ਓਨਟਾਰੀਓ ''ਚ ਦਰਦਨਾਕ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਤ

Monday, Jul 30, 2018 - 08:10 PM (IST)

ਟੋਰਾਂਟੋ— ਓਨਟਾਰੀਓ 'ਚ ਇਕ ਦਰਦਨਾਕ ਸੜਕ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਹਾਦਸਾ ਐਤਵਾਰ ਦੀ ਰਾਤ ਹਾਈਵੇ 417 'ਤੇ ਵਾਪਰਿਆ ਸੀ। ਘਟਨਾ ਦੀ ਜਾਣਕਾਰੀ ਦਿੰਦਿਆਂ ਓਨਟਾਰੀਓ ਪੁਲਸ ਨੇ ਕਿਹਾ ਕਿ ਇਕ ਪੈਦਲ ਯਾਤਰੀ ਦੌੜ ਕੇ ਸੜਕ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਇਸੇ ਦੌਰਾਨ ਇਸ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ। ਓਟਾਵਾ ਪੁਲਸ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਸ ਨਾਲ ਮਿਲ ਕੇ ਮਾਰੇ ਗਏ ਵਿਅਕਤੀ ਦੀ ਪਛਾਣ ਕਰਨ 'ਚ ਲੱਗੀ ਹੋਈ ਹੈ। ਪੁਲਸ ਨੇ ਦੱਸਿਆ ਕਿ ਹਾਦਸਾ ਸੈਂਟ ਲਾਰੈਂਟ ਬੋਲੀਵਰਡ ਨੇੜੇ ਵਾਪਰਿਆ, ਜਿਸ ਕਾਰਨ ਹਾਈਵੇ ਨੂੰ ਕੁਝ ਦੇਰ ਲਈ ਬੰਦ ਕਰ ਦਿੱਤਾ ਗਿਆ। ਓਟਾਵਾ ਡਿਪਾਰਟਮੈਂਟ ਤੇ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਸ ਮਿਲ ਕੇ ਘਟਨਾ ਦੀ ਜਾਂਚ ਕਰ ਰਹੇ ਹਨ।


Related News