ਆਪਣੀ ਹੀ 'ਔਲਾਦ' ਨਾਲ ਵਿਆਹ ਕਰਾਉਣ ਲਈ ਸਖਸ਼ ਨੇ ਅਦਾਲਤ ਤੋਂ ਮੰਗੀ ਇਜਾਜ਼ਤ
Thursday, Apr 15, 2021 - 08:14 PM (IST)
![ਆਪਣੀ ਹੀ 'ਔਲਾਦ' ਨਾਲ ਵਿਆਹ ਕਰਾਉਣ ਲਈ ਸਖਸ਼ ਨੇ ਅਦਾਲਤ ਤੋਂ ਮੰਗੀ ਇਜਾਜ਼ਤ](https://static.jagbani.com/multimedia/2021_4image_20_11_098971611aa.jpg)
ਨਿਊਯਾਰਕ - ਪੱਛਮੀ ਮੁਲਕਾਂ ਵਿਚ ਨਵੇਂ-ਨਵੇਂ ਕੰਮਾਂ ਕਰ ਕੇ ਉਨ੍ਹਾਂ ਦੇ ਨਾਂ ਹਮੇਸ਼ਾ ਚਰਚਾਵਾਂ ਵਿਚ ਰਹਿੰਦਾ ਹੈ ਪਰ ਇਨ੍ਹਾਂ ਮੁਲਕਾਂ ਵਿਚ ਕੁਝ ਅਜਿਹੇ ਕਾਰਨਾਮੇ ਵੀ ਸਾਹਮਣੇ ਆਉਂਦੇ ਹਨ ਜਿਨ੍ਹਾਂ ਨੂੰ ਸੁਣ ਕੇ ਹੈਰਾਨੀ ਵੀ ਹੁੰਦੀ ਹੈ। ਅਜਿਹਾ ਹੀ ਇਕ ਮਾਮਲਾ ਅਮਰੀਕਾ ਦੇ ਮੈਨਹੱਟਨ ਖੇਤਰ ਦਾ ਹੈ। ਅਮਰੀਕਾ ਵਿਚ ਇਕ ਸ਼ਖਸ ਨੇ ਅਦਾਲਤ ਤੋਂ ਆਪਣੀ ਹੀ ਔਲਾਦ ਨਾਲ ਵਿਆਹ ਕਰਨ ਦੀ ਇਜਾਜ਼ਤ ਮੰਗੀ ਹੈ।
ਇਹ ਵੀ ਪੜੋ - 16 ਸਾਲਾਂ ਬੱਚੇ ਨੇ ਪੁਲਸ 'ਤੇ ਤਾਣੀ 'ਨਕਲੀ ਗੰਨ', ਜਵਾਬੀ ਕਾਰਵਾਈ 'ਚ ਬੱਚੇ ਦੀ ਮੌਤ
ਸਖਸ਼ ਨੇ ਆਪਣੀ ਪਟੀਸ਼ਨ ਵਿਚ ਕਿਹਾ ਹੈ ਕਿ ਉਹ ਪਰਿਵਾਰਕ ਅਨਿਆਂ ਨੂੰ ਲੈ ਕੇ ਬਣੇ ਕਾਨੂੰਨਾਂ ਨੂੰ ਖਤਮ ਹੁੰਦੇ ਹੋਏ ਦੇਖਣਾ ਚਾਹੁੰਦਾ ਹੈ ਕਿਉਂਕਿ ਵਿਆਹ ਦਾ ਫੈਸਲਾ ਕਿਸੇ ਵੀ ਇਨਸਾਨ ਦਾ ਨਿੱਜੀ ਫੈਸਲਾ ਹੁੰਦਾ ਹੈ। ਨਿਊਯਾਰਕ ਪੋਸਟ (ਇਕ ਅੰਗ੍ਰੇਜ਼ੀ ਅਖਬਾਰ ਅਤੇ ਵੈੱਬਸਾਈਟ) ਦੀ ਇਕ ਰਿਪੋਰਟ ਮੁਤਾਬਕ ਇਹ ਸਖਸ਼ ਆਪਣੀ ਪਛਾਣ ਦਾ ਖੁਲਾਸਾ ਨਹੀਂ ਕਰਨਾ ਚਾਹੁੰਦਾ ਕਿਉਂਕਿ ਕੋਰਟ ਵਿਚ ਉਸ ਦੀ ਅਪੀਲ ਨੂੰ ਨੈਤਿਕ ਅਤੇ ਸਮਾਜਿਕ ਤੌਰ 'ਤੇ ਨਫਰਤ ਭਰਿਆ ਸਮਝਿਆ ਜਾ ਸਕਦਾ ਹੈ।
ਇਹ ਵੀ ਪੜੋ - ਚੀਨ ਦੀ ਵੈਕਸੀਨ ਨੇ ਤੋੜਿਆ ਯਕੀਨ, ਇਸ ਮੁਲਕ 'ਚ ਆਇਆ ਕੋਰੋਨਾ ਮਰੀਜ਼ਾਂ ਦਾ 'ਹੜ੍ਹ'
ਉਥੇ ਹੀ ਸਖਸ਼ ਨੇ ਇਹ ਵੀ ਸਾਫ ਕੀਤਾ ਹੈ ਕਿ ਉਸ ਦੀ ਔਲਾਦ ਬਾਲਗ ਹੈ। ਨਾਲ ਹੀ ਅਰਜ਼ੀ ਵਿਚ ਉਸ ਨੇ ਆਪਣੀ ਅਤੇ ਔਲਾਦ ਦੀ ਲਿੰਗ ਪਛਾਣ (ਜ਼ੈਂਡਰ) ਵੀ ਜ਼ਾਹਿਰ ਨਹੀਂ ਕੀਤੀ ਹੈ। ਦੱਸ ਦਈਏ ਕਿ ਉਸ ਨੇ ਅਪ੍ਰੈਲ ਮਹੀਨੇ ਦੇ ਪਹਿਲੇ ਹਫਤੇ ਮੈਨਹੱਟਨ ਫੈਡਰਲ ਕੋਰਟ ਵਿਚ ਇਹ ਪਟੀਸ਼ਨ ਦਾਇਰ ਕੀਤੀ ਸੀ। ਜ਼ਿਕਰਯੋਗ ਹੈ ਕਿ ਅਮਰੀਕੀ ਕਾਨੂੰਨ ਅਧੀਨ ਪਰਿਵਾਰ ਦੇ ਲੋਕਾਂ ਨਾਲ ਵਿਆਹ ਕਰਨ 'ਤੇ 4 ਸਾਲ ਦੀ ਸਜ਼ਾ ਸੁਣਾਈ ਜਾ ਸਕਦੀ ਹੈ।
ਇਹ ਵੀ ਪੜੋ - ਅਡਾਨੀ ਦੀ ਕੰਪਨੀ ਨੂੰ ਵੱਡਾ ਝਟਕਾ, ਨਿਊਯਾਰਕ ਸਟਾਕ ਐਕਸਚੇਂਜ ਨੇ ਦਿਖਾਇਆ ਬਾਹਰ ਦਾ ਰਾਹ