ਭਾਰਤੀ ਟੀਮ ਦੀ ਜਿੱਤ ’ਤੇ ਪਾਕਿਸਤਾਨ ’ਚ ਲੋਕਾਂ ਨੇ ਮਨਾਇਆ ਜਸ਼ਨ

07/01/2024 5:39:24 PM

ਗੁਰਦਾਸਪੁਰ/ਇਸਲਾਮਾਬਾਦ (ਵਿਨੋਦ)- ਦੱਖਣੀ ਅਫ਼ਰੀਕਾ ਨੂੰ ਹਰਾ ਕੇ ਭਾਰਤ ਨੇ ਵਿਸ਼ਵ ’ਚ ਦੇਸ਼ ਦਾ ਨਾਂ ਰੌਸ਼ਨ ਕਰ ਦਿੱਤਾ ਹੈ। ਪਾਕਿਸਤਾਨ ’ਚ ਵੀ ਲੋਕਾਂ ਨੇ ਭਾਰਤ ਦੀ ਜਿੱਤ ’ਤੇ ਜਸ਼ਨ ਮਨਾਇਆ । ਪਾਕਿਸਤਾਨ ਦੇ ਇਕ ਛੋਟੇ ਬੱਚੇ ਮੁਸਤਫਾ ਦਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ’ਚ ਮੁਸਤਫਾ ਨੇ ਕਿਹਾ ਕਿ ਵਿਰਾਟ ਕੋਹਲੀ ਨੇ ਆਖਰਕਾਰ ਦੱਸ ਦਿੱਤਾ ਹੈ ਕਿ ਉਹ ਕੀ ਹਨ। ਉਹ ਜਾਣਦਾ ਹੈ ਕਿ ਹਾਰਿਆ ਹੋਇਆ ਮੈਚ ਕਿਵੇਂ ਜਿੱਤਣਾ ਹੈ। ਰੋਹਿਤ ਸ਼ਰਮਾ ਦੀ ਕਪਤਾਨੀ ਅਤੇ ਵਿਰਾਟ ਦੀ ਬੱਲੇਬਾਜ਼ੀ ਨਾਲ ਆਖ਼ਰਕਾਰ ਭਾਰਤ ਨੇ ਵਿਸ਼ਵ ਖਿਤਾਬ ਜਿੱਤ ਲਿਆ। ਉਸ ਨੇ ਕਿਹਾ ਕਿ ਉਹ ਸ਼ੁਰੂ ਤੋਂ ਹੀ ਟੀਮ ਇੰਡੀਆ ਦਾ ਸਮਰਥਨ ਕਰ ਰਿਹਾ ਹੈ। ਦਰਅਸਲ, ਪਾਕਿਸਤਾਨ ਦੀ ਮਸ਼ਹੂਰ ਯੂ-ਟਿਊਬਰ ਸ਼ੈਲਾ ਖਾਨ ਭਾਰਤ ਦੀ ਜਿੱਤ ਤੋਂ ਬਾਅਦ ਪਾਕਿਸਤਾਨ ’ਚ ਲੋਕਾਂ ਨਾਲ ਗੱਲ ਕਰ ਰਹੀ ਸੀ। ਇਸ ’ਚ ਕਈ ਪਾਕਿਸਤਾਨੀ ਵੀ ਜਸ਼ਨ ਮਨਾਉਂਦੇ ਨਜ਼ਰ ਆ ਰਹੇ ਹਨ।

ਔਰਤ ਨੇ ਆਂਡੇ ਸੁੱਟਣ ਦੀ ਦਿੱਤੀ ਧਮਕੀ

ਇਸ ਦੌਰਾਨ ਜਦੋਂ ਪਾਕਿਸਤਾਨ ਟੀਮ ’ਤੇ ਚਰਚਾ ਹੋਈ ਤਾਂ ਇਕ ਔਰਤ ਨੇ ਆਂਡੇ ਸੁੱਟਣ ਦੀ ਧਮਕੀ ਦਿੱਤੀ। ਉਸ ਨੇ ਕਿਹਾ ਕਿ ਪਾਕਿਸਤਾਨ ਟੀਮ ਦਾ ਪ੍ਰਦਰਸ਼ਨ ਦੇਖ ਕੇ ਮੈਨੂੰ ਇੰਨਾ ਗੁੱਸਾ ਆਉਂਦਾ ਹੈ ਕਿ ਮੈਂ ਬਾਬਰ ਦੇ ਚਿਹਰੇ ’ਤੇ ਆਂਡੇ ਸੁੱਟਣਾ ਚਾਹੁੰਦੀ ਹਾਂ। ਔਰਤ ਦੇ ਹੱਥ ’ਚ ਵੀ ਆਂਡੇ ਸਨ।

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇                             

https://whatsapp.com/channel/0029Va94hsaHAdNVur4L170e

 


DIsha

Content Editor

Related News