ਪਾਕਿ ’ਚ ਹੈਰਾਨ ਕਰਦਾ ਮਾਮਲਾ: ਪਤੀ ਦੇ ਅਫੇਅਰ ਦਾ ਬਦਲਾ ਲੈਣ ਲਈ ਮਹਿਲਾ ਦੇ ਭੀੜ ਸਾਹਮਣੇ ਉਤਾਰੇ ਕੱਪੜੇ

Sunday, Jul 11, 2021 - 02:09 PM (IST)

ਇਸਲਾਮਾਬਾਦ: ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ’ਚ ਕੁੱਝ ਲੋਕਾਂ ਵੱਲੋਂ ਇਕ ਔਰਤ ਨੂੰ ਭੀੜ ਦੇ ਸਾਹਮਣੇ ਕੱਪੜੇ ਉਤਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਖ਼ੈਬਰ ਪਖਤੂਨਖਵਾ ਦੇ ਡੇਰਾ ਇਸਮਾਈਲ ਖਾਨ ਜ਼ਿਲ੍ਹੇ ਵਿਚ ਇਕ ਔਰਤ ਨੂੰ 3 ਵਿਅਕਤੀਆਂ ਨੇ ਰੋਕਿਆ ਅਤੇ ਉਨ੍ਹਾਂ ਦੀ ਭੈਣ ਨਾਲ ਉਸ ਦੇ ਪਤੀ ਦੇ ਕਥਿਤ ਅਫੇਅਰ ਦਾ ਬਦਲਾ ਲੈਣ ਲਈ ਉਸ ਦੇ ਭੀੜ ਸਾਹਮਣੇ ਕੱਪੜੇ ਉਤਾਰੇ ਅਤੇ ਉਸੇ ਹਾਲਤ ਵਿਚ ਛੱਡ ਦਿੱਤਾ। ਪੁਲਸ ਨੇ ਵੀ ਆਪਣੀ ਐਫ.ਆਈ.ਆਰ. ਵਿਚ ਕੱਪੜੇ ਉਤਾਰਨ ਦਾ ਜ਼ਿਕਰ ਨਹੀਂ ਕੀਤਾ।

ਇਹ ਵੀ ਪੜ੍ਹੋ: ਪਾਕਿ ’ਚ ਵਿਦੇਸ਼ੀ ਅੱਤਵਾਦੀਆਂ ਨੂੰ ਧੜੱਲੇ ਨਾਲ ਮਿਲ ਰਹੀ ਹੈ ਨਾਗਰਿਕਤਾ

ਦਿ ਐਕਸਪ੍ਰੈਸ ਟ੍ਰਿਊਬਿਊਨ ਦੀ ਖ਼ਬਰ ਮੁਤਾਬਕ ਇਹ ਘਟਨਾਕ੍ਰਮ 6 ਜੁਲਾਈ ਨੂੰ ਵਾਪਰਿਆ। ਮਹਿਲਾ ਇਕ ਵਿਆਹ ਸਮਾਰੋਹ ਤੋਂ ਘਰ ਪਰਤ ਰਹੀ ਸੀ, ਉਦੋਂ ਹਥਿਆਰਬੰਦ ਲੋਕਾਂ ਨੇ ਉਸ ਨੂੰ ਰੋਕ ਲਿਆ ਅਤੇ ਇਸ ਘਿਨਾਉਣੀ ਹਰਕਤ ਨੂੰ ਅੰਜ਼ਾਮ ਦਿੱਤਾ।

ਇਹ ਵੀ ਪੜ੍ਹੋ: ਕਲਪਨਾ ਅਤੇ ਸੁਨੀਤਾ ਤੋਂ ਬਾਅਦ ਭਾਰਤੀ ਮੂਲ ਦੀ ਇਕ ਹੋਰ ਧੀ ਸਿਰਿਸ਼ਾ ਬਾਂਦਲਾ ਅੱਜ ਭਰੇਗੀ ਪੁਲਾੜ ਦੀ ਉਡਾਣ

ਪੁਲਸ ਨੇ ਮਾਮਲੇ ਨੂੰ ਧਾਰਾ 354 ਤਹਿਤ ਦਰਜ ਕੀਤਾ ਜੋ ਆਮ ਤੌਰ ’ਤੇ ਮਹਿਲਾ ਦੀ ਪੱਤ ਰੋਲਣ ਦੇ ਇਰਾਦੇ ਨਾਲ ਕੀਤੇ ਜਾਣ ਵਾਲੇ ਹਮਲੇ ਨੂੰ ਲੈ ਕੇ ਲਗਾਈ ਜਾਂਦੀ ਹੈ। ਪੁਲਸ ਵੱਲੋਂ ਮਾਮਲੇ ਨੂੰ ਸਟ੍ਰੀਪਿੰਗ ਵਿਚ ਦਰਜ ਨਾ ਕਰਨਾ ਕੇਸ ਦੀ ਜਟਿਲਤਾ ਘੱਟ ਕਰਨ ਲਈ ਕੀਤੀ ਗਈ ਇਕ ਕਾਰਵਾਈ ਸੀ।

ਇਹ ਵੀ ਪੜ੍ਹੋ: ਟੋਕੀਓ ’ਚ ਸਾਡੇ ਸਿਤਾਰੇ, ਭਾਰਤ ਦੇ 7 ਪਹਿਲਵਾਨਾਂ ਨੇ ਟੋਕੀਓ ਓਲੰਪਿਕ ਖੇਡਾਂ ਲਈ ਕੀਤਾ ਕੁਆਲੀਫਾਈ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News