ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੇਂਸ ਤੇ ਪਤਨੀ ਨੇ ਲਵਾਈ ਕੋਰੋਨਾ ਵੈਕਸੀਨ

Friday, Dec 18, 2020 - 08:33 PM (IST)

ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੇਂਸ ਤੇ ਪਤਨੀ ਨੇ ਲਵਾਈ ਕੋਰੋਨਾ ਵੈਕਸੀਨ

ਵਾਸ਼ਿੰਗਟਨ-ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੇਂਸ ਨੇ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਦੇ ਟੀਕੇ ਦੀ ਖੁਰਾਕ ਲਈ। ਪੇਂਸ ਦੀ ਪਤਨੀ ਕੇਰਨ ਅਤੇ ਸਰਜਨ ਜਰਨਲ ਜਰਮੀ ਐਡਮਸ ਨੇ ਵੀ ਟੀਕੇ ਦੀ ਖੁਰਾਕ ਲਈ। ਟਰੰਪ ਪ੍ਰਸ਼ਾਸਨ ਨੇ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਤੇਜ਼ੀ ਨਾਲ ਟੀਕੇ ਦੇ ਵਿਕਾਸ ਅਤੇ ਇਸ ਦੀ ਵੰਡ ਨੂੰ ਲੈ ਕੇ ‘ਆਪਰੇਸ਼ਨ ਵਾਰਪ ਸਪੀਡ’ ਦੀ ਸ਼ੁਰੂਆਤ ਕੀਤੀ ਸੀ।

ਗਰਮੀ ਦੇ ਦਿਨਾਂ ’ਚ ਜ਼ੋਰ ਸ਼ੋਰ ਨਾਲ ਵ੍ਹਾਈਟ ਹਾਊਸ ਦੇ ਰੋਜ਼ ਗਾਰਡਨ ’ਚ ਇਸ ਮੁਹਿੰਮ ਦਾ ਐਲਾਨ ਕੀਤਾ ਗਿਆ ਸੀ। ਪਰ ਦੇਸ਼ ਦੇ ਇਤਿਹਾਸ ’ਚ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਨੂੰ ਪੰਜ ਦਿਨ ਦੇ ਬਾਵਜੂਦ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਖੁਦ ਟੀਕੇ ਦੀ ਖੁਰਾਕ ਲੈਣ ਦੇ ਬਾਰੇ ’ਚ ਕੋਈ ਟਿੱਪਣੀ ਨਹੀਂ ਕੀਤੀ। ਉਨ੍ਹਾਂ ਨੇ ਸਿਰਫ ਦੋ ਵਾਰ ਟੀਕਾਕਰਣ ਦੇ ਸੰਬੰਧ ’ਚ ਟਵੀਟ ਕੀਤਾ।

ਇਹ ਵੀ ਪੜ੍ਹੋ -ਪੂਰਬੀ ਅਫਗਾਨਿਸਤਾਨ ’ਚ ਬੰਬ ਧਮਾਕਾ, 11 ਬੱਚਿਆਂ ਦੀ ਮੌਤ ਤੇ 20 ਜ਼ਖਮੀ

ਪੇਂਸ ਇਸ ਹਫਤੇ ਟੀਕਾ ਨਿਰਮਾਣ ਕੇਂਦਰ ਦਾ ਦੌਰਾ ਕਰਨ ਗਏ ਅਤੇ ਸ਼ੁੱਕਰਵਾਰ ਸਵੇਰੇ ਉਨ੍ਹਾਂ ਨੇ ਟੀਕੇ ਦੀ ਖੁਰਾਕ ਲਈ। ਟੈਲੀਵਿਜ਼ਨ ’ਤੇ ਇਸ ਦਾ ਸਿੱਧਾ ਪ੍ਰਸਾਰਣ ਵੀ ਕੀਤਾ ਗਿਆ। ਪੇਂਸ ਨੇ ਆਪਣੀ ਪਤਨੀ ਕੇਰਲ ਅਤੇ ਸਰਜਨ ਜਰਨਲ ਜਰਮੀ ਐਡਮਸ ਨਾਲ ਸ਼ੁੱਕਰਵਾਰ ਨੂੰ ਸਵੇਰੇ ਟੀਕੇ ਦੀ ਖੁਰਾਕ ਲਈ। ਵਾਲਟਰ ਰੀਡ ਨੈਸ਼ਨਲ ਮਿਲਿਟਰੀ ਮੈਡੀਕਲ ਸੈਂਟ ਨਾਲ ਤਿੰਨ ਸਿਹਤ ਮੁਲਾਜ਼ਮ ਉਨ੍ਹਾਂ ਨੂੰ ਟੀਕਾ ਦੇਣ ਗਏ ਸਨ।

ਇਹ ਵੀ ਪੜ੍ਹੋ -ਇਮਰਾਨ ਸਰਕਾਰ ਨੂੰ ਸੀਨੇਟ ਚੋਣਾਂ ਦਾ ਫੈਸਲਾ ਬਦਲਣ ਦਾ ਕੋਈ ਅਧਿਕਾਰ ਨਹੀਂ : PPP

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News