ਜੇ ਲੋਕਾਂ ਨੇ ਮੁੜ ਮੈਨੂੰ ਰਾਸ਼ਟਰਪਤੀ ਨਾ ਚੁਣਿਆ ਤਾਂ ਦੇਸ਼ ''ਚ ਆਵੇਗੀ ਆਰਥਿਕ ਮੰਦੀ : ਟਰੰਪ

Saturday, Aug 17, 2019 - 11:39 PM (IST)

ਜੇ ਲੋਕਾਂ ਨੇ ਮੁੜ ਮੈਨੂੰ ਰਾਸ਼ਟਰਪਤੀ ਨਾ ਚੁਣਿਆ ਤਾਂ ਦੇਸ਼ ''ਚ ਆਵੇਗੀ ਆਰਥਿਕ ਮੰਦੀ : ਟਰੰਪ

ਵਾਸ਼ਿੰਗਟਨ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚਿਤਾਵਨੀ ਦੇ ਲਿਹਾਜ਼ੇ 'ਚ ਆਖਿਆ ਹੈ ਕਿ ਜੇਕਰ ਉਹ ਮੁੜ ਰਾਸ਼ਟਰਪਤੀ ਨਹੀਂ ਚੁਣੇ ਜਾਂਦੇ ਤਾਂ ਦੇਸ਼ 'ਚ ਆਰਥਿਕ ਸੰਕਟ ਦੀ ਸਥਿਤੀ ਪੈਦਾ ਹੋ ਜਾਵੇਗੀ। ਉਨ੍ਹਾਂ ਨੇ ਨਾਲ ਹੀ ਆਖਿਆ ਕਿ ਉਨ੍ਹਾਂ ਨੂੰ ਵਿਅਕਤੀਗਤ ਰੂਪ ਤੋਂ ਨਾਪਸੰਦ ਕਰਨ ਵਾਲੇ ਲੋਕਾਂ ਨੂੰ ਵੀ ਦੇਸ਼ ਦੀ ਤਰੱਕੀ ਅਤੇ ਬੇਰੁਜ਼ਗਾਰੀ ਦਰ ਲਈ ਉਨ੍ਹਾਂ ਦੇ ਪੱਖ 'ਚ ਵੋਟਿੰਗ ਕਰਨੀ ਚਾਹੀਦੀ ਹੈ।

ਹਾਲਾਂਕਿ ਬਦਲਦੇ ਹਾਲਾਤਾਂ 'ਚ ਆਉਣ ਵਾਲੀਆਂ ਚੋਣਾਂ (2020 ਰਾਸ਼ਟਰਪਤੀ ਚੋਣਾਂ) ਤੋਂ ਪਹਿਲਾਂ ਅਰਥ ਵਿਵਸਥਾ ਦੀ ਸਥਿਤੀ ਸ਼ਾਇਦ ਚੰਗੀ ਨਾ ਰਹੇ। ਇਸ ਕਾਰਨ ਟਰੰਪ ਦੀਆਂ ਚਿੰਤਾਵਾਂ ਵਧਦੀਆਂ ਜਾ ਰਹੀਆਂ ਹਨ। ਇਸ ਹਫਤੇ ਅਮਰੀਕਾ ਦੇ ਵਿੱਤ ਬਜ਼ਾਰਾਂ ਨੇ ਦੇਸ਼ 'ਚ ਮੰਦੀ ਦੀਆਂ ਸੰਭਾਵਨਾਵਾਂ ਦੇ ਸੰਕੇਤ ਦਿੱਤੇ ਹਨ। ਇਸ ਨਾਲ ਨਿਵੇਸ਼ਕਾਂ, ਕੰਪਨੀਆਂ ਅਤੇ ਉਪਭੋਗਤਾਵਾਂ ਵਿਚਾਲੇ ਬੇਚੈਨੀ ਦਾ ਮਾਹੌਲ ਹੈ।

ਚੀਨ ਤੋਂ ਆਯਾਤ ਹੋਣ ਵਾਲੀਆਂ ਚੀਜ਼ਾਂ 'ਤੇ ਸ਼ੁਲਕ (ਡਿਊਟੀ) ਲਾਉਣ ਦੀਆਂ ਟਰੰਪ ਦੀਆਂ ਯੋਜਨਾਵਾਂ ਅਤੇ ਬ੍ਰਿਟੇਨ, ਜਰਮਨੀ ਤੋਂ ਆਰਥਿਕ ਸੰਕੁਚਨ ਦੀਆਂ ਰਿਪੋਰਟਾਂ ਆਉਣ ਨਾਲ ਚਿੰਤਾ ਵਧੀ ਹੈ। ਹਾਲਾਂਕਿ, ਚੋਣਾਂ ਤੋਂ ਪਹਿਲਾਂ ਮੰਦੀ ਆਉਣ ਨੂੰ ਲੈ ਕੇ ਯਕੀਨਨ ਤੌਰ 'ਤੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਜੇ ਅਜਿਹਾ ਹੁੰਦਾ ਹੈ ਤਾਂ ਰਾਸ਼ਟਰਪਤੀ ਨੂੰ ਕਰਾਰਾ ਝਟਕਾ ਲਗੇਗਾ ਕਿਉਂਕਿ ਉਨ੍ਹਾਂ ਨੇ ਦੂਜੇ ਕਾਰਜਕਾਲ ਲਈ ਮਜ਼ਬੂਤ ਅਰਥ ਵਿਵਸਥਾ ਨੂੰ ਜ਼ੋਰ-ਸ਼ੋਰ ਨਾਲ ਉਛਾਲਿਆ ਹੈ। ਟਰੰਪ ਦੇ ਸਲਾਹਕਾਰਾਂ ਨੂੰ ਡਰ ਹੈ ਕਿ ਕਮਜ਼ੋਰ ਅਰਥ ਵਿਵਸਥਾ ਰਾਸ਼ਟਰਪਤੀ ਨੂੰ ਨੁਕਸਾਨ ਪਹੁੰਚਾ ਸਕਦੀ ਹੈ।


author

Khushdeep Jassi

Content Editor

Related News