ਮੁਸ਼ੱਰਫ ਵੱਲੋਂ ਫਾਂਸੀ ਦੀ ਸਜ਼ਾ ਖਿਲਾਫ਼ ਚੁਣੌਤੀ ਪਟੀਸ਼ਨ ਦਾਇਰ

12/27/2019 6:10:11 PM

ਲਾਹੌਰ(ਯੂ.ਐੱਨ.ਆਈ.)- ਪਾਕਿਸਤਾਨ ਦੇ ਸਾਬਕਾ ਫੌਜੀ ਸ਼ਾਸਕ ਪ੍ਰਵੇਜ਼ ਮੁਸ਼ੱਰਫ ਨੇ ਦੇਸ਼ ਧਰੋਹ ਦੇ ਮਾਮਲੇ ’ਚ ਸੁਣਾਈ ਗਈ ਫਾਂਸੀ ਦੀ ਸਜ਼ਾ ਨੂੰ ਚੁਣੌਤੀ ਦਿੰਦਿਆਂ ਲਾਹੌਰ ਹਾਈ ਕੋਰਟ ’ਚ ਸ਼ੁੱਕਰਵਾਰ ਨੂੰ ਪਟੀਸ਼ਨ ਦਾਇਰ ਕੀਤੀ ਹੈ। ਇਸਲਾਮਾਬਾਦੀ ਇਕ ਵਿਸ਼ੇਸ਼ ਅਦਾਲਤ ਨੇ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਨੂੰ 3 ਨਵੰਬਰ 2007 ਨੂੰ ਸੰਵਿਧਾਨ ਰੱਦ ਕਰਨ ਦੇ ਮਾਮਲੇ ’ਚ ਦੇਸ਼ ਧਰੋਹ ਦਾ ਦੋਸ਼ੀ ਮੰਨਦਿਆਂ 17 ਦਸੰਬਰ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ। ਪਾਕਿਸਤਾਨ ਦੇ ਇਤਿਹਾਸ ’ਚ ਇਹ ਪਹਿਲਾ ਮੌਕਾ ਸੀ ਜਦੋਂ ਫੌਜ ਮੁਖੀ ਨੂੰ ਦੇਸ਼ ਧਰੋਹ ਦਾ ਦੋਸ਼ੀ ਪਾਇਆ ਗਿਆ ਅਤੇ ਫਾਂਸੀ ਦੀ ਸਜ਼ਾ ਸੁਣਾਈ ਗਈ। 

86 ਪੰਨਿਆਂ ਦੀ ਪਟੀਸ਼ਨ ਉਨ੍ਹਾਂ ਦੇ ਵਕੀਲ ਅਜ਼ਹਰ ਸਿਦੀਕੀ ਨੇ ਦਾਇਰ ਕੀਤੀ ਹੈ, ਜਿਸ ’ਚ ਫੈੱਡਰਲ ਸਰਕਾਰ ਅਤੇ ਹੋਰਨਾਂ ਨੂੰ ਪਾਰਟੀ ਬਣਾਇਆ ਗਿਆ ਹੈ। ਜਸਟਿਸ ਮਜ਼ਾਹਿਰ ਅਲੀ ਅਕਬਰ ਨਕਵੀ ਦੀ ਪ੍ਰਧਾਨਗੀ ਵਾਲੀ ਪੂਰਨ ਬੈਂਚ ਅਗਲੇ ਸਾਲ 9 ਜਨਵਰੀ ਨੂੰ ਇਸ ਪਟੀਸ਼ਨ ’ਤੇ ਸੁਣਵਾਈ ਕਰੇਗੀ। ਪਟੀਸ਼ਨ ’ਚ ਕਿਹਾ ਗਿਆ ਹੈ ਕਿ ਮੁਸ਼ੱਰਫ ਦੇ ਖਿਲਾਫ ਦਿੱਤੇ ਗਏ ਫੈਸਲੇ ’ਚ ਕਈ ਖਾਮੀਆਂ ਅਤੇ ਉਲਟੇ ਬਿਆਨ ਹਨ ਅਤੇ ਵਿਸ਼ੇਸ਼ ਅਦਾਲਤ ਨੇ, ‘‘ਜਲਦਬਾਜ਼ੀ ਅਤੇ ਹੜਬੜਾਹਟ ’ਚ ਮੁਕੱਦਮੇ ਦੀ ਸੁਣਵਾਈ ਪੂਰੀ ਕੀਤੀ, ਜੋ ਨਤੀਜੇ ਤੋਂ ਬਹੁਤ ਦੂਰ ਹੈ।’’


Baljit Singh

Content Editor

Related News