''ਈਰਾਨ ਨਾਲ ਪ੍ਰਮਾਣੂ ਸਮਝੌਤੇ ਦਾ ਹੁਣ ਵੀ ਸਮਰਥਨ ਕਰਦਾ ਹੈ ਪੈਂਟਾਗਨ'' : ਜਨਰਲ ਜੋਸੇਫ ਵੋਟੇਲ

Wednesday, Mar 14, 2018 - 10:42 AM (IST)

''ਈਰਾਨ ਨਾਲ ਪ੍ਰਮਾਣੂ ਸਮਝੌਤੇ ਦਾ ਹੁਣ ਵੀ ਸਮਰਥਨ ਕਰਦਾ ਹੈ ਪੈਂਟਾਗਨ'' : ਜਨਰਲ ਜੋਸੇਫ ਵੋਟੇਲ

ਵਾਸ਼ਿੰਗਟਨ— ਪੈਂਟਾਗਨ ਦੇ ਇਕ ਅਧਿਕਾਰੀ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖਿਲਾਫ ਜਾ ਕੇ ਈਰਾਨ ਨਾਲ ਪ੍ਰਮਾਣੂ ਸਮਝੌਤੇ ਨੂੰ ਮੌਜੂਦਾ ਸਥਿਤੀ 'ਚ ਵੀ ਅਮਰੀਕਾ ਦੇ ਹਿੱਤ 'ਚ ਦੱਸਿਆ। ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਈਰਾਨ ਅਤੇ ਪੀ 5+1 ਦੇ ਨਾਲ ਹੋਏ ਪ੍ਰਮਾਣੂ ਸਮਝੌਤੇ ਨੂੰ ਬੇਹੱਦ ਖਰਾਬ ਦੱਸਦੇ ਹਨ। ਅਮਰੀਕੀ ਕੇਂਦਰੀ ਕਮਾਨ ਦੇ ਮੁੱਖ ਜਨਰਲ ਜੋਸੇਫ ਵੋਟੇਲ ਨੇ ਸੈਨੇਟ ਦੇ ਪੈਨਲ ਨੂੰ ਦੱਸਿਆ ਕਿ ਉਹ ਰੱਖਿਆ ਮੰਤਰੀਆਂ ਜਿਮ ਮੈਟਿਸ , ਜੋਅ ਡਨਫੋਰਡ ਅਤੇ ਜੁਆਇੰਟ ਚੀਫ ਆਫ ਸਟਾਫ ਦੇ ਮੁਖੀ ਦੇ ਵਿਚਾਰਾਂ ਨਾਲ ਸਹਿਮਤ ਹਨ। ਈਰਾਨ ਪ੍ਰਮਾਣੂ ਸਮਝੌਤੇ ਦੇ ਸਰਕਾਰੀ ਨਾਮ ਦੀ ਵਰਤੋਂ ਕਰਦੇ ਹੋਏ ਵੋਟੇਲ ਨੇ ਕਿਹਾ,''ਮੇਰੇ ਵਿਚਾਰ ਨਾਲ ਜੇ.ਸੀ.ਪੀ.ਓ.ਏ. ਈਰਾਨ ਵੱਲੋਂ ਸਾਡੇ ਸਾਹਮਣੇ ਪੈਦਾ ਹੋਏ ਖਤਰਿਆਂ 'ਚੋਂ ਇਕ ਨਾਲ ਨਜਿੱਠਦਾ ਹੈ।'' ਉਨ੍ਹਾਂ ਨੇ ਕਿਹਾ,''ਜੇਕਰ ਜੇ.ਸੀ.ਪੀ.ਓ.ਏ. ਖਤਮ ਹੋ ਜਾਂਦਾ ਹੈ ਤਾਂ ਅਜਿਹੀ ਸਥਿਤੀ 'ਚ ਸਾਨੂੰ ਪ੍ਰਮਾਣੂ ਹਥਿਆਰ ਪ੍ਰੋਗਰਾਮ ਨਾਲ ਨਜਿੱਠਣ ਲਈ ਹੋਰ ਕੋਈ ਰਸਤਾ ਲੱਭਣਾ ਪਵੇਗਾ। ਟਰੰਪ ਨੇ ਧਮਕੀ ਦਿੱਤੀ ਕਿ ਜੇਕਰ 12 ਮਈ ਤੋਂ ਪਹਿਲਾਂ ਈਰਾਨ 'ਤੇ ਨਵੀਂਆਂ ਕਠੋਰ ਰੋਕਾਂ ਨਹੀਂ ਲਗਾਈਆਂ ਗਈਆਂ ਤਾਂ ਉਹ ਸਮਝੌਤੇ ਨੂੰ ਰੱਦ ਕਰ ਦੇਣਗੇ। ਵੋਟੇਲ ਨੇ ਈਰਾਨ ਪ੍ਰਮਾਣੂ ਸਮਝੌਤੇ ਨੂੰ ਵਿਦੇਸ਼ ਮੰਤਰੀ ਰੇਕਸ ਟਿਲਰਸਨ ਦੀ ਬਰਖਾਸਤਗੀ ਨਾਲ ਜੋੜਨ ਤੋਂ ਇਨਕਾਰ ਕਰ ਦਿੱਤਾ। ਟਿਲਰਸਨ ਦੇ ਸਥਾਨ 'ਤੇ ਤੇਜ਼ਤਰਾਰ ਸੀ.ਈ.ਓ. ਨਿਰਦੇਸ਼ਕ ਮਾਈਕ ਪੋਪੇਓ ਨੂੰ ਨਵਾਂ ਵਿਦੇਸ਼ ਮੰਤਰੀ ਬਣਾਇਆ ਗਿਆ ਹੈ।


Related News