ਪਾਕਿਸਤਾਨੀ ਜੇਲ ’ਚੋਂ ਪਸ਼ਤੂਨ ਐੱਮ.ਪੀ. ਰਿਹਾਅ

01/30/2020 12:09:42 AM

ਇਸਲਾਮਾਬਾਦ (ਭਾਸ਼ਾ)-ਪਾਕਿਸਤਾਨ ਦੀ ਪੁਲਸ ਨੇ ਬੁੱਧਵਾਰ ਇਕ ਪਸ਼ਤੂਨ ਐੱਮ.ਪੀ. ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਕੁਝ ਘੰਟਿਆ ਬਾਅਦ ਹੀ ਰਿਹਾਅ ਕਰ ਦਿੱਤਾ। ਮੰਜੂਰ ਪਸ਼ਤੀਨ ਨਾਮੀ ਉਕਤ ਐੱਮ.ਪੀ. ਨੇ ਘੱਟ ਗਿਣਤੀ ਭਾਈਚਾਰੇ ਦੇ ਇਕ ਪ੍ਰਮੁੱਖ ਨੇਤਾ ਨੂੰ ਹਿਰਾਸਤ ’ਚ ਲਏ ਜਾਣ ਦਾ ਵਿਰੋਧ ਕੀਤਾ ਸੀ। ਮੰਜੂਰ ਨੂੰ ਮੰਗਲਵਾਰ ਗ੍ਰਿਫਤਾਰ ਕੀਤਾ ਗਿਆ ਸੀ। ਉਸ ਨੂੰ 14 ਦਿਨ ਲਈ ਹਿਰਾਸਤ ’ਚ ਰੱਖਣ ਦਾ ਹੁਕਮ ਦਿੱਤਾ ਗਿਆ ਸੀ ਪਰ ਪਾਕਿਸਤਾਨ ਦੀ ਪੁਲਸ ਨੇ ਉਨ੍ਹਾਂ ਨੂੰ ਬੁੱਧਵਾਰ ਰਿਹਾਅ ਕਰ ਦਿੱਤਾ।


Sunny Mehra

Content Editor

Related News