ਪਾਕਿ ਦੇ ਸਾਬਕਾ ਰਾਸ਼ਟਰਪਤੀ ਮੁਸ਼ੱਰਫ ਹਸਪਤਾਲ ''ਚ ਦਾਖਲ

02/11/2016 5:57:41 PM


ਕਰਾਚੀ— ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨੂੰ ਖਰਾਬ ਤਬੀਅਤ ਦੇ ਚੱਲਦੇ ਅੱਜ ਕਰਾਚੀ ਦੇ ਪੀ. ਐੱਨ. ਐੱਸ. ਸ਼ੀਫਾ ਹਸਪਤਾਲ ਵਿਚ ਦਾਖਲ ਕਰ ਦਿੱਤਾ ਗਿਆ। ਸਥਾਨਕ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਉਨ੍ਹਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਹੈ। ਮੁਸ਼ੱਰਫ ਆਪਣੇ ਘਰ ਵਿਚ ਸੀ, ਜਦੋਂ ਉਨ੍ਹਾਂ ਨੂੰ ਬੇਹੋਸ਼ੀ ਦੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ। 72 ਸਾਲਾ ਮੁਸ਼ੱਰਫ ਇਸ ਤੋਂ ਪਹਿਲਾਂ ਵੀ ਦਿਲ ਸੰਬੰਧੀ ਬੀਮਾਰੀ ਕਰਕੇ 2014 ਵਿਚ ਰਾਵਲਪਿੰਡੀ ਦੇ ਹਸਪਤਾਲ ਵਿਚ ਦਾਖਲ ਰਹਿ ਚੁੱਕੇ ਹਨ।


Kulvinder Mahi

News Editor

Related News