ਮੈਕਸੀਕੋ ''ਚ ਔਰਤਾਂ ਖਿਲਾਫ ਹਿੰਸਾ ਨੂੰ ਖਤਮ ਕਰਨ ਦੀ ਮੰਗ ਨੂੰ ਲੈ ਕੇ ਸੜ੍ਹਕਾਂ ''ਤੇ ਉਤਰੇ ਲੋਕ

Sunday, Nov 24, 2019 - 11:25 PM (IST)

ਮੈਕਸੀਕੋ ''ਚ ਔਰਤਾਂ ਖਿਲਾਫ ਹਿੰਸਾ ਨੂੰ ਖਤਮ ਕਰਨ ਦੀ ਮੰਗ ਨੂੰ ਲੈ ਕੇ ਸੜ੍ਹਕਾਂ ''ਤੇ ਉਤਰੇ ਲੋਕ

ਐਕਾਟੈਪੇਕ - ਮੈਕਸੀਕੋ 'ਚ ਔਰਤਾਂ ਨਾਲ ਹੋਣ ਵਾਲੀ ਹਿੰਸਾ ਖਿਲਾਫ ਵੱਡੀ ਗਿਣਤੀ 'ਚ ਲੋਕ ਸੜ੍ਹਕਾਂ 'ਤੇ ਉਤਰੇ। ਪ੍ਰਦਰਸ਼ਨਕਾਰੀਆਂ ਨੇ ਕਈ ਮਾਧਿਅਮਾਂ ਰਾਹੀਂ ਆਪਣਾ ਵਿਰੋਧ ਜਤਾਇਆ। 4 ਔਰਤਾਂ ਗੁਲਾਬੀ ਅਤੇ ਪੀਲੇ ਰੰਗ ਦੇ ਕੱਪੜੇ ਪਾ ਕੇ ਗਰਮ ਰੇਤ 'ਤੇ ਨੰਗੇ ਪੈਰ ਚੱਲੀਆਂ। ਗੁਲਾਬੀ ਅਤੇ ਪੀਲਾ ਰੰਗ ਉਨ੍ਹਾਂ ਕਈ ਔਰਤਾਂ 'ਚੋਂ ਇਕ ਦਾ ਪਸੰਦੀਦਾ ਰੰਗ ਸੀ, ਜਿਨ੍ਹਾਂ ਦੀ ਹਾਲ ਹੀ 'ਚ ਹੱਤਿਆ ਕਰ ਦਿੱਤੀ ਗਈ ਸੀ। ਉਨ੍ਹਾਂ ਨੇ ਬ੍ਰਿਗੇਡਾ ਕਾਰਰੇਨੋ ਦੇ ਸਨਮਾਨ 'ਚ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ। ਕਾਰਰੇਨੋ ਦੀ ਇਕ ਸਾਲ ਪਹਿਲਾਂ ਮੈਕਸੀਕੋ ਸਿਟੀ ਦੇ ਇਕ ਉਪ ਨਗਰ ਐਕਾਟੈਪੇਕ 'ਚ ਹੱਤਿਆ ਕਰ ਦਿੱਤੀ ਗਈ ਸੀ।

PunjabKesari

ਮੈਕਸੀਕੋ 'ਚ ਹਰ ਦਿਨ ਓਸਤਨ 10 ਔਰਤਾਂ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ, ਜਿਸ ਨਾਲ ਇਹ ਔਰਤਾਂ ਲਈ ਦੁਨੀਆ ਦੀ ਸਭ ਤੋਂ ਖਤਰਨਾਕ ਥਾਂਵਾਂ 'ਚੋਂ ਇਕ ਬਣ ਗਿਆ ਹੈ। 'ਨੈੱਟਵਰਕ ਟੂ ਡੀਨਾਊਂਸ ਫੈਮੀਨਿਸਾਈਡਸ ਇਨ ਦਿ ਸਟੇਟ ਆਫ ਮੈਕਸੀਕੋ' ਦੇ ਪ੍ਰਮੁੱਖ ਮੈਨੁਅਲ ਐਮਾਡਰ ਨੇ ਆਖਿਆ ਕਿ ਇਥੇ ਬਹੁਤ ਹਿੰਸਾ ਹੋ ਰਹੀ ਹੈ, ਅਸੀਂ ਹਰ ਦਿਨ ਇਸ ਤਰ੍ਹਾਂ ਦਾ ਪ੍ਰਦਰਸ਼ਨ ਕਰ ਸਕਦੇ ਹਨ।

PunjabKesari


author

Khushdeep Jassi

Content Editor

Related News