ਇਸ ਖੋਜ ਦੇ ਬਾਅਦ ਮਰੀਜ਼ਾਂ ਨੂੰ ਨਹੀਂ ਲੈਣੀਆਂ ਪੈਣਗੀਆਂ ਦਵਾਈਆਂ

Thursday, Dec 05, 2019 - 09:14 PM (IST)

ਇਸ ਖੋਜ ਦੇ ਬਾਅਦ ਮਰੀਜ਼ਾਂ ਨੂੰ ਨਹੀਂ ਲੈਣੀਆਂ ਪੈਣਗੀਆਂ ਦਵਾਈਆਂ

ਲੰਡਨ - ਦੁਨੀਆ ਭਰ ’ਚ ਵੱਡੀ ਗਿਣਤੀ ’ਚ ਲੋਕ ਕੋਲੇਸਟਰੋਲ ਦੀ ਸਮਸਿਆ ਨਾਲ ਜੂਝ ਰਹੇ ਹਨ ਅਤੇ ਇਸ ਦੇ ਲਈ ਉਨ੍ਹਾਂ ਨੂੰ ਹਰ ਦਿਨ ਸਟੈਟਿਨ ਲੈਣ ਦੀ ਲੋੜ ਪੈਂਦੀ ਹੈ। ਪਰ ਜਲਦ ਹੀ ਗੁਜਰੇ ਜਮਾਨੇ ਦੀ ਗੱਲ ਹੋ ਜਾਵੇਗੀ। ਕੋਲੇਸਟਰੋਲ ਨੂੰ ਕੰਟਰੋਲ ’ਚ ਰੱਖਣ ਲਈ ਹੁਣ ਤੁਹਾਨੂੰ ਦਵਾਖਾਨੇ ਦੀ ਲੋੜ ਨਹੀਂ ਹੋਵੇਗੀ। ਸਗੋਂ ਸਾਲ ’ਚ ਦੋ ਸੂਈਆਂ ਲਗਾਉਣ ਨਾਲ ਤੁਹਾਡਾ ਕੋਲੇਸਟਰੋਲ ਕੰਟਰੋਲ ’ਚ ਰਹੇਗਾ।

ਸਾਲ ’ਚ ਦੋ ਵਾਰ ਲੈਣੀ ਹੋਵੇਗੀ ਸੂਈ ਦੇ ਰਾਹੀਂ ਦਵਾ

ਕੋਲੇਸਟਰੋਲ ਨੂੰ ਕੰਟਰੋਲ ’ਚ ਰੱਖਣ ਦੇ ਲਈ ਸੂਈ ਦੇ ਰਾਹੀਂ ਇੰਕਲੀਸਿਰਾਨ ਨਾਮ ਨਾਂ ਦੀ ਦਵਾ ਨੂੰ ਸਾਲ ’ਚ ਦੋ ਵਾਰ ਦੇਣ ਨਾਲ ਹੀ ਬੈਡ ਕੋਲੇਸਟਰੋਲ ਦੇ ਪੱਧਰ ਨੂੰ ਸ਼ਰੀਰ ’ਚੋਂ ਘੱਟ ਕੀਤਾ ਜਾ ਸਕਦਾ ਹੈ। ਇਸ ਦਵਾਈ ਦਾ ਟੈਸਟ ਕੀਤਾ ਜਾ ਚੁੱਕਾ ਹੈ। ਇਕ ਸੂਈ ਲੈਣ ਦੇ ਦੋ ਹਫਤੇ ਬਾਅਦ ਸ਼ਰੀਰ ’ਚੋਂ ਕੋਲੇਸਟਰੋਲ ਦੀ ਮਾਤਰਾ 50 ਫੀਸਦੀ ਤਕ ਘੱਟ ਹੋ ਜਾਂਦੀ ਹੈ ਅਤੇ ਅਗਲੇ ਛੇ ਮਹੀਨੇ ਤਕ ਇਹ ਦਵਾਈ ਇਸ ਦੇ ਲੈਵਲ ਨੂੰ ਕੰਟਰੋਲ ’ਚ ਰੱਖਦੀ ਹੈ। ਮਾਹਿਰਾਂ ਨੂੰ ਉਮੀਦ ਹੈ ਕਿ 18 ਮਹੀਨਿਆਂ ਦੇ ਅੰਦਰ ਇਸ ਸੂਈ ਨੂੰ ਸਾਰੀਆਂ ਪ੍ਰਵਾਨਗੀਆਂ ਮਿਲ ਜਾਣਗੀਆਂ ਅਤੇ ਇਸ ਨੂੰ ਬਾਜ਼ਾਰ ’ਚ ਲਿਆਇਆ ਜਾ ਸਕੇਗਾ। ਹੁਣ ਵਿਗਿਆਨਕ ਸਾਲ ’ਚ ਿਸਰਫ ਇਕ ਵਾਰ ਲਈ ਜਾਣ ਵਾਲੀ ਦਵਾਈ ਦੀ ਖੋਜ ’ਚ ਲੱਗੇ ਹੋਏ ਹਨ। ਇੰਮਪਿਰੀਅਲ ਕਾਲਜ ਆਫ ਲੰਡਨ ਦੇ ਪ੍ਰੋਫੈਸਰ ਅਤੇ ਮੁਖ ਖੋਜਕਾਰ ਕੋਸ਼ਿਕ ਰੇ ਨੇ ਕਿਹਾ ਇਹ ਸੂਈ ਸਭ ਕੁਝ ਬਦਲਣ ਵਾਲੀ ਹੈ। ਮਰੀਜ ਹੁਣ ਸੂਈ ਲੈ ਕੇ ਰੋਜ ਦਵਾਖਾਨੇ ਦੀ ਝੰਜਟ ਤੋ ਮੁਕਤੀ ਪਾ ਸਕਦੇ ਹਨ। ਬ੍ਰਿਟਿਸ਼ ਹਾਰਟ ਫਾਊਡੇਂਸ਼ਨ ਦੇ ਨੀਲੇਸ਼ ਸਮਾਨੀ ਨੇ ਕਿਹਾ ਇਸ ਨੂੰ ਕਿਸੇ ਦਵਾਈ ਦਾ ਦੁਕਾਨ ਜਾਂ ਘਰ ’ਚ ਖੁਦ ਵੀ ਲਿਆ ਜਾ ਸਕੇਗਾ। ਇਹ ਸੂਈ ਸਭ ਤੋਂ ਪਹਿਲਾਂ ਉਨ੍ਹਾਂ ਮਰੀਜਾਂ ਨੂੰ ਦਿੱਤੀ ਜਾਵੇਗੀ ਜੋ ਰੋਜ਼ ਸਟੈਟਿਨ ਖਾ ਰਹੇ ਹਨ ਅਤੇ ਉਨ੍ਹਾਂ ਨੂੰ ਕੋਈ ਫਾਇਦਾ ਨਹੀਂ ਮਿਲ ਰਿਹਾ ਹੈ। ਇਸ ਤੋਂ ਇਲਾਵਾ ਇਸ ਸੂਈ ਨਾਲ ਉਨ੍ਹਾਂ ਮਰੀਜ਼ਾ ਨੂੰ ਵੀ ਲਾਭ ਮਿਲੇਗਾ। ਜੋ ਕਦੇ ਕਦੇ ਆਪਣੀ ਦਵਾਈ ਖਾਣਾ ਭੁੱਲ ਜਾਂਦੇ ਹਨ।

ਇਸ ਤੋਂ ਹੋਣ ਵਾਲਾ ਨੁਕਸਾਨ

ਕੋਲੈਸਟਰੋਲ ਦੇ ਉੱਚ-ਪੱਧਰ ਨਾਲ ਧਮਨੀਆਂ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਉਨ੍ਹਾਂ ’ਚ ਗੰਦਗੀ ਜਮਾਂ ਹੋਣ ਲਗਦੀ ਹੈ। ਜਿਸ ਨਾਲ ਖੂਨ ਦਾ ਪ੍ਰਵਾਹ ਰੁੱਕ ਜਾਂਦਾ ਹੈ ਸਟੈਟਿਨ ਕੋਲੇਸਟਰੋਲ ਦੇ ਪੱਧਰ ਨੂੰ 30 ਤੋਂ 50 ਫੀਸਦੀ ਤਕ ਘੱਟ ਕਰ ਸਕਦੇ ਹਾਂ।


author

Khushdeep Jassi

Content Editor

Related News