ਪੈਂਟਾਗਨ ਦਾ ਖੁਲਾਸਾ, ਯੂਕ੍ਰੇਨ ਦੀ ਬਲੈਕ ਮਾਰਕਿਟ ''ਚ ਵੇਚੇ ਜਾ ਰਹੇ ਹਨ ਅਮਰੀਕੀ ਫੌਜੀ ਹਥਿਆਰ

Monday, Jul 24, 2023 - 01:46 PM (IST)

ਵਾਸ਼ਿੰਗਟਨ - ਅਮਰੀਕਾ ਤੋਂ ਯੂਕ੍ਰੇਨ ਭੇਜੇ ਗਏ ਕਈ ਫੌਜੀ ਹਥਿਆਰ ਅਪਰਾਧੀਆਂ ਦੇ ਹੱਥ ਲੱਗ ਚੁੱਕੇ ਹਨ। ਇੰਨਾ ਹੀ ਨਹੀਂ ਹੁਣ ਇਹ ਹਥਿਆਰ ਯੂਕ੍ਰੇਨ ਦੀ ਬਲੈਕ ਮਾਰਕਿਟ 'ਚ ਵੇਚੇ ਜਾ ਰਹੇ ਹਨ। ਇਸ ਦਾ ਖੁਲਾਸਾ ਸਭ ਤੋਂ ਪਹਿਲਾਂ ਇਸ ਸਾਲ ਦੇ ਸ਼ੁਰੂ ਵਿੱਚ ਅਮਰੀਕੀ ਖੋਜੀ ਪੱਤਰਕਾਰ ਸੀਮੋਰ ਹਰਸ਼ ਵੱਲੋਂ ਕੀਤਾ ਗਿਆ ਸੀ, ਜਿਸ ਨੇ ਦੱਸਿਆ ਸੀ ਕਿ ਪੱਛਮੀ ਦੇਸ਼ਾਂ ਨੂੰ ਪਤਾ ਹੈ ਕਿ ਉਸਨੇ ਯੂਕ੍ਰੇਨ ਨੂੰ ਜੋ ਹਥਿਆਰ ਸਪਲਾਈ ਕੀਤੇ ਸਨ, ਉਹ ਬਲੈਕ ਮਾਰਕਿਟ ਵਿੱਚ ਵੇਚੇ ਜਾ ਰਹੇ ਹਨ। ਹੁਣ ਅਮਰੀਕੀ ਰੱਖਿਆ ਮੰਤਰਾਲਾ ਪੈਂਟਾਗਨ ਨੇ ਵੀ ਬਲੈਕ ਮਾਰਕਿਟ 'ਚ ਅਮਰੀਕੀ ਹਥਿਆਰਾਂ ਦੀ ਵਿਕਰੀ ਦੀ ਪੁਸ਼ਟੀ ਕੀਤੀ ਹੈ।

ਪੈਂਟਾਗਨ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ, ਇੱਕ ਅਮਰੀਕੀ ਮਿਲਟਰੀ ਸਮਾਚਾਰ ਆਊਟਲੈੱਟ ਨੇ ਦਾਅਵਾ ਕੀਤਾ ਹੈ ਕਿ ਯੂਕ੍ਰੇਨੀ ਫੌਜਾਂ ਲਈ ਪੱਛਮੀ ਦੇਸ਼ਾਂ ਤੋਂ ਮਿਲੇ ਕੁਝ ਹਥਿਆਰ ਅਤੇ ਉਪਕਰਣਾਂ ਨੂੰ ਪਿਛਲੇ ਸਾਲ ਤਸਕਰਾਂ, ਅਪਰਾਧੀਆਂ ਅਤੇ ਵਾਲੰਟੀਅਰ ਫਾਈਟਰਾਂ ਨੇ ਚੋਰੀ ਕਰ ਲਿਆ ਸੀ। ਅਮਰੀਕਾ ਦੇ ਇਸ ਖੁਲਾਸੇ ਨੇ ਨਾਟੋ ਦੇਸ਼ਾਂ ਵਿੱਚ ਹਲਚਲ ਮਚਾ ਦਿੱਤੀ ਹੈ। ਆਊਟਲੈੱਟ ਨੇ ਪੈਂਟਾਗਨ ਦੇ ਇੰਸਪੈਕਟਰ ਜਨਰਲ (ਆਈਜੀ) ਦੀ ਰਿਪੋਰਟ ਦਾ ਹਵਾਲੇ ਨਾਲ ਯੂਕ੍ਰੇਨ ਵਿੱਚ ਅਮਰੀਕੀ ਹਥਿਆਰਾਂ ਦੀ ਤਸਕਰੀ ਦਾ ਖੁਲਾਸਾ ਕੀਤਾ ਹੈ। ਇੰਸਪੈਕਟਰ ਜਨਰਲ ਨੇ ਆਪਣੀ ਜਾਂਚ ਵਿਚ ਕਿਹਾ ਹੈ ਕਿ ਫਰਵਰੀ 2022 ਤੋਂ ਸਤੰਬਰ 2022 ਦਰਮਿਆਨ ਭੇਜੇ ਗਏ ਕੁੱਝ ਹਥਿਆਰ ਯੂਕ੍ਰੇਨੀ ਫ਼ੌਜ ਤੱਕ ਨਹੀਂ ਪੁੱਜੇ। ਪੈਂਟਾਗਨ ਵਿਚ ਡਿਫੈਂਸ ਪਾਲਿਸੀ ਦੇ ਸਾਬਕਾ ਅੰਡਰ ਸੈਕਰੇਟਰੀ ਨੇ ਕਿਹਾ ਹੈ ਕਿ ਅਮਰੀਕੀ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਉਹ ਖ਼ੁਦ ਯੂਕ੍ਰੇਨ ਵਿਚ ਮੋਰਚੇ 'ਤੇ ਹਥਿਆਰਾਂ ਦੇ ਡਿਪੋ ਦੇ ਆਨਸਾਈਟ ਇੰਸਪੈਕਸ਼ਨ ਦਾ ਜ਼ਿੰਮਾ ਸੰਭਾਲੇਗੀ। 


cherry

Content Editor

Related News