ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਵਿਰੋਧੀ ਗੁੱਟਾਂ ਵਿਚਾਲੇ ਝੜਪ, 11 ਲੋਕਾਂ ਦੀ ਮੌਤ
Thursday, Oct 31, 2024 - 02:45 PM (IST)
ਕੋਟਾਬਾਟੋ (ਫਿਲੀਪੀਨਜ਼) (ਏਜੰਸੀ)- ਦੱਖਣੀ ਫਿਲੀਪੀਨ ਦੇ ਇੱਕ ਸ਼ਹਿਰ ਵਿੱਚ ਲੰਬੇ ਸਮੇਂ ਤੋਂ ਚੱਲ ਰਹੇ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਮੁਸਲਿਮ ਗੁਰੀਲਾ ਕਮਾਂਡਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਵਿਚਾਲੇ ਹੋਈ ਖੂਨੀ ਝੜਪ ਵਿੱਚ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ। ਫੌਜੀ ਅਤੇ ਸਥਾਨਕ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਬੁੱਧਵਾਰ ਨੂੰ 'ਮੋਰੋ ਇਸਲਾਮਿਕ ਲਿਬਰੇਸ਼ਨ ਫਰੰਟ' ਦੇ ਦੋ ਕਮਾਂਡਰਾਂ ਮਗੁਇੰਦਨਾਓ ਡੇਲ ਸੁਰ ਸੂਬੇ ਦੇ ਪਾਗਾਲੁੰਗਾਨ ਇਲਾਕੇ ਦੇ ਇਕ ਪਿੰਡ 'ਚ ਝੜਪ ਹੋ ਗਈ ਪਰ ਬਾਅਦ 'ਚ ਫੌਜ, ਪੁਲਸ ਅਤੇ ਬਾਗੀ ਫਰੰਟ ਦੇ ਨੇਤਾਵਾਂ ਵਿਚਾਲੇ ਸਮਝੌਤਾ ਹੋ ਗਿਆ।
ਪੜ੍ਹੋ ਇਹ ਅਹਿਮ ਖ਼ਬਰ-ਲੇਬਨਾਨ 'ਤੇ ਇਜ਼ਰਾਇਲੀ ਹਵਾਈ ਹਮਲਾ, 31 ਦੀ ਮੌਤ ਤੇ 27 ਜ਼ਖਮੀ
ਇਹ ਝੜਪ ਦੋ ਵਿਰੋਧੀ ਕਮਾਂਡਰਾਂ ਦੇ ਧੜਿਆਂ ਵਿਚਕਾਰ ਲੰਬੇ ਸਮੇਂ ਤੋਂ ਚੱਲ ਰਹੇ ਜ਼ਮੀਨੀ ਵਿਵਾਦ ਨੂੰ ਲੈ ਕੇ ਸ਼ੁਰੂ ਹੋਈ ਸੀ ਅਤੇ ਇਸ ਦਾ ਮੁਸਲਿਮ ਕੱਟੜਵਾਦ ਨਾਲ ਕੋਈ ਸਿੱਧਾ ਸਬੰਧ ਨਹੀਂ ਹੈ। ਮੋਰੋ ਇਸਲਾਮਿਕ ਲਿਬਰੇਸ਼ਨ ਫਰੰਟ ਦੱਖਣੀ ਫਿਲੀਪੀਨਜ਼ ਵਿੱਚ ਸਭ ਤੋਂ ਵੱਡਾ ਮੁਸਲਿਮ ਵੱਖਵਾਦੀ ਹਥਿਆਰਬੰਦ ਸੰਗਠਨ ਹੈ। 6ਵੀਂ ਇਨਫੈਂਟਰੀ ਡਿਵੀਜ਼ਨ ਦੇ ਬੁਲਾਰੇ ਲੈਫਟੀਨੈਂਟ ਕਰਨਲ ਰੋਡੇਨ ਓਰਬਨ ਨੇ ਸ਼ੁਰੂ ਵਿੱਚ ਕਿਹਾ ਕਿ ਨਾਗਰਿਕਾਂ ਦੀ ਸੁਰੱਖਿਆ ਲਈ ਤਾਇਨਾਤ ਸਰਕਾਰੀ ਬਲਾਂ ਨੇ ਲੜ ਰਹੇ ਕਬੀਲਿਆਂ ਵਿੱਚੋਂ ਨੌਂ ਲਾਸ਼ਾਂ ਬਰਾਮਦ ਕੀਤੀਆਂ ਹਨ ਅਤੇ ਪੰਜ ਹੋਰ ਲੜਾਕੇ ਜ਼ਖ਼ਮੀ ਹੋ ਗਏ ਹਨ। ਬਾਅਦ ਵਿੱਚ ਉਨ੍ਹਾਂ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ 11 ਤੱਕ ਪਹੁੰਚ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।