ਨੇਪਾਲ, ਫਰਾਂਸ ਤੇ ਬੰਗਲਾਦੇਸ਼ ਤੋਂ ਬਾਅਦ ਹੁਣ ਇਸ ਦੇਸ਼ ''ਚ ਛਿੜੇ GenZ ਪ੍ਰਦਰਸ਼ਨ, ਸੜਕਾਂ ''ਤੇ ਉਤਰੇ ਹਜ਼ਾਰਾਂ ਲੋਕ
Monday, Sep 29, 2025 - 02:44 PM (IST)

ਇੰਟਰਨੈਸ਼ਨਲ ਡੈਸਕ- ਬੀਤੇ ਕੁਝ ਮਹੀਨਿਆਂ ਦੌਰਾਨ ਬੰਗਲਾਦੇਸ਼, ਨੇਪਾਲ ਤੇ ਫਰਾਂਸ ਸਣੇ ਕਈ ਦੇਸ਼ਾਂ 'ਚ ਪ੍ਰਦਰਸ਼ਨਾਂ ਕਾਰਨ ਸਰਕਾਰਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ, ਜਦਕਿ ਕਈ ਦੇਸ਼ਾਂ 'ਚ ਤਾਂ ਆਲਮ ਇਹ ਰਿਹਾ ਕਿ ਹਿੰਸਕ ਪ੍ਰਦਰਸ਼ਨਾਂ ਕਾਰਨ ਦੇਸ਼ ਦੀ ਸਰਕਾਰ ਹੀ ਬਦਲਣੀ ਪਈ। ਇਨ੍ਹਾਂ ਪ੍ਰਦਰਸ਼ਨਾਂ ਦਾ ਅਸਰ ਯੂਰਪ ਤੱਕ ਦੇਖਣ ਨੂੰ ਮਿਲਿਆ। ਪਰ ਹੁਣ ਦੱਖਣੀ ਅਮਰੀਕਾ ਦੇ ਪੇਰੂ ਦੇਸ਼ 'ਚ ਹੁਣ ਜੈਨ-ਜ਼ੀ ਪ੍ਰਦਰਸ਼ਨਕਾਰੀ ਸੜਕਾਂ 'ਤੇ ਉਤਰ ਆਏ ਹਨ।
ਐਤਵਾਰ ਨੂੰ ਪੇਰੂ ਦੀ ਰਾਸ਼ਟਰਪਤੀ ਦੀਨਾ ਬੋਲੁਆਰਟੇ ਅਤੇ ਕਾਂਗਰਸ ਖ਼ਿਲਾਫ਼ ਹੋਏ ਪ੍ਰਦਰਸ਼ਨਾਂ ਦੌਰਾਨ ਘੱਟੋ-ਘੱਟ 19 ਲੋਕ ਜ਼ਖਮੀ ਹੋ ਗਏ ਹਨ, ਜਿਨ੍ਹਾਂ 'ਚ ਇੱਕ ਪੁਲਸ ਅਧਿਕਾਰੀ ਅਤੇ ਇੱਕ ਪੱਤਰਕਾਰ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ- ਲਾਕਡਾਊਨ ! ਇੰਟਰਨੈੱਟ ਵੀ ਬੰਦ, ਪ੍ਰਸ਼ਾਸਨ ਨੂੰ ਪਈਆਂ ਭਾਜੜਾਂ
ਪ੍ਰਦਰਸ਼ਨਕਾਰੀਆਂ ਨੇ ਪੁਲਸ ‘ਤੇ ਪੱਥਰ, ਮੋਲੋਟੋਵ ਕਾਕਟੇਲ ਅਤੇ ਆਤਿਸ਼ਬਾਜ਼ੀਆਂ ਨਾਲ ਹਮਲੇ ਕੀਤੇ, ਜਿਸ ਦਾ ਜਵਾਬ ਪੁਲਸ ਨੇ ਹੰਝੂ ਗੈਸ ਦੇ ਗੋਲੇ ਅਤੇ ਰਬੜ ਦੀਆਂ ਗੋਲੀਆਂ ਨਾਲ ਦਿੱਤਾ। ਇਹ ਘਟਨਾ ਰਾਸ਼ਟਰਪਤੀ ਬੋਲੁਆਰਟੇ ਦੀ ਸਰਕਾਰ ਵਿਰੁੱਧ ਵਧ ਰਹੀ ਨਾਰਾਜ਼ਗੀ ਅਤੇ ਲੋਕਾਂ ਦੇ ਭਰੋਸੇ ਦੀ ਘਾਟ ਨੂੰ ਦਰਸਾਉਂਦੀ ਹੈ।
ਪ੍ਰਦਰਸ਼ਨਕਾਰੀ ਸਰਕਾਰ ਦੇ ਭ੍ਰਿਸ਼ਟਾਚਾਰ ਤੇ ਪੈਨਸ਼ਨ ਨਾਲ ਸਬੰਧਤ ਨੀਤੀਆਂ ਦੇ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ, ਜਿਸ ਕਾਰਨ ਪ੍ਰਦਰਸ਼ਨਾਂ ਦੀ ਕਾਫ਼ੀ ਚਰਚਾ ਹੋ ਰਹੀ ਹੈ।
ਇਹ ਵੀ ਪੜ੍ਹੋ- ਹੁਣ 'ਕੱਚਿਆਂ' ਨੂੰ ਨਹੀਂ ਮਿਲੇਗਾ ਲਾਈਸੈਂਸ ! ਅਮਰੀਕੀ ਪ੍ਰਸ਼ਾਸਨ ਦਾ ਡਰਾਈਵਰਾਂ ਨੂੰ ਕਰਾਰਾ ਝਟਕਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e