ਇਕੱਲੇਪਣ ਤੋਂ ਪਰੇਸ਼ਾਨ ਲੋਕਾਂ ਨੂੰ ਲੱਗੀ ਡੇਟਿੰਗ ਐਪ ਦੀ ਆਦਤ

Wednesday, Sep 11, 2019 - 05:32 PM (IST)

ਇਕੱਲੇਪਣ ਤੋਂ ਪਰੇਸ਼ਾਨ ਲੋਕਾਂ ਨੂੰ ਲੱਗੀ ਡੇਟਿੰਗ ਐਪ ਦੀ ਆਦਤ

ਓਹੀਓ— ਡੇਟਿੰਗ ਐਪ ਨਾਲ ਸਾਰਾ ਦਿਨ ਚਿਪਕੇ ਰਹਿਣ ਵਾਲੇ ਲੋਕ ਇਕੱਲੇਪਣ ਅਤੇ ਚਿੰਤਾ ਦੇ ਸ਼ਿਕਾਰ ਰਹਿੰਦੇ ਹਨ। ਉਥੇ ਨਹੀਂ, ਅਜਿਹੇ ਲੋਕਾਂ 'ਚ ਨਾਂ-ਪੱਖੀ ਦੇ ਲੱਛਣ ਵੀ ਦੇਖਣ ਨੂੰ ਮਿਲਦੇ ਹਨ। ਓਹੀਓ ਸਟੇਟ ਯੂਨੀਵਰਸਿਟੀ ਦੀ ਕੈਥਰੀਨ ਕੋਡਕਟੋ ਦੇ ਮੁਤਾਬਕ ਡੇਟਿੰਗ ਐਪ ਇਸਤੇਮਾਲ ਕਰਨ ਵਾਲੇ ਫੋਨ ਦਾ ਬਹੁਤ ਹੀ ਜ਼ਿਆਦਾ ਇਸਤੇਮਾਲ ਕਰ ਰਹੇ ਹਨ।

ਕੰਮ ਵਾਲੀ ਥਾਂ 'ਤੇ ਆ ਰਹੀ ਪਰੇਸ਼ਾਨੀ
ਇਸ 'ਤੇ ਕੀਤੇ ਗਏ ਇਕ ਅਧਿਐਨ 'ਚ ਅਜਿਹਾ ਮੁਕਾਬਲੇਬਾਜ਼ ਮਿਲੇ ਹਨ, ਜਿਨ੍ਹਾਂ ਨੂੰ ਇਸ ਕਾਰਨ ਸਕੂਲ, ਕਾਲਜ ਤੇ ਕੰਮ ਵਾਲੀਆਂ ਥਾਵਾਂ 'ਤੇ ਵੀ ਕਈ ਮੁਸ਼ਕਲਾਂ ਆਈਆਂ। ਇਸ ਦਾ ਕਾਰਨ ਸੀ ਲਗਾਤਾਰ ਆਪਣੇ ਫੋਨ ਨੂੰ ਚੈੱਕ ਕਰਦੇ ਰਹਿਣ ਦੀ ਆਦਤ। ਖੋਜ ਮੁਤਾਬਕ ਇਸ ਆਦਤ ਕਾਰਨ ਕਈ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀ ਕਲਾਸਾਂ 'ਚ ਵੀ ਨਹੀਂ ਗਏ। ਇਸ ਨਾਲ ਉਨ੍ਹਾਂ ਦੀ ਪੜ੍ਹਾਈ ਪ੍ਰਭਾਵਿਤ ਹੋਈ। ਜੋ ਲੋਕ ਦਫਤਰ 'ਚ ਕੰਮ 'ਤੇ ਧਿਆਨ ਨਹੀਂ ਦੇ ਸਕੇ, ਉਨ੍ਹਾਂ ਦੀ ਨੌਕਰੀ ਖਤਰੇ 'ਚ ਆ ਗਈ। ਕੈਥਰੀਨ ਨੇ ਖੋਜ 'ਚ ਬੈਚੁਲਰ ਕਰ ਰਹੇ 269 ਵਿਦਿਆਰਥੀਆਂ ਨੂੰ ਸ਼ਾਮਲ ਕੀਤਾ ਸੀ, ਜੋ ਇਕ ਤੋਂ ਜ਼ਿਆਦਾ ਡੇਟਿੰਗ ਐਪ ਇਸਤੇਮਾਲ ਕਰ ਰਹੇ ਸਨ।

ਫੋਨ ਸਵਾਈਪ ਕਰਨ ਦੀ ਪੈ ਗਈ ਆਦਤ
ਕੈਥਰੀਨ ਨੇ ਦੱਸਿਆ ਕਿ ਮੈਂ ਕਈ ਲੋਕਾਂ ਨੂੰ ਪਾਗਲਾਂ ਵਾਂਗ ਫੋਨ 'ਤੇ ਇਹ ਐਪ ਚਲਾਉਂਦੇ ਦੇਖਿਆ ਹੈ। ਜਦੋਂ ਉਹ ਖਾਣਾ ਖਾਣ ਬਾਹਰ ਜਾਂਦੇ ਹਨ ਜਾਂ ਦੋਸਤਾਂ ਨਾਲ ਘੁੰਮਣ ਜਾਂਦੇ ਹਨ ਓਦੋਂ ਵੀ ਜੇਬ 'ਚੋਂ ਫੋਨ ਕੱਢਕੇ ਉਸਨੂੰ ਚੈੱਕ ਕਰਨਾ ਨਹੀਂ ਭੁੱਲਦੇ। ਬਸ ਉਨ੍ਹਾਂ ਨੂੰ ਫੋਨ ਸਵਾਈਪ ਕਰਨਾ ਬੇਹੱਦ ਪਸੰਦ ਹੈ, ਸ਼ਾਇਦ ਆਪਣੇ ਦੋਸਤਾਂ ਨਾਲ ਸਮਾਂ ਬਿਤਾਉਣ ਤੋਂ ਵੀ ਜ਼ਿਆਦਾ। ਇਸ ਖੋਜ 'ਚ ਸਾਰਿਆਂ ਨੂੰ ਪੁੱਛਿਆ ਗਿਆ ਕਿ ਉਹ ਖੁਦ ਨੂੰ ਕਿੰਨਾ ਇਕੱਲਾ ਮਹਿਸੂਸ ਕਰਦੇ ਹਨ ਜਾਂ ਲੋਕਾਂ ਵਿਚਾਲੇ ਘਿਰ ਜਾਣ 'ਤੇ ਘਬਰਾਹਟ ਮਹਿਸੂਸ ਕਰਦੇ ਹਨ ਜਾਂ ਨਹੀਂ। ਮੁਕਾਬਲੇਬਾਜ਼ਾਂ ਨੂੰ ਇਹ ਵੀ ਪੁੱਛਿਆ ਗਿਆ ਕਿ ਕੀ ਉਹ ਇਨ੍ਹਾਂ ਡੇਟਿੰਗ ਐਪ 'ਤੇ ਸਮਾਂ ਬਿਤਾਉਣ ਦੇ ਸਮੇਂ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ 'ਤੇ ਉਨ੍ਹਾਂ ਦਾ ਕਹਿਣਾ ਸੀ ਕਿ ਲਗਾਤਾਰ ਫੋਨ 'ਤੇ ਚਿਪਕੇ ਰਹਿਣ ਨਾਲ ਉਨ੍ਹਾਂ ਨੂੰ ਕਈ ਮੁਸ਼ਕਲਾਂ ਆ ਰਹੀਆਂ ਹਨ, ਪਰ ਫੋਨ ਨੂੰ ਛੱਡਣਾ ਉਨ੍ਹਾਂ ਲਈ ਔਖਾ ਹੈ। ਕੈਥਰੀਨ ਕਹਿੰਦੀ ਹੈ ਕਿ ਇਸ ਤੋਂ ਦੂਰੀ ਹੀ ਬਿਹਤਰ ਹੈ।


author

Baljit Singh

Content Editor

Related News