ਪੈਨਸਿਲਵੇਨੀਆ ਨੇ ਜ਼ਰੂਰੀ ਕੀਤੀ ਸਕੂਲੀ ਸੰਸਥਾਵਾਂ ''ਚ ਫੇਸ ਮਾਸਕ ਦੀ ਵਰਤੋਂ
Thursday, Sep 02, 2021 - 01:10 AM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) - ਅਮਰੀਕੀ ਸਟੇਟ ਪੈਨਸਿਲਵੇਨੀਆ ਨੇ ਵਧ ਰਹੇ ਕੋਰੋਨਾ ਕੇਸਾਂ ਦੇ ਮੱਦੇਨਜ਼ਰ ਸੁਰੱਖਿਆ ਕਾਰਨਾਂ ਕਰਕੇ ਸਕੂਲੀ ਸੰਸਥਾਵਾਂ ਵਿੱਚ ਫੇਸ ਮਾਸਕ ਦੀ ਜ਼ਰੂਰਤ ਲਾਗੂ ਕੀਤੀ ਹੈ। ਗਵਰਨਰ ਟੌਮ ਵੁਲਫ ਨੇ ਮੰਗਲਵਾਰ ਨੂੰ ਐਲਾਨ ਕਰਦਿਆਂ ਦੱਸਿਆ ਕਿ ਸਟੇਟ ਦੇ ਪਬਲਿਕ ਅਤੇ ਪ੍ਰਾਈਵੇਟ ਸਕੂਲਾਂ ਦੇ ਨਾਲ-ਨਾਲ ਬੱਚਿਆਂ ਦੀ ਦੇਖਭਾਲ ਦੀਆਂ ਸਹੂਲਤਾਂ ਵਿੱਚ ਵੀ ਮਾਸਕ ਪਹਿਨਣ ਦੀ ਜ਼ਰੂਰਤ ਹੋਵੇਗੀ।
ਇਹ ਵੀ ਪੜ੍ਹੋ - ਇਲਾਹਾਬਾਦ ਹਾਈਕੋਰਟ ਦੀ ਟਿੱਪਣੀ, ਗਾਂ ਨੂੰ ਰਾਸ਼ਟਰੀ ਪਸ਼ੂ ਐਲਾਨਿਆ ਜਾਵੇ
ਵੁਲਫ ਪ੍ਰਸ਼ਾਸਨ ਦੇ ਸਿਹਤ ਵਿਭਾਗ ਦਾ ਇਹ ਹੁਕਮ ਮੰਗਲਵਾਰ, 7 ਸਤੰਬਰ ਤੋਂ ਬਹੁਤ ਸਾਰੇ ਜ਼ਿਲ੍ਹਿਆਂ ਵਿੱਚ ਸਕੂਲ ਸ਼ੁਰੂ ਹੋਣ ਤੋਂ ਇੱਕ ਹਫ਼ਤੇ ਜਾਂ ਇਸ ਤੋਂ ਬਾਅਦ ਲਾਗੂ ਹੋਵੇਗਾ ਅਤੇ ਇਸ ਤਹਿਤ ਵਿਦਿਆਰਥੀਆਂ, ਅਧਿਆਪਕਾਂ ਅਤੇ ਸਟਾਫ ਨੂੰ ਕਿਸੇ ਵੀ ਕੋਰੋਨਾ ਵੈਕਸੀਨ ਦੀ ਸਥਿਤੀ ਦੇ ਮੱਦੇਨਜ਼ਰ ਸਕੂਲ ਅੰਦਰ ਜਾਣ ਵੇਲੇ ਮਾਸਕ ਪਹਿਨਣ ਦੀ ਜ਼ਰੂਰਤ ਹੋਵੇਗੀ। ਫੇਸ ਮਾਸਕ ਪਹਿਨਣ ਦੀ ਇਹ ਜ਼ਰੂਰਤ ਵਿਦਿਆਰਥੀ ਅਥਲੀਟਾਂ ਦੇ ਖੇਡਦੇ ਸਮੇਂ ਅਤੇ ਬਾਹਰੀ ਗਤੀਵਿਧੀਆਂ ਦੌਰਾਨ ਲਾਗੂ ਨਹੀਂ ਹੋਵੇਗੀ।
ਇਹ ਵੀ ਪੜ੍ਹੋ - ਕਰਨਾਲ 'ਚ ਕਿਸਾਨਾਂ 'ਤੇ ਲਾਠੀਚਾਰਜ ਕਰਨ ਦਾ ਹੁਕਮ ਦੇਣ ਵਾਲੇ SDM ਦਾ ਤਬਾਦਲਾ
ਹਾਲਾਂਕਿ ਪੈਨਸਿਲਵੇਨੀਆ ਸਕੂਲ ਬੋਰਡਜ਼ ਐਸੋਸੀਏਸ਼ਨ ਦੇ ਅਨੁਸਾਰ ਮਾਸਕਿੰਗ ਬਾਰੇ ਫੈਸਲਾ ਸਥਾਨਕ ਸਕੂਲ ਅਧਿਕਾਰੀਆਂ 'ਤੇ ਛੱਡ ਦਿੱਤਾ ਜਾਣਾ ਚਾਹੀਦਾ ਸੀ। ਕੋਰੋਨਾ ਵਾਇਰਸ ਦੇ ਅੰਕੜਿਆਂ ਅਨੁਸਾਰ ਪੈਨਸਿਲਵੇਨੀਆ ਵਿੱਚ ਹੁਣ ਰੋਜ਼ਾਨਾ 3,200 ਤੋਂ ਵੱਧ ਨਵੇਂ, ਪੁਸ਼ਟੀ ਕੀਤੇ ਮਾਮਲੇ ਦਰਜ ਕੀਤੇ ਜਾ ਰਹੇ ਹਨ ਅਤੇ 1,700 ਤੋਂ ਵੱਧ ਲੋਕ ਕੋਵਿਡ-19 ਨਾਲ ਹਸਪਤਾਲਾਂ ਵਿੱਚ ਦਾਖਲ ਹਨ, ਜੋ ਕਿ ਪਿਛਲੇ ਮਹੀਨੇ ਤੋਂ ਸੱਤ ਗੁਣਾ ਵੱਧ ਹਨ। ਇਸਦੇ ਇਲਾਵਾ ਮੌਤਾਂ ਵੀ ਦੋ ਹਫਤਿਆਂ ਵਿੱਚ ਦੁੱਗਣੀਆਂ ਹੋ ਕੇ ਪ੍ਰਤੀ ਦਿਨ ਲਗਭਗ 20 ਹੋ ਗਈਆਂ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।