ਕੈਲਗਰੀ ਦੇ ਚਿੜੀਆਘਰ ਵਿਚ ਪੈਂਗੁਇਨਾਂ ਦੀ ਚਹਿਲ-ਕਦਮੀ ਦੇਖ ਖਿੜੇ ਸੈਲਾਨੀਆਂ ਦੇ ਚਿਹਰੇ

01/15/2017 11:16:29 AM

ਕੈਲਗਰੀ— ਕੈਲਗਰੀ ਦੇ ਚਿੜੀਆਘਰ ਵਿਚ ਪੈਂਗੁਇਨਾਂ ਦੀ ਚਹਿਲ-ਕਦਮੀ ਕਾਰਨ ਰੌਣਕ ਲੱਗ ਗਈ ਹੈ। ਸ਼ਨੀਵਾਰ ਨੂੰ ਚਿੜੀਆਘਰ ਵਿਚ ਪੈਂਗੁਇਨਾਂ ਨੂੰ ਚਹਿਲ-ਕਦਮੀ ਕਰਨ ਲਈ ਬਾਹਰ ਕੱਢਿਆ ਗਿਆ। ਅਜਿਹਾ ਪੈਂਗੁਇਨਾਂ ਨੂੰ ਕਸਰਤ ਕਰਨ ਦਾ ਮੌਕਾ ਦੇਣ ਅਤੇ ਵੱਖਰੀ ਕਿਸਮ ਦੇ ਵਾਤਾਵਰਣ ਦਾ ਅਨੁਭਵ ਦੇਣ ਲਈ ਕੀਤਾ ਗਿਆ। ਇਨ੍ਹਾਂ ਪੈਂਗੁਇਨਾਂ ਨੂੰ ਚੱਲਦੇ ਹੋਏ ਦੇਖ ਕੇ ਚਿੜੀਆਘਰ ਵਿਚ ਆਏ ਸੈਲਾਨੀਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਤਾਪਮਾਨ ਦੇ 5 ਡਿਗਰੀ ਤੋਂ ਉੱਪਰ ਹੋਣ ਅਤੇ -25 ਡਿਗਰੀ ਤੱਕ ਡਿਗਣ ''ਤੇ ਪੈਂਗੁਇਨਾਂ ਦੀ ਚਹਿਲ-ਕਦਮੀ ਨੂੰ ਰੋਕ ਦਿੱਤਾ ਜਾਵੇਗਾ ਕਿਉਂਕਿ ਇਹ ਤਾਪਮਾਨ ਉਨ੍ਹਾਂ ਦੀ ਸਿਹਤ ਲਈ ਠੀਕ ਨਹੀਂ ਹੁੰਦਾ। 

Kulvinder Mahi

News Editor

Related News