ਪੇਂਟਾਗਨ ਦੀ ਚੇਤਾਵਨੀ: ਚੀਨ ਦੇ ਨਾਲ ਬਣ ਰਹੇ ਜੰਗ ਦੇ ਹਾਲਾਤ, ਅਮਰੀਕਾ ਰਹੇ ਤਿਆਰ
Saturday, Mar 25, 2023 - 01:19 PM (IST)
ਇੰਟਰਨੈਸ਼ਨਲ ਡੈਸਕ- ਅਮਰੀਕੀ ਰੱਖਿਆ ਵਿਭਾਗ ਦੇ ਮੁੱਖ ਦਫ਼ਤਰ ਪੇਂਟਾਗਨ ਨੇ ਚੀਨ ਦੇ ਨਾਲ ਬਣ ਰਹੇ ਜੰਗ ਦੇ ਹਾਲਾਤ ਨੂੰ ਲੈ ਕੇ ਚਿਤਾਵਨੀ ਦਿੰਦੇ ਹੋਏ ਅਮਰੀਕਾ ਨੂੰ ਹਰ ਸਥਿਤੀ ਤੋਂ ਨਿਪਟਣ ਲਈ ਤਿਆਰ ਰਹਿਣ ਨੂੰ ਕਿਹਾ ਹੈ। ਪੇਂਟਾਗਨ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਕਿਹਾ ਕਿ ਚੀਨ ਦੇ ਨਾਲ ਸੰਭਾਵਿਤ ਟਕਰਾਅ ਲਈ ਅਮਰੀਕਾ ਦੀ ਫੌਜ ਨੂੰ ਤਿਆਰ ਰਹਿਣਾ ਚਾਹੀਦਾ ਹੈ। ਪੇਂਟਾਗਨ ਨੇ ਕਾਂਗਰਸ ਤੋਂ ਰੱਖਿਆ ਵਿਭਾਗ ਲਈ 842 ਅਰਬ ਡਾਲਰ ਦੇ ਬਜਟ ਨੂੰ ਮਨਜ਼ੂਰੀ ਦੇਣ ਦੀ ਅਪੀਲ ਕੀਤੀ ਹੈ ਤਾਂ ਜੋ ਏਸ਼ੀਆ ਅਤੇ ਦੁਨੀਆ ਦੇ ਵੱਖ-ਵੱਖ ਖੇਤਰਾਂ 'ਚ ਅਮਰੀਕੀ ਫੌਜ ਨੂੰ ਮਜ਼ਬੂਤ ਕੀਤਾ ਜਾ ਸਕੇ।
ਇਹ ਵੀ ਪੜ੍ਹੋ- LPG Subsidy: ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ ਵੱਡੀ ਰਾਹਤ, ਕੀਤਾ ਇਹ ਐਲਾਨ
ਅਮਰੀਕਾ ਦੇ ਰੱਖਿਆ ਮੰਤਰੀ ਲੋਇਡ ਆਸਟਿਨ ਨੇ ਰੱਖਿਆ ਮਾਮਲਿਆਂ 'ਤੇ ਨਿਯੋਜਨ ਸਬ ਕਮੇਟੀ ਦੇ ਸਾਹਮਣੇ ਆਪਣੇ ਇਕ ਬਿਆਨ 'ਚ ਕਿਹਾ ਕਿ ਇਹ ਇਕ ਰਣਨੀਤੀ-ਸੰਚਾਲਿਤ ਬਜਟ ਹੈ ਜੋ ਚੀਨ ਦੇ ਨਾਲ ਸਾਡੀ ਰਣਨੀਤਿਕ ਮੁਕਾਬਲੇ ਦੀ ਗੰਭੀਰਤਾ ਤੋਂ ਪ੍ਰੇਰਿਤ ਹੈ। ਤਾਇਵਾਨ ਸਮੇਤ ਦੱਖਣੀ ਚੀਨ ਸਾਗਰ 'ਤੇ ਕਬਜ਼ਾ ਕਰਨ ਦੀ ਤਾਕ 'ਚ ਲੱਗੇ ਚੀਨ ਨੂੰ ਕਰਾਰਾ ਜਵਾਬ ਦੇਣ ਲਈ ਅਮਰੀਕੀ ਫੌਜ 4 ਨਵੇਂ ਫੌਜੀ ਅੱਡੇ ਬਣਾਉਣ ਜਾ ਰਹੀ ਹੈ। ਇਹ ਅਮਰੀਕੀ ਫੌਜੀ ਅੱਡੇ ਦੱਖਣੀ ਚੀਨ ਸਾਗਰ 'ਚ ਸਥਿਤ ਫਿਲੀਪੀਨਸ ਦੇ ਦੀਪਾਂ 'ਤੇ ਬਣਾਏ ਜਾਣਗੇ ਜੋ ਚੀਨ ਅਤੇ ਤਾਇਵਾਨ ਦੇ ਬੇਹੱਦ ਕਰੀਬ ਸਥਿਤ ਹਨ। ਫਿਲੀਪੀਂਸ ਦੇ ਰਾਸ਼ਟਰਪਤੀ ਫੇਰਡਿਨਾਂਦ ਮਾਰਕੋਸ ਜੂਨੀਅਰ ਨੇ ਬੁੱਧਵਾਰ ਨੂੰ ਇਨ੍ਹਾਂ ਅਮਰੀਕੀ ਫੌਜੀ ਅੱਡਿਆਂ ਦਾ ਐਲਾਨ ਕੀਤਾ ਸੀ।
ਇਹ ਵੀ ਪੜ੍ਹੋ-ਵੋਟਰ ID ਕਾਰਡ ਨਾਲ ਆਧਾਰ ਲਿੰਕ ਕਰਨ ਦਾ ਇੱਕ ਹੋਰ ਮੌਕਾ, ਕੇਂਦਰ ਨੇ ਵਧਾਈ ਸਮਾਂ ਸੀਮਾ
ਫਿਲੀਪੀਨਜ਼ ਨੇ ਅਮਰੀਕਾ ਦੇ ਨਾਲ ਇੱਕ ਨਵੇਂ ਰੱਖਿਆ ਸਮਝੌਤੇ 'ਤੇ ਹਸਤਾਖ਼ਰ ਕੀਤਾ ਹੈ ਅਤੇ ਇਸ ਦੇ ਤਹਿਤ ਇਹ ਨਵੇਂ ਅਮਰੀਕੀ ਅੱਡੇ ਬਣਾਏ ਜਾ ਰਹੇ ਹਨ। ਇਨ੍ਹਾਂ ਅਮਰੀਕੀ ਅੱਡਿਆਂ 'ਚੋਂ ਇਕ ਉਸ ਟਾਪੂ ਦੇ ਨੇੜੇ ਹੋਵੇਗਾ ਜਿਸ ਨੂੰ ਲੈ ਕੇ ਚੀਨ ਅਤੇ ਫਿਲੀਪੀਨਜ਼ ਦੇ ਵਿਚਾਲੇ ਤਣਾਅ ਹੈ। ਪਿਛਲੇ ਮਹੀਨੇ ਹੀ ਮਾਰਕੋਸ ਨੇ ਅਮਰੀਕਾ ਨੂੰ 4 ਨਵੀਆਂ ਥਾਵਾਂ 'ਤੇ ਅੱਡੇ ਬਣਾਉਣ ਦੀ ਮਨਜ਼ੂਰੀ ਦਿੱਤੀ ਸੀ। ਅਮਰੀਕਾ ਦੇ ਅਜੇ 5 ਫੌਜੀ ਅੱਡੇ ਫਿਲੀਪੀਨਜ਼ 'ਚ ਮੌਜੂਦ ਹਨ। ਫਿਲੀਪੀਨਜ਼ ਨੇ ਇਹ ਕਦਮ ਅਜਿਹੇ ਸਮੇਂ 'ਚ ਚੁੱਕਿਆ ਹੈ ਜਦੋਂ ਚੀਨ ਇਸ ਖੇਤਰ 'ਚ ਬਹੁਤ ਹੀ ਆਕਰਾਮਕ ਹੋ ਗਿਆ ਹੈ। ਚੀਨ ਨੇ ਦੱਖਣੀ ਚੀਨ ਸਾਗਰ 'ਚ ਕਈ ਨਕਲੀ ਟਾਪੂ ਬਣਾ ਲਏ ਹਨ ਅਤੇ ਉਨ੍ਹਾਂ 'ਤੇ ਮਿਜ਼ਾਈਲਾਂ ਤੋਂ ਲੈ ਕੇ ਲੜਾਕੂ ਜਹਾਜ਼ਾਂ ਤੱਕ ਸਭ ਕੁਝ ਤਾਇਨਾਤ ਕੀਤਾ ਹੋਇਆ ਹੈ।
ਇਹ ਵੀ ਪੜ੍ਹੋ-ਨਵੀਂ ਪੈਨਸ਼ਨ ਯੋਜਨਾ 'ਚ ਸੁਧਾਰ ਦੀ ਸਮੀਖਿਆ ਕਰੇਗੀ ਸਰਕਾਰ, ਵਿੱਤ ਮੰਤਰੀ ਨੇ ਕਮੇਟੀ ਬਣਾਉਣ ਦਾ ਕੀਤਾ ਐਲਾਨ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।