ਕੋਰੋਨਾ ਵਾਇਰਸ ਤੋਂ ਬਚਣ ਲਈ ਲੋਕ ਖਾ ਰਹੇ ਹਨ ਕੱਛੂਕੰਮੇ ਦਾ ਮਾਸ
Saturday, Feb 08, 2020 - 03:23 PM (IST)

ਬੀਜਿੰਗ— ਚੀਨ 'ਚ ਵਾਇਰਸ ਦਾ ਰੂਪ ਲੈ ਚੁੱਕੇ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਕੋਰੋਨਾ ਦੇ ਗੜ੍ਹ ਵੂਹਾਨ 'ਚ ਮਰੀਜ਼ਾਂ ਨੂੰ ਇਸ ਨਾਲ ਲੜਨ ਲਈ ਖਾਣੇ 'ਚ ਕੱਛੂਕੰਮੇ ਦਾ ਮਾਸ ਦਿੱਤਾ ਜਾ ਰਿਹਾ ਹੈ। ਵੂਹਾਨ ਦੇ ਹਸਪਤਾਲਾਂ ਦੇ ਇਸ ਫੈਸਲੇ 'ਤੇ ਮਾਹਿਰ ਗੰਭੀਰ ਸਵਾਲ ਚੁੱਕ ਰਹੇ ਹਨ ਕਿਉਂਕਿ ਮੰਨਿਆ ਜਾਂਦਾ ਹੈ ਕਿ ਚਮਗਾਦੜ ਦਾ ਸੂਪ ਪੀਣ ਨਾਲ ਕੋਰੋਨਾ ਦਾ ਵਾਇਰਸ ਇਨਸਾਨਾਂ 'ਚ ਪੁੱਜਾ ਹੈ।
ਡੇਲੀਮੇਲ ਮੁਤਾਬਕ ਹੁਬੇਈ ਸੂਬੇ ਦੀ ਰਾਜਧਾਨੀ ਵੂਹਾਨ ਦੇ ਹਸਪਤਾਲਾਂ 'ਚ ਵੱਖ ਰੱਖ ਰਹੇ ਹਾਂ, ਮਰੀਜ਼ਾਂ ਨੂੰ ਕੱਛੂਕੰਮੇ ਦਾ ਮਾਸ ਰਾਤ ਖਾਣ 'ਚ ਪਰੋਸਿਆ ਜਾ ਰਿਹਾ ਹੈ। ਚੀਨੀ ਮੀਡੀਆ 'ਚ ਜਾਰੀ ਵੀਡੀਓ ਮੁਤਾਬਕ ਇਕ ਵਿਅਕਤੀ ਨੇ ਦਾਅਵਾ ਕੀਤਾ 'ਅੱਜ ਦੇ ਖਾਣੇ 'ਚ ਨਰਮ ਕਵਚ ਵਾਲੇ ਕੱਛੂਕੰਮੇ ਦਾ ਮਾਸ ਵੀ ਦਿੱਤਾ ਗਿਆ।'' ਚੀਨ ਦੇ ਮੈਡੀਕਲ ਵਿਗਿਆਨੀਆਂ ਮੁਤਾਬਕ ਕੱਛੂਕੰਮੇ ਦੇ ਮਾਸ ਨੂੰ ਪੋਸ਼ਟਿਕ ਤੱਤਾਂ ਨਾਲ ਭਰਿਆ ਮੰਨਿਆ ਜਾਂਦਾ ਹੈ।
ਪ੍ਰੋਟੀਨ ਨਾਲ ਭਰਿਆ ਹੁੰਦਾ ਹੈ ਕੱਛੂਕੰਮੇ ਦਾ ਮਾਸ—
ਚੀਨੀ ਲੋਕਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਦੇਸ਼ 'ਚ ਪਾਏ ਜਾਣ ਵਾਲੇ ਕੱਛੂਕੰਮੇ ਪ੍ਰੋਟੀਨ ਨਾਲ ਭਰੇ ਹੁੰਦੇ ਹਨ ਤੇ ਇਸ ਨਾਲ ਬੀਮਾਰ ਲੋਕ ਤੇਜ਼ੀ ਨਾਲ ਠੀਕ ਹੁੰਦੇ ਹਨ। ਇਨ੍ਹਾਂ ਕੱਛੂਕੰਮਿਆਂ ਨੂੰ ਜੰਗਲਾਂ ਜਾਂ ਪ੍ਰਜਣਨ ਕੇਂਦਰਾਂ ਤੋਂ ਲਿਆਇਆ ਜਾਂਦਾ ਹੈ ਅਤੇ ਸੂਪ ਬਣਾਉਣ ਲਈ ਪਾਣੀ ਦੇ ਅੰਦਰ ਰੱਖ ਦਿੱਤਾ ਜਾਂਦਾ ਹੈ। ਚੀਨੀ ਮੀਡੀਆ 'ਚ ਕੱਛੂਕੰਮੇ ਦੇ ਸੂਪ ਵਾਲਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ।