ਯੂਕ੍ਰੇਨ ''ਚ ਨਿਊਜ਼ੀਲੈਂਡ ਦੇ ਵਿਗਿਆਨੀ ਬੈਗਸ਼ਾ ਨੂੰ ਲੋਕਾਂ ਨੇ ਦਿੱਤੀ ਸ਼ਰਧਾਂਜਲੀ (ਤਸਵੀਰਾਂ)

Monday, Jan 30, 2023 - 01:15 PM (IST)

ਯੂਕ੍ਰੇਨ ''ਚ ਨਿਊਜ਼ੀਲੈਂਡ ਦੇ ਵਿਗਿਆਨੀ ਬੈਗਸ਼ਾ ਨੂੰ ਲੋਕਾਂ ਨੇ ਦਿੱਤੀ ਸ਼ਰਧਾਂਜਲੀ (ਤਸਵੀਰਾਂ)

ਕੀਵ (ਭਾਸ਼ਾ)- ਕਈ ਦੋਸਤ ਅਤੇ ਵਾਲੰਟੀਅਰ ਕੀਵ ਦੇ ਸੇਂਟ ਸੋਫੀਆ ਕੈਥੇਡ੍ਰਲ ਵਿਖੇ ਨਿਊਜ਼ੀਲੈਂਡ ਦੇ ਵਿਗਿਆਨੀ ਐਂਡਰਿਊ ਬੈਗਸ਼ਾ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਇਕੱਠੇ ਹੋਏ, ਜੋ ਯੁੱਧ ਪ੍ਰਭਾਵਿਤ ਯੂਕ੍ਰੇਨ ਦੇ ਇਕ ਸ਼ਹਿਰ ਵਿੱਚ ਲੋਕਾਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਵਿੱਚ ਆਪਣੀ ਜਾਨ ਗੁਆ ਬੈਠਾ। ਨਿਊਜ਼ੀਲੈਂਡ-ਬ੍ਰਿਟਿਸ਼ ਨਾਗਰਿਕ 48 ਸਾਲਾ ਬੈਗਸ਼ਾ ਅਤੇ 28 ਸਾਲਾ ਬ੍ਰਿਟਿਸ਼ ਵਾਲੰਟੀਅਰ ਕ੍ਰਿਸਟੋਫਰ ਪੈਰੀ ਪੂਰਬੀ ਡੋਨੇਟਸਕ ਖੇਤਰ ਦੇ ਸੋਲੇਡਰ ਕਸਬੇ ਨੂੰ ਜਾਂਦੇ ਸਮੇਂ ਲਾਪਤਾ ਹੋ ਗਏ ਸਨ, ਜਿੱਥੇ ਭਾਰੀ ਗੋਲੀਬਾਰੀ ਹੋਈ ਸੀ। 

PunjabKesari

ਵਾਲੰਟੀਅਰਾਂ ਨੇ ਬਾਗਸ਼ਾ ਨਾਲ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਸ਼ੋਕ ਸੰਦੇਸ਼ ਪੜ੍ਹੇ। ਯੂਕ੍ਰੇਨ ਵਿੱਚ ਉਸਦੀ ਇੱਕ ਦੋਸਤ ਨਿਕੋਲੇਟ ਸਟੋਯਾਨੋਵਾ ਨੇ ਉਸਦੀ ਬਹਾਦਰੀ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਉਸਨੇ ਕਿਹਾ ਕਿ “ਕੋਈ ਵੀ ਸੋਲੇਡਰ ਨਹੀਂ ਜਾਣਾ ਚਾਹੁੰਦਾ ਸੀ ਪਰ ਉਹ ਜਾ ਸਕਦਾ ਸੀ। ਕਿਉਂਕਿ ਜੇਕਰ ਉਸ ਨੂੰ ਲੱਗਦਾ ਸੀ ਕਿ ਕਿਸੇ ਨੂੰ ਮਦਦ ਦੀ ਲੋੜ ਹੈ ਤਾਂ ਉਹ ਅਜਿਹਾ ਕਰੇਗਾ ਅਤੇ ਉਹ ਅਜਿਹਾ ਕਰਦਾ ਸੀ।ਬਾਗਸ਼ਾ ਦੇ ਪਿਤਾ ਫਿਲ ਨੇ ਨਿਊਜ਼ੀਲੈਂਡ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਲੋਕਾਂ ਦੀ ਮਦਦ ਕਰਨਾ ਚਾਹੁੰਦਾ ਸੀ। 

PunjabKesari

ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ 'ਚ ਵੱਖਵਾਦੀਆਂ ਅਤੇ ਤਿਰੰਗੇ ਲੈ ਕੇ ਪਹੁੰਚੇ ਪ੍ਰਵਾਸੀ ਭਾਰਤੀਆਂ ਵਿਚਾਲੇ ਹੱਥੋਪਾਈ, 2 ਗ੍ਰਿਫ਼ਤਾਰ (ਵੀਡੀਓ)

ਯੂਕ੍ਰੇਨ ਪੁਲਸ ਨੇ 9 ਜਨਵਰੀ ਨੂੰ ਕਿਹਾ ਸੀ ਕਿ ਉਨ੍ਹਾਂ ਦਾ ਬੈਗਸ਼ਾ ਅਤੇ ਪੇਰੀ ਨਾਲ ਸੰਪਰਕ ਟੁੱਟ ਗਿਆ ਹੈ। ਹਾਲਾਂਕਿ ਬਾਅਦ 'ਚ ਉਨ੍ਹਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ। ਇਸ ਦੌਰਾਨ ਰੂਸੀ ਬਲਾਂ ਨੇ ਐਤਵਾਰ ਨੂੰ ਦੱਖਣੀ ਯੂਕ੍ਰੇਨ ਦੇ ਸ਼ਹਿਰ ਖੇਰਸਨ 'ਤੇ ਭਾਰੀ ਬੰਬਾਰੀ ਕੀਤੀ, ਜਿਸ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਛੇ ਹੋਰ ਜ਼ਖਮੀ ਹੋ ਗਏ। ਖੇਤਰੀ ਪ੍ਰਸ਼ਾਸਨ ਨੇ ਕਿਹਾ ਕਿ ਬੰਬ ਧਮਾਕੇ ਨੇ ਹਸਪਤਾਲ, ਸਕੂਲ, ਬੱਸ ਸਟੇਸ਼ਨ, ਡਾਕਘਰ, ਬੈਂਕ ਅਤੇ ਰਿਹਾਇਸ਼ੀ ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News