ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬਿਆ ਪੇਰੂ

05/26/2019 4:00:37 PM

ਲੀਮਾ (ਭਾਸ਼ਾ)— ਦੱਖਣੀ ਅਮਰੀਕੀ ਦੇਸ਼ ਪੇਰੂ ਵਿਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਬੀਤੀ ਦੇਰ ਰਾਤ 2:41 'ਤੇ ਆਏ ਭੂਚਾਲ ਦਾ ਕੇਂਦਰ 114 ਕਿਲੋਮੀਟਰ ਦੀ ਡੂੰਘਾਈ ਤੱਕ ਸੀ। ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਭੂਚਾਲ ਦੀ ਤੀਬਰਤਾ 8 ਦੱਸੀ। ਸਧਾਰਨ ਤੌਰ 'ਤੇ ਭੂਚਾਲ ਦੀ ਡੂੰਘਾਈ ਜਿੰਨੀ ਘੱਟ ਹੁੰਦੀ ਹੈ ਉਸ ਨਾਲ ਤਬਾਹੀ ਉਨੀ ਜ਼ਿਆਦਾ ਹੁੰਦੀ ਹੈ। 

ਪੇਰੂ ਸਰਕਾਰ ਦੇ ਐਮਰਜੈਂਸੀ ਵਿਭਾਗ ਨੇ ਟਵੀਟ ਕੀਤਾ ਕਿ ਉਸ ਮੁਤਾਬਕ ਭੂਚਾਲ ਦੀ ਤੀਬਰਤਾ 7.2 ਸੀ। ਕਲਾਓ ਸ਼ਹਿਰ ਅਤੇ ਰਾਜਧਾਨੀ ਲੀਮਾ ਦੋਵੇਂ ਥਾਵਾਂ 'ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਹੁਣ ਤੱਕ ਕਿਸੇ ਤਰ੍ਹਾਂ ਦੇ ਜਾਨ ਮਾਲ ਦੇ ਨੁਕਸਾਨ ਦੀ ਖਬਰ ਨਹੀਂ ਹੈ। ਇੰਡੀਪੈਂਡੈਂਟ ਸਾਇੰਫਿਟਿਕ ਓਰਗੇਨਾਈਜੇਸ਼ਨ ਸੀ.ਐੱਸ.ਈ.ਐੱਮ. ਮੁਤਾਬਕ ਭੂਚਾਲ ਦਾ ਕੇਂਦਰ ਲਗੁਨਾ ਤੋਂ 80 ਕਿਲੋਮੀਟਰ ਦੂਰ ਦੱਖਣ-ਪੱਛਮ ਵਿਚ ਜ਼ਮੀਨ ਤੋਂ 109.9 ਕਿਲੋਮੀਟਰ ਅੰਦਰ ਸੀ।


Vandana

Content Editor

Related News