ਡੈਮੋਕ੍ਰੇਟਿਕ ਸੰਸਦੀ ਮੈਂਬਰਾਂ ਨੇ ਅਲ ਫ੍ਰੈਂਕੇਨ ਦਾ ਮੰਗਿਆ ਅਸਤੀਫਾ

Thursday, Dec 07, 2017 - 11:52 AM (IST)

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਸੰਸਦੀ ਮੈਂਬਰਾਂ ਅਲ ਫ੍ਰੈਂਕੇਨ ਦਾ ਸਿਆਸੀ ਕਰੀਅਰ ਉਸ ਸਮੇਂ ਦਾਅ 'ਤੇ ਲੱਗ ਗਿਆ, ਜਦੋਂ ਉਸ ਦੇ ਅੱਧੇ ਤੋਂ ਜ਼ਿਆਦਾ ਡੈਮੋਕ੍ਰੈਟਿਕ ਸੰਸਦੀ ਮੈਂਬਰਾਂ ਨੇ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ। ਉਨ੍ਹਾਂ 'ਤੇ ਔਰਤਾਂ ਨੂੰ ਗਲਤ ਤਰੀਕੇ ਨਾਲ ਛੂਹਣ ਦੇ ਦੋਸ਼ਾਂ ਨੂੰ ਲੈ ਕੇ ਅਸਤੀਫੇ ਦੀ ਮੰਗ ਕੀਤੀ ਗਈ। ਦੇਰ ਰਾਤ ਪ੍ਰਸਾਰਿਤ ਹੋਣ ਵਾਲੇ ਕੋਮੇਡੀ ਸ਼ੋਅ ਤੋਂ ਮਸ਼ਹੂਰ ਹੋਣ ਮਗਰੋਂ ਰਾਜਨੀਤੀ ਵਿਚ ਆਉਣ ਵਾਲੇ ਫ੍ਰੈਂਕੇਨ ਨੇ ਇਕ ਔਰਤ ਨਾਲ ਬੁਰਾ ਵਿਵਹਾਰ ਕਰਨ ਦੀ ਗੱਲ ਸਵੀਕਾਰ ਕੀਤੀ। 
ਮਿਨੇਸੋਟਾ ਤੋਂ 66 ਸਾਲਾ ਸੰਸਦੀ ਮੈਂਬਰ ਨੇ ਬੀਤੇ ਮਹੀਨੇ ਮਾਫੀ ਮੰਗੀ ਸੀ ਅਤੇ ਆਪਣੇ ਸਾਥੀਆਂ ਅਤੇ ਵੋਟਰਾਂ ਦਾ ਵਿਸ਼ਵਾਰ ਦੁਬਾਰਾ ਤੋਂ ਹਾਸਲ ਕੀਤਾ ਸੀ। ਹੁਣ 6 ਹੋਰ ਔਰਤਾਂ ਨੇ ਫ੍ਰੈਂਕੇਨ 'ਤੇ ਗਲਤ ਤਰੀਕੇ ਨਾਲ ਛੂਹਣ ਦੇ ਦੋਸ਼ ਲਗਾਏ ਹਨ। ਇਸ਼ ਮਗਰੋਂ ਸੰਸਦ ਵਿਚ ਦਰਜਨਾਂ ਔਰਤਾਂ ਅਤੇ 17 ਮਰਦ ਡੈਮੋਕ੍ਰੇਟਿਕ ਮੈਂਬਰਾਂ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਫੈਂ੍ਰਕੇਨ ਨੂੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ।


Related News