੱਤਾ ਗਿਆ ਹੈ ਤੇ ਪੁਲਸ ਦੋਸ਼ੀ ਇਸ਼ਾਕ ਦੀ ਤਲਾਸ਼ ਲਈ ਛਾਪੇਮਾਰੀ ਕਰ ਰਹੀ ਹੈ। ਦੋਸ਼ੀ ਮਾਰੇ ਗਏ ਵਿਅਕਤੀ ਦਾ ਭਰਾ ਹੈ ਤੇ ਘਟਨਾ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ।
ਡੇਲੀ ਓਸਾਫ ਦੀ ਖਬਰ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਸ਼ੀ ਨੂੰ ਫੜਨ ਦੇ ਲਈ ਡੀ.ਐਸ.ਪੀ. ਦੀ ਅਗਵਾਈ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ। ਦੋਸ਼ੀ ਦੇ ਦੋਸਤਾਂ ਤੇ ਰਿਸ਼ਤੇਦਾਰਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਮਾਮੂਲੀ ਵਿਵਾਦ ਬਣ ਗਿਆ ਹੱਤਿਆ ਦਾ ਕਾਰਣ
ਇਸ ਸਬੰਧ ਵਿਚ ਪੁਲਸ ਵਲੋਂ ਦੱਸਿਆ ਗਿਆ ਹੈ ਕਿ ਮਾਮੂਲੀ ਝਗੜੇ ਵਿਚ ਇੰਨੀ ਵੱਡੀ ਘਟਨਾ ਨੂੰ ਅੰਜਾਮ ਦੇ ਦਿੱਤਾ ਗਿਆ। ਅਸਲ ਵਿਚ ਦੋਸ਼ੀ ਨੇ ਭੈਣ ਨੂੰ ਸ਼ਰਬਤ ਬਣਾਉਣ ਲਈ ਕਿਹਾ ਸੀ। ਉਹ ਸ਼ਰਬਤ ਬਣਾ ਕੇ ਲਿਆਈ ਤਾਂ ਉਸ ਨੂੰ ਪੀਂਦੇ ਹੀ ਦੋਸ਼ੀ ਨੂੰ ਗੁੱਸਾ ਆ ਗਿਆ ਤੇ ਉਹ ਆਪਣੀ ਭੈਣ ਨਾਲ ਸਿਰਫ ਇਸ ਗੱਲ ਨਾਲ ਲੜਨ ਲੱਗਿਆ ਕਿ ਉਸ ਨੇ ਸ਼ਰਬਤ ਵਿਚ ਜ਼ਿਆਦਾ ਖੰਡ ਪਾ ਦਿੱਤੀ ਹੈ ਤੇ ਇਸ ਦੇ ਕਾਰਣ ਸ਼ਰਬਤ ਬਹੁਤ ਮਿੱਠਾ ਹੋ ਗਿਆ ਹੈ। ਉਥੇ ਹੀ ਜਦੋਂ ਇਸ ਗੱਲ 'ਤੇ ਦੋਸ਼ੀ ਨੂੰ ਉਸ ਦਾ ਭਰਾ ਸਮਝਾਉਣ ਲੱਗਿਆ ਤਾਂ ਦੋਸ਼ੀ ਉਸ ਨਾਲ ਵੀ ਝਗੜਾ ਕਰਨ ਲੱਗਿਆ। ਇਸ ਤੋਂ ਬਾਅਦ ਝਗੜਾ ਇੰਨਾ ਵਧ ਗਿਆ ਕਿ ਉਸ ਨੇ ਆਪਣੇ ਭਰਾ ਦਾ ਕਤਲ ਕਰ ਦਿੱਤਾ। ਉਹ ਉਥੇ ਹੀ ਨਹੀਂ ਰੁਕਿਆ ਉਸ ਨੇ ਆਪਣੀ ਭੈਣ ਨੂੰ ਵੀ ਮਾਰ ਦਿੱਤਾ।
ਇਸ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਅਜੇ ਤੱਕ ਪੁਲਸ ਨੂੰ ਇਸ ਘਟਨਾ ਦੇ ਅਸਲ ਕਾਰਣ ਦਾ ਪਤਾ ਨਹੀਂ ਚੱਲ ਸਕਿਆ ਹੈ। ਇਸ ਮਾਮਲੇ ਵਿਚ ਪੁਲਸ ਘਰ ਵਾਲਿਆਂ ਤੋਂ ਪੁੱਛਗਿੱਛ ਕਰ ਰਹੀ ਹੈ। ਇਸ ਤੋਂ ਇਲਾਵਾ ਪੁਲਸ ਨੇੜੇ ਦੇ ਲੋਕਾਂ ਵਿਚ ਵੀ ਤਫਤੀਸ਼ ਕਰ ਰਹੀ ਹੈ ਕਿ ਇਸ ਘਟਨਾ ਦੇ ਪਿੱਛੇ ਦਾ ਅਸਲ ਕਾਰਣ ਕੀ ਹੋ ਸਕਦਾ ਹੈ। ਉਥੇ ਹੀ ਪੁਲਸ ਦੋਸ਼ੀ ਦੀ ਤਲਾਸ਼ ਵਿਚ ਥਾਂ-ਥਾਂ ਛਾਪੇਮਾਰੀ ਕਰ ਰਹੀ ਹੈ। ਪੁਲਸ ਜਾਂਚ ਵਿਚ ਇਹ ਵੀ ਦੇਖ ਰਹੀ ਹੈ ਕਿ ਦੋਸ਼ੀ ਦਾ ਪਹਿਲਾਂ ਕੋਈ ਅਪਰਾਧਿਕ ਰਿਕਾਰਡ ਤਾਂ ਨਹੀਂ।
Related News
Punjab: ਫ਼ੋਨ ''ਚ ਸਕੀ ਭੈਣ ਦੀ ਅਸ਼ਲੀਲ ਫੋਟੋ ਵੇਖ ਭਰਾ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ! ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ
