ਸਿੰਧੀ ਸਭਿਆਚਾਰਕ ਦਿਵਸ ਮੌਕੇ ਸਿੰਧ ’ਚ ਲੋਕਾਂ ਨੇ ਪਾਕਿਸਤਾਨ ਤੋਂ ਮੁਕਤੀ ਦਿਵਾਉਣ ਸਬੰਧੀ ਕੀਤੀ ਨਾਅਰੇਬਾਜ਼ੀ

Monday, Dec 12, 2022 - 10:49 AM (IST)

ਗੁਰਦਾਸਪੁਰ/ਪਾਕਿਸਤਾਨ (ਵਿਨੋਦ)- ਪਾਕਿਸਤਾਨ ਦੇ ਸਿੰਧ ਸੂਬੇ ਦੇ ਸ਼ਹਿਰ ’ਚ ਕਰਾਚੀ ’ਚ ਵੱਡੀ ਗਿਣਤੀ ’ਚ ਲੋਕਾਂ ਨੇ ਸਿੰਧੀ ਸੱਭਿਆਚਾਰਕ ਦਿਵਸ ਮਨਾਉਣ ਮੌਕੇ ਸਿੰਧ ਸੂਬੇ ਨੂੰ ਸਿੰਧ ਦੇਸ਼ ਬਣਾਉਣ ਦੀ ਮੰਗ ਨੂੰ ਲੈ ਕੇ ਪਾਕਿਸਤਾਨ ਤੋਂ ਮੁਕਤੀ ਪਾਉਣ ਅਤੇ ਆਜ਼ਾਦੀ ਲਈ ਨਾਅਰੇ ਲਾਏ। ਜੈ ਸਿੰਧ ਫ੍ਰੀਡਮ ਮੂਵਮੈਂਟ ਨੇ ਅੰਦੋਲਨ ਦੀ ਅਗਵਾਈ ਕੀਤੀ। ਇਸ ਮੌਕੇ ਜੈ ਸਿੰਧ ਫ੍ਰੀਡਮ ਮੂਵਮੈਂਟ ਦੇ ਕੇਂਦਰੀ ਚੇਅਰਮੈਨ ਸੋਹੇਲ ਅਬਰੋ, ਵਾਈਸ ਚੇਅਰਮੈਨ ਜੁਬੈਰ ਸਿੰਧੀ, ਜਨਰਲ ਸਕੱਤਰ ਗੁਲਾਮ ਹੁਸੈਨ, ਅਮਰ ਅਜ਼ਾਦੀ, ਹਫੀਜ਼ ਦੇ ਜੇਲ੍ਹਾਂ ’ਚ ਬੰਦ ਹੋਣ ਕਾਰਨ ਉਨ੍ਹਾਂ ਦੇ ਸੰਦੇਸ਼ ਪੜ੍ਹ ਕੇ ਸੁਣਾਏ ਗਏ।

ਇਹ ਵੀ ਪੜ੍ਹੋ- ਪਾਕਿਸਤਾਨ ਦੀ ਸੰਘੀ ਜਾਂਚ ਏਜੰਸੀ ਦੇ ਉੱਚ ਅਧਿਕਾਰੀ ਦੀ ਗੋਲੀ ਮਾਰ ਕੇ ਹੱਤਿਆ

ਇਨ੍ਹਾਂ ਨੇਤਾਵਾਂ ਨੇ ਸੰਦੇਸ਼ ਵਿਚ ਕਿਹਾ ਕਿ ਅਸੀਂ ਪਾਕਿਸਤਾਨੀ ਸਰਕਾਰ ਦੇ ਹਰ ਜ਼ੁਲਮ ਦਾ ਮੂੰਹ ਤੋੜ ਜਵਾਬ ਦੇਵਾਂਗੇ ਅਤੇ ਸਿੰਧ ਨੂੰ ਵੱਖਰਾ ਦੇਸ਼ ਐਲਾਨ ਕਰਨ ਤਕ ਆਪਣਾ ਸੰਘਰਸ਼ ਜਾਰੀ ਰੱਖਾਂਗੇ। ਦੂਜੇ ਪਾਸੇ ਅਫ਼ਗਾਨਿਸਤਾਨ, ਵਜੀਰੀਸਤਾਨ ਅਤੇ ਗੈਰ ਕਾਨੂੰਨੀ ਪ੍ਰਵਾਸ਼ੀਆਂ ਨੇ ਸਿੰਧੀਆਂ ਦਾ ਕਤਲੇਆਮ ਕਰਨਾ ਸ਼ੁਰੂ ਕਰ ਰੱਖਿਆ ਹੈ । ਪਾਕਿਸਤਾਨੀ ਸੈਨਾ ਤੇ ਪਾਕਿਸਤਾਨ ਦੀ ਗੁਪਤਚਰ ਏਜੰਸੀਆਂ ਦੇ ਨਕਾਬਪੋਸ਼ ਅਧਿਕਾਰੀਆਂ ਨੇ ਸਾਡੇ ਰਾਜਨੇਤਾਵਾਂ ਨੂੰ ਅਗਵਾ ਕਰਨ ਦਾ ਕ੍ਰਮ ਵੀ ਤੇਜ਼ ਕਰ ਦਿੱਤਾ ਹੈ, ਪਰ ਅਸੀ ਸਿੰਧ ਦੀ ਆਜ਼ਾਦੀ ਤੱਕ ਪਾਕਿਸਤਾਨੀ ਸੈਨਾ ਨਾਲ ਲੋਹਾ ਲੈਣ ਦੇ ਲਈ ਤਿਆਰ ਹਾਂ।

ਇਹ ਵੀ ਪੜ੍ਹੋ- ਗਰੀਬ ਕਿਸਾਨ ਦੇ ਪੁੱਤ ਨੇ ਚਮਕਾਇਆ ਪੰਜਾਬ ਦਾ ਨਾਂ, ਸਖ਼ਤ ਮਿਹਨਤ ਸਦਕਾ ਹਾਸਲ ਕੀਤਾ ਇਹ ਮੁਕਾਮ

ਇਨ੍ਹਾਂ ਨੇਤਾਵਾਂ ਨੇ ਭਾਰਤ ਸਮੇਤ ਕੌਮਾਂਤਰੀ ਮਨੁੱਖੀ ਅਧਿਕਾਰ ਸੰਗਠਨਾਂ ਨੂੰ ਸਿੰਧ ਦੇ ਲੋਕਾਂ ਦੀ ਸੁਰੱਖਿਆ ਕਰਨ ਅਤੇ ਉਨ੍ਹਾਂ ਨੂੰ ਆਜ਼ਾਦੀ ਦਿਵਾਉਣ ਦੀ ਅਪੀਲ ਕੀਤੀ ਹੈ। ਨੇਤਾਵਾਂ ਨੇ ਕਿਹਾ ਕਿ ਜਿਸ ਦਿਨ ਅਸੀ ਆਜ਼ਾਦੀ ਹੋ ਗਏ, ਉਸ ਦਿਨ ਪਾਕਿਸਤਾਨੀ ਸ਼ਾਸਕਾਂ ਵੱਲੋਂ ਕੀਤੇ ਹਰ ਜ਼ੁਲਮ ਦਾ ਬਦਲ ਲਵਾਂਗੇ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Shivani Bassan

Content Editor

Related News