ਜ਼ਿਆਦਾ ਸੈਲਫੀ ਲੈਣ ਦੀ ਆਦਤ ਇਨਸਾਨ ਨੂੰ ਬਣਾ ਸਕਦੀ ਹੈ ਬੀਮਾਰ : ਅਧਿਐਨ

12/17/2017 5:15:22 PM

ਲੰਡਨ (ਭਾਸ਼ਾ)— ਭਾਰਤ ਵਿਚ ਕਰਵਾਏ ਗਏ ਇਕ ਅਧਿਐਨ ਵਿਚ ਕਿਹਾ ਗਿਆ ਹੈ ਕਿ ਜਿਹੜੇ ਲੋਕਾਂ 'ਤੇ ਸਮਾਰਟ ਫੋਨ ਨਾਲ ਸੈਲਫੀ ਲੈਣ ਦਾ ਜਨੂੰਨ ਸਵਾਰ ਹੁੰਦਾ ਹੈ, ਉਹ ਉਨ੍ਹਾਂ ਦੀ ਇਕ ਤਰ੍ਹਾਂ ਦੀ ਬੀਮਾਰੀ ਹੋ ਸਕਦੀ ਹੈ। ਇਸ ਬੀਮਾਰੀ ਦਾ ਇਲਾਜ ਜ਼ਰੂਰੀ ਹੈ। ਬ੍ਰਿਟੇਨ ਦੀ ਨੌਟਿੰੋਘਮ ਟ੍ਰੇਟ ਯੂਨੀਵਰਸਿਟੀ ਅਤੇ ਤਾਮਿਲਨਾਡੂ ਦੇ ਤਿਆਗਰਾਜ ਸਕੂਲ ਆਫ ਮੈਨੇਜਮੈਂਟ ਦੀ ਰਿਸਰਚ ਵਿਚ ਇਹ ਸਾਹਮਣੇ ਆਇਆ ਹੈ ਕਿ ਲੋੜ ਤੋਂ ਜ਼ਿਆਦਾ ਸੈਲਫੀ ਖਿੱਚਣਾ ਇਕ 'ਡਿਸਆਰਡਰ' ਹੈ ਅਤੇ ਇਸ ਦੇ ਇਲਾਜ ਦੀ ਲੋੜ ਹੈ। ਇਸ ਡਿਸਆਰਡਰ ਨੂੰ 'ਸੈਲਫਾਈਟਿਸ' ਦਾ ਨਾਂ ਦਿੱਤਾ ਗਿਆ ਹੈ। ਇਨ੍ਹਾਂ ਖੋਜੀਆਂ ਨੇ ਇਕ 'ਸੈਲਫਾਈਟਿਸ ਬਿਹੇਵੀਅਰ ਸਕੇਲ' ਵੀ ਬਣਾਇਆ ਹੈ, ਜਿਸ ਨਾਲ ਪਤਾ ਲਗਾਇਆ ਜਾ ਸਕਦਾ ਹੈ ਕਿ ਇਹ 'ਸੈਲਫੀ ਦੀ ਬੀਮਾਰੀ' ਕਿੰਨੀ ਡੂੰਘਾਈ ਵਿਚ ਹੈ। ਖੋਜ ਦੇ ਮੁਤਾਬਕ 'ਸੈਲਫਾਈਟਿਸ' ਦੇ ਤਿੰਨ ਪੜਾਅ ਹੁੰਦੇ ਹਨ। 
- ਸ਼ੁਰੂਆਤੀ ਪੜਾਅ ਮਤਲਬ ਸ਼ੁਰੂਆਤੀ ਲੱਛਣ ਦਿਨ ਵਿਚ 3 ਸੈਲਫੀ ਲੈਣ ਦੇ ਹੁੰਦੇ ਹਨ ਪਰ ਅਕਸਰ ਇਹ ਸੈਲਫੀ ਸੋਸ਼ਲ ਮੀਡੀਆ 'ਤੇ ਪੋਸਟ ਨਹੀਂ ਕੀਤੀ ਜਾਂਦੀ ਹੈ। 
- ਗੰਭੀਰ ਪੜਾਅ ਵਿਚ ਇਹ ਲੱਛਣ ਕੁਝ ਹੋਰ ਵੱਧ ਜਾਂਦੇ ਹਨ। ਹੁਣ ਪੀੜਤ ਆਪਣੀ ਸੈਲਫੀ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਨੀ ਸ਼ੁਰੂ ਕਰ ਦਿੰਦਾ ਹੈ।
- ਕਰੋਨਿਕ ਸੈਲਫਾਈਟਿਸ ਵਿਚ ਇਨਸਾਨ 24 ਘੰਟੇ ਆਪਣੀ ਸੈਲਫੀ ਸੋਸ਼ਲ ਮੀਡੀਆ ਤੇ ਲਗਾਉਣ ਦੀ ਕੋਸ਼ਿਸ਼ ਵਿਚ ਰਹਿੰਦਾ ਹੈ। ਅਜਿਹੇ ਲੋਕ ਘੱਟ ਤੋਂ ਘੱਟ 6 ਸੈਲਫੀਆਂ ਰੋਜ਼ਾਨਾ ਸੋਸ਼ਲ ਮੀਡੀਆ 'ਤੇ ਪਾਉਂਦੇ ਹਨ।
ਇਨ੍ਹਾਂ ਖੋਜੀਆਂ ਨੇ ਸੈਲਫੀ ਖਿੱਚਣ ਦੀ ਪ੍ਰੇਰਣਾ ਬਾਰੇ ਵੀ ਦੱਸਿਆ ਹੈ। 'ਸੈਲਫਾਈਟਿਸ' ਨਾਲ ਪੀੜਤ ਲੋਕ ਜ਼ਿਆਦਾਤਰ ਆਪਣਾ ਆਤਮ ਵਿਸ਼ਵਾਸ, ਮੂਡ ਠੀਕ ਕਰਨ, ਆਪਣੀਆਂ ਯਾਦਾਂ ਸੁਰੱਖਿਅਤ ਰੱਖਣ ਅਤੇ ਦੂਜਿਆਂ ਤੋਂ ਅੱਗੇ ਰਹਿਣ ਦੀ ਕੋਸ਼ਿਸ਼ ਵਿਚ ਰਹਿੰਦੇ ਹਨ। ਇਸ ਬੀਮਾਰੀ ਤੋਂ ਬਚਾਅ ਇਸ ਦੀ ਗੰਭੀਰਤਾ 'ਤੇ ਨਿਰਭਰ ਕਰਦਾ ਹੈ। ਖੋਜ ਕਰਨ ਵਾਲੇ ਨੌਟਿੰਘਮ ਯੂਨੀਵਰਸਿਟੀ ਦੇ ਮਾਰਕ ਗ੍ਰਿਫਿਥ ਨੇ ਦੱਸਿਆ ਕਿ ਇਹ ਦੁਨੀਆ ਦਾ ਪਹਿਲਾ ਸੈਲਾਫਾਈਟਿਸ ਸਕੇਲ ਹੈ। ਉਨ੍ਹਾਂ ਮੁਤਾਬਕ ਜ਼ਿਆਦਾ ਸੈਲਫੀ ਲੈਣ ਵਾਲਿਆਂ ਦੀਆਂ ਆਦਤਾਂ ਕਾਫੀ ਹਦ ਤੱਕ ਨਸ਼ੇਬਾਜੀ ਦੀ ਤਰ੍ਹਾਂ ਹੁੰੁਦੀਆਂ ਹਨ।


Related News