ਕੈਨੇਡੀਅਨ ਆਮ ਚੋਣਾਂ ਦੌਰਾਨ ਲੋਕਾਂ ਨੂੰ ਕੀਤਾ ਜਾ ਸਕਦੈ ਗੁੰਮਰਾਹ

09/11/2019 9:17:41 PM

ਟੋਰਾਂਟੋ— ਕੈਨੇਡਾ ਸਰਕਾਰ ਦੀ ਇਕ ਰਿਪੋਰਟ 'ਚ ਚਿਤਾਵਨੀ ਦਿੱਤੀ ਗਈ ਹੈ ਕਿ ਆਮ ਚੋਣਾਂ ਲਈ ਚੱਲ ਰਹੇ ਚੋਣ ਪ੍ਰਚਾਰ ਦੌਰਾਨ ਫਰਜ਼ੀ ਸੋਸ਼ਲ ਮੀਡੀਆ ਖਾਤਿਆਂ ਰਾਹੀਂ ਗੁੰਮਰਾਹ ਕਰਨ ਵਾਲੀ ਜਾਣਕਾਰੀ ਫੈਲਾਈ ਜਾ ਸਕਦੀ ਹੈ। ਇਹ ਚਿਤਾਵਨੀ ਉਸ ਰਿਪੋਰਟ 'ਤੇ ਆਧਾਰਿਤ ਹੈ, ਜਿਸ ਮੁਤਾਬਕ ਕੁਝ ਮਹੀਨੇ ਪਹਿਲਾਂ ਅਲਬਰਟਾ 'ਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਗਲਤ ਜਾਣਕਾਰੀ ਫੈਲਾਉਣ ਲਈ ਵੱਡੀ ਗਿਣਤੀ 'ਚ ਸ਼ੱਕੀ ਸੋਸ਼ਲ ਮੀਡੀਆ ਖਾਤਿਆਂ ਦੀ ਵਰਤੋਂ ਕੀਤੀ ਗਈ ਸੀ।

ਰੈਪਿਡ ਰਿਸਪਾਂਸ ਮੈਕੇਨਿਜ਼ਮ ਟੀਮ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਅਪ੍ਰੈਲ 'ਚ ਹੋਈਆਂ ਅਲਬਰਟਾ ਚੋਣਾਂ ਦੌਰਾਨ ਸੋਸ਼ਲ ਮੀਡੀਆ ਖਾਤਿਆਂ ਨੂੰ ਗਲਤ ਮਕਸਦ ਲਈ ਵਰਤਿਆ ਗਿਆ। ਹਾਲਾਂਕਿ ਇਸ ਦੌਰਾਨ ਇਕ ਸਪੱਸ਼ਟ ਨਹੀਂ ਕੀਤਾ ਗਿਆ ਕਿ ਇਨ੍ਹਾਂ ਗਤੀਵਿਧੀਆਂ ਦਾ ਚੋਣਾਂ 'ਤੇ ਕਿੰਨਾਂ ਅਸਰ ਪਿਆ। ਜ਼ਿਕਰਯੋਗ ਹੈ ਕਿ ਅਲਬਰਟਾ ਚੋਣਾਂ 'ਚ ਯੂਨਾਈਟਡ ਕੰਜ਼ਰਵੇਟਿਵ ਪਾਰਟੀ ਦੇ ਜੇਸਨ ਕੈਨੀ ਪ੍ਰੀਮੀਅਰ ਚੁਣੇ ਗਏ ਸਨ। ਰਿਪੋਰਟ 'ਚ ਕਿਹਾ ਗਿਆ ਹੈ ਕਿ ਜ਼ਿਆਦਾਤਰ ਸ਼ੱਕੀ ਖਾਤੇ ਕੈਨੇਡੀਅਨ ਧਰਤੀ ਨਾਲ ਸਬੰਧਿਤ ਸਨ ਤੇ ਕੰਜ਼ਵੇਟਿਵ ਹਮਾਇਤੀਆਂ ਵਲੋਂ ਸੰਚਾਲਿਤ ਕੀਤੇ ਜਾ ਰਹੇ ਸਨ। ਰਿਪੋਰਟ 'ਚ ਵਿਦੇਸ਼ੀ ਦਖਲ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ।

ਦੂਜੇ ਪਾਸੇ ਕੁਝ ਖਾਤੇ ਪੀਪਲ ਪਾਰਟੀ ਆਫ ਕੈਨੇਡਾ ਨਾਲ ਸਬੰਧਿਤ ਦੱਸੇ ਜਾ ਰਹੇ ਹਨ, ਜੋ ਕਿ ਫੈਡਰਲ ਪਾਰਟੀ ਹੈ। ਕੈਨੇਡਾ ਦੇ ਕੌਮਾਂਤਰੀ ਮਾਮਲਿਆਂ ਬਾਰੇ ਵਿਭਾਗ ਦੇ ਬੁਲਾਰੇ ਐਡਮ ਔਸਟਨ ਨੇ ਦੱਸਿਆ ਕਿ ਤਾਜ਼ਾ ਵਿਸ਼ਲੇਸ਼ਣ ਬਗੈਰ ਕਿਸੇ ਸਿਆਸੀ ਸ਼ਮੂਲੀਅਤ ਦੇ ਕੀਤਾ ਗਿਆ ਹੈ। ਇਸ ਦਾ ਮਕਸਦ ਸੰਭਾਵਿਤ ਵਿਦੇਸ਼ੀ ਦਖਲ ਦੇ ਖਤਰਿਆਂ ਦਾ ਪਤਾ ਲਾਉਣਾ ਹੈ।


Baljit Singh

Content Editor

Related News