ਆਸਟ੍ਰੇਲੀਆ ’ਚ ਤਾਲਾਬੰਦੀ ਖ਼ਿਲਾਫ ਪ੍ਰਦਰਸ਼ਨ, ਪੁਲਸ ਨੇ ਪ੍ਰਦਰਸ਼ਨਕਾਰੀਆਂ ’ਤੇ ਕੀਤੀ ਮਿਰਚ ਸਪਰੇਅ

Saturday, Sep 18, 2021 - 03:26 PM (IST)

ਆਸਟ੍ਰੇਲੀਆ ’ਚ ਤਾਲਾਬੰਦੀ ਖ਼ਿਲਾਫ ਪ੍ਰਦਰਸ਼ਨ, ਪੁਲਸ ਨੇ ਪ੍ਰਦਰਸ਼ਨਕਾਰੀਆਂ ’ਤੇ ਕੀਤੀ ਮਿਰਚ ਸਪਰੇਅ

ਮੈਲਬੋਰਨ (ਏ. ਪੀ.)-ਆਸਟਰੇਲੀਆ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮੈਲਬੋਰਨ ’ਚ ਲੋਕਾਂ ਨੇ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਤਾਲਾਬੰਦੀ ਲਾਗੂ ਕਰਨ ਦੇ ਵਿਰੋਧ ’ਚ ਸ਼ਨੀਵਾਰ ਨੂੰ ਇਕ ਰੈਲੀ ਕੱਢੀ ਤੇ ਪੁਲਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਮਿਰਚਾਂ ਦੀ ਸਪਰੇਅ ਕੀਤੀ। ਲੱਗਭਗ 1000 ਪ੍ਰਦਰਸ਼ਨਕਾਰੀ ਉਪਨਗਰ ਰਿਚਮੰਡ ’ਚ ਇਕੱਠੇ ਹੋਏ। ਪੁਲਸ ਅਧਿਕਾਰੀਆਂ ਤੋਂ ਬਚਣ ਲਈ ਪ੍ਰਦਰਸ਼ਨਕਾਰੀਆਂ ਨੇ ਆਖਰੀ ਸਮੇਂ ’ਚ ਸਥਾਨ ਬਦਲ ਦਿੱਤਾ। ਮਾਮੂਲੀ ਝੜਪਾਂ ਦੀਆਂ ਖਬਰਾਂ ਵੀ ਆਈਆਂ। ਕਈ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜ਼ਿਆਦਾਤਰ ਪ੍ਰਦਰਸ਼ਨਕਾਰੀਆਂ ਨੇ ਮਾਸਕ ਨਾ ਪਾ ਕੇ ਨਿਯਮਾਂ ਦੀ ਉਲੰਘਣਾ ਕੀਤੀ।

ਲੱਗਭਗ 2,000 ਪੁਲਸ ਅਧਿਕਾਰੀ ਤਾਇਨਾਤ ਕੀਤੇ ਗਏ ਸਨ ਅਤੇ ਸੜਕਾਂ ’ਤੇ ਚੈੱਕ ਪੋਸਟਾਂ ’ਤੇ ਬੈਰੀਕੇਡ ਲਗਾਏ ਗਏ ਸਨ। ਮੈਲਬੋਰਨ ’ਚ 5 ਅਗਸਤ ਤੋਂ ਛੇਵੀਂ ਵਾਰ ਤਾਲਾਬੰਦੀ ਸ਼ੁਰੂ ਹੋਈ। ਮੈਲਬੋਰਨ ਵਿਕਟੋਰੀਆ ਰਾਜ ਦੀ ਰਾਜਧਾਨੀ ਹੈ, ਜਿਥੇ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਦੇ 535 ਨਵੇਂ ਮਾਮਲੇ ਸਾਹਮਣੇ ਆਏ ਅਤੇ 24 ਘੰਟਿਆਂ ’ਚ ਇੱਕ ਵਿਅਕਤੀ ਦੀ ਮੌਤ ਹੋਈ।


author

Manoj

Content Editor

Related News