ਕਰਾਚੀ ’ਚ 2 ਲੁਟੇਰਿਆਂ ਨੂੰ ਲੋਕਾਂ ਨੇ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰਿਆ

Monday, May 08, 2023 - 10:37 PM (IST)

ਕਰਾਚੀ ’ਚ 2 ਲੁਟੇਰਿਆਂ ਨੂੰ ਲੋਕਾਂ ਨੇ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰਿਆ

ਕਰਾਚੀ, ਗੁਰਦਾਸਪੁਰ (ਵਿਨੋਦ)-ਕਰਾਚੀ ’ਚ ਲੁੱਟਮਾਰ ਕਰਨ ਆਏ ਤਿੰਨ ਲੁਟੇਰਿਆਂ ’ਚੋਂ 2 ਨੂੰ ਲੋਕਾਂ ਨੇ ਫੜ ਕੇ ਤਸੀਹੇ ਦੇ ਕੇ ਮਾਰ ਦਿੱਤਾ, ਜਦਕਿ ਇਕ ਭੱਜ ਗਿਆ। ਲੁਟੇਰੇ ਲੁੱਟਮਾਰ ਕਰ ਕੇ ਇਕ ਵਿਅਕਤੀ ਦਾ ਕਤਲ ਕਰ ਕੇ ਭੱਜ ਰਹੇ ਸਨ। ਜਾਣਕਾਰੀ ਅਨੁਸਾਰ ਕਰਾਚੀ ਦੇ ਔਰੰਗੀ ਟਾਊਨ ’ਚ ਤਿੰਨ ਲੁਟੇਰੇ ਮੋਟਰਸਾਈਕਲ ’ਤੇ ਇਕ ਕਰਿਆਨੇ ਦੀ ਦੁਕਾਨ ’ਚ ਲੁੱਟਮਾਰ ਕਰਨ ਲਈ ਆਏ। ਲੁੱਟਮਾਰ ਕਰਦੇ ਸਮੇਂ ਦੁਕਾਨਦਾਰ ਵੱਲੋਂ ਵਿਰੋਧ ਕਰਨ ’ਤੇ ਲੁਟੇਰਿਆਂ ਨੇ ਦੁਕਾਨ ਮਾਲਕ ਦਾ ਕਤਲ ਕਰ ਦਿੱਤਾ।

ਇਹ ਖ਼ਬਰ ਵੀ ਪੜ੍ਹੋ : ਆਵਾਰਾ ਪਸ਼ੂ ਕਾਰਨ ਵਾਪਰਿਆ ਭਿਆਨਕ ਹਾਦਸਾ, ਜਿਮ ਚਾਲਕ ਦੀ ਦਰਦਨਾਕ ਮੌਤ

ਜਦ ਮੁਲਜ਼ਮ ਭੱਜਣ ਲੱਗੇ ਤਾਂ ਲੋਕਾਂ ਨੇ ਭੱਜ ਰਹੇ ਤਿੰਨਾਂ ’ਚੋਂ ਦੋ ਨੂੰ ਫੜ ਲਿਆ। ਲੋਕਾਂ ਨੇ ਫੜੇ ਗਏ ਦੋਵਾਂ ਮੁਲਜ਼ਮਾਂ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਲੁਟੇਰਿਆਂ ਦੀ ਪਛਾਣ ਨਹੀਂ ਹੋ ਸਕੀ।

ਇਹ ਖ਼ਬਰ ਵੀ ਪੜ੍ਹੋ : ਘਰੇਲੂ ਕਲੇਸ਼ ਦਾ ਖ਼ੌਫ਼ਨਾਕ ਅੰਤ, ਸਿਰ ’ਚ ਘੋਟਣਾ ਮਾਰ ਕੇ ਕੀਤਾ ਪਤਨੀ ਦਾ ਕਤਲ


author

Manoj

Content Editor

Related News