ਸ਼ਖਸ ਦੀ ਚਮਕੀ ਕਿਸਮਤ,  ਜਿੱਤਿਆ 213 ਮਿਲੀਅਨ ਡਾਲਰ ਦਾ ਜੈਕਪਾਟ

Thursday, Aug 15, 2024 - 11:08 AM (IST)

ਨਿਊਯਾਰਕ (ਰਾਜ ਗੋਗਨਾ)- ਅਮਰੀਕਾ ਦੇ ਪੈਨਸਿਲਵੇਨੀਆ ਸੂਬੇ ਵਿੱਚ ਇੱਕ ਸਟੋਰ ਵਿੱਚ ਕਲਰਕ ਵਜੋਂ ਕੰਮ ਕਰਦੇ ਇੱਕ ਭਾਰਤੀ ਗੁਜਰਾਤੀ ਨੌਜਵਾਨ ਦੁਆਰਾ ਦਿੱਤੀ ਗਈ ਲਾਟਰੀ ਟਿਕਟ ਨਾਲ ਇੱਕ ਅਮਰੀਕੀ ਵਿਅਕਤੀ ਦੀ ਕਿਸਮਤ ਬਦਲ ਗਈ। ਅਮਰੀਕੀ ਵਿਅਕਤੀ ਨੇ 213.8 ਮਿਲੀਅਨ ਡਾਲਰ ਦੀ ਲਾਟਰੀ ਜਿੱਤੀ। ਲਾਟਰੀ ਅਧਿਕਾਰੀਆਂ ਨੇ ਇਸ ਅਮਰੀਕੀ ਲਾਟਰੀ ਜੇਤੂ ਨੂੰ ਇਨਾਮ ਦੇ ਦੋ ਵਿਕਲਪ ਪੇਸ਼ ਕੀਤੇ ਹਨ। ਹੁਣ ਇਹ ਉਸ 'ਤੇ ਨਿਰਭਰ ਕਰਦਾ ਹੈ ਕਿ ਉਹ ਇਨਾਮਾਂ ਨੂੰ ਕਿਵੇਂ ਚੁਣਦਾ ਹੈ। 

ਲਾਟਰੀ ਦੇ ਇਸ ਮੁੱਦੇ 'ਤੇ ਗੁਜਰਾਤੀ ਨੌਜਵਾਨ ਨੇ ਕਿਹਾ ਕਿ ਲਾਟਰੀ ਜਿੱਤਣ ਵਾਲਾ ਵਿਅਕਤੀ ਹਰ ਰੋਜ਼ ਸਾਡੇ ਸਟੋਰ ਤੋਂ 60 ਡਾਲਰ ਦੀਆਂ ਲਾਟਰੀ ਟਿਕਟਾਂ ਖਰੀਦਦਾ ਸੀ। ਖੁਸ਼ਕਿਸਮਤ ਲਾਟਰੀ ਖਿਡਾਰੀ ਨੇ ਬੀਤੇ ਦਿਨੀਂ ਸੋਮਵਾਰ ਰਾਤ ਨੂੰ 60 ਡਾਲਰ ਦੀਆਂ ਲਾਟਰੀ ਟਿਕਟਾਂ ਖਰੀਦੀਆਂ। ਹੁਣ ਇਨ੍ਹਾਂ ਟਿਕਟਾਂ ਦੇ ਸਾਰੇ ਛੇ ਨੰਬਰ ਮੇਲ ਹੋ ਗਏ ਹਨ ਅਤੇ ਉਸ ਨੇ ਰਾਤੋ ਰਾਤ 213.8 ਮਿਲੀਅਨ ਡਾਲਰ ਜਿੱਤ ਲਏ। ਲਾਟਰੀ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਜੇਤੂ ਨੰਬਰ 9, 22, 57, 67, 68 ਪਾਵਰਬਾਲ 14 ਸਨ। 

ਪੜ੍ਹੋ ਇਹ ਅਹਿਮ ਖ਼ਬਰ-ਹੈਰਾਨੀਜਨਕ! ਸ਼ਖਸ ਨੇ ਘਟਾਇਆ ਵਜ਼ਨ, 610 ਕਿਲੋਗ੍ਰਾਮ ਤੋੋਂ ਹੋਇਆ 63 ਕਿਲੋਗ੍ਰਾਮ

ਮੀਡੀਆ ਰਿਪੋਰਟਾਂ ਅਨੁਸਾਰ ਇੱਕ ਗੁਜਰਾਤੀ ਵਿਅਕਤੀ ਉਸ ਸਟੋਰ ਵਿੱਚ ਕਲਰਕ ਵਜੋਂ ਕੰਮ ਕਰਦਾ ਸੀ, ਜਿਸ ਤੋਂ ਇਹ ਜੇਤੂ ਜੈਕਪਾਟ ਲਾਟਰੀ ਟਿਕਟ ਖਰੀਦੀ ਗਈ ਸੀ। ਹਰੀਸ਼ ਪਟੇਲ ਨਾਂ ਦੇ ਵਿਅਕਤੀ ਨੇ ਕਿਹਾ ਕਿ ਮੈਂ ਇਸ ਵਿਅਕਤੀ ਨੂੰ ਜਾਣਦਾ ਹਾਂ ਜਿਸ ਨੇ 213.8 ਮਿਲੀਅਨ ਡਾਲਰ ਦਾ ਜੈਕਪਾਟ ਜਿੱਤਿਆ ਹੈ। ਉਹ ਇੱਕ ਸ਼ਾਂਤ ਅਤੇ ਚੰਗੇ ਸੁਭਾਅ ਵਾਲਾ ਆਦਮੀ ਹੈ। ਇਹ ਵਿਅਕਤੀ ਹਰ ਰੋਜ਼ ਸਾਡੇ ਸਟੋਰ ਵਿੱਚ ਆਉਂਦਾ ਹੈ ਅਤੇ 60 ਡਾਲਰ ਦੀ ਲਾਟਰੀ ਟਿਕਟ ਲੈ ਕੇ ਚਲਾ ਜਾਂਦਾ ਹੈ। ਹੁਣ ਉਸ ਨੇ ਜੈਕਪਾਟ ਜਿੱਤਿਆ ਹੈ, ਮੈਂ ਖੁਦ ਟਿਕਟ ਕੱਢੀ ਅਤੇ ਉਹ ਖਰੀਦ ਕੇ ਚਲਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News