ਕੈਨੇਡਾ ''ਚ ਅਫਗਾਨ ਸਿੱਖਾਂ ਨੂੰ ਬਚਾਉਣ ਦੇ ਆਦੇਸ਼ ਸੰਬੰਧੀ ਰਿਪੋਰਟ ''ਤੇ ਸੰਸਦੀ ਸੁਣਵਾਈ ਦੀ ਮੰਗ

Friday, Jun 28, 2024 - 04:55 PM (IST)

ਕੈਨੇਡਾ ''ਚ ਅਫਗਾਨ ਸਿੱਖਾਂ ਨੂੰ ਬਚਾਉਣ ਦੇ ਆਦੇਸ਼ ਸੰਬੰਧੀ ਰਿਪੋਰਟ ''ਤੇ ਸੰਸਦੀ ਸੁਣਵਾਈ ਦੀ ਮੰਗ

ਓਟਾਵਾ (ਵਾਰਤਾ)- ਕੈਨੇਡਾ 'ਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੇਤਾਵਾਂ ਨੇ ਉਸ ਮੀਡੀਆ ਰਿਪੋਰਟ 'ਤੇ ਸੰਸਦੀ ਸੁਣਵਾਈ ਦੀ ਮੰਗ ਕੀਤੀ ਹੈ। ਜਿਸ 'ਚ ਕਿਹਾ ਗਿਆ ਹੈ ਕਿ 2021 'ਚ ਉਸ ਵੇਲੇ ਦੇ ਰੱਖਿਆ ਮੰਤਰੀ ਅਤੇ ਵੱਖਵਾਦੀ ਸਮਰਥਕ ਹਰਜੀਤ ਸੱਜਣ ਨੇ ਅਫਗਾਨਿਸਤਾਨ ਦੇ ਪਤਨ ਤੋਂ ਬਾਅਦ ਅਫ਼ਗਾਨ ਸਿੱਖਾਂ ਲਈ ਕੈਨੇਡਾ ਦੀ ਫ਼ੌਜ ਨੂੰ ਬਚਾਅ ਮੁਹਿੰਮ ਸ਼ੁਰੂ ਕਰਨ ਦਾ ਨਿਰਦੇਸ਼ ਦਿੱਤਾ ਸੀ। ਗਲੋਬ ਐਂਡ ਮੇਲ ਦੀ ਰਿਪੋਰਟ ਅਨੁਸਾਰ ਟਰੂਡੋ ਦੇ ਕਰੀਬੀ ਸ਼੍ਰੀ ਸੱਜਣ ਨੇ 2021 'ਚ ਲਗਭਗ 225 ਅਫਗਾਨ ਸਿੱਖਾਂ ਨੂੰ ਬਚਾਉਣ ਲਈ ਕੈਨੇਡਾ ਦੇ ਵਿਸ਼ੇਸ਼ ਬਲਾਂ ਨੂੰ ਨਿਰਦੇਸ਼ ਦੇਣ 'ਚ ਆਪਣੀ ਭੂਮਿਕਾ ਦਾ ਬਚਾਅ ਕੀਤਾ ਹੈ। ਵੈਂਕੂਵਰ ਦੱਖਣ ਦੇ ਲਿਬਰਲ ਸੰਸਦ ਮੈਂਬਰ ਸ਼੍ਰੀ ਸੱਜਣ ਮੌਜੂਦਾ ਸਮੇਂ ਐਮਰਜੈਂਸੀ ਮੰਤਰੀ ਹਨ। ਰਿਪੋਰਟ 'ਚ ਕਿਹਾ ਗਿਆ ਹੈ ਕਿ ਸ਼੍ਰੀ ਸੱਜਣ ਦੇ ਆਦੇਸ਼ਾਂ ਨਾਲ ਕੈਨੇਡਾ ਦੇ ਨਾਗਰਿਕਾਂ ਅਤੇ ਕੈਨੇਡਾ ਨਾਲ ਜੁੜੇ ਅਫਗਾਨਾਂ ਨੂੰ ਕਾਬੁਲ ਤੋਂ ਬਾਹਰ ਕੱਢਣ ਨਾਲ ਸਰੋਤ ਖੋਹੇ ਗਏ। ਆਪਣੇ ਕਦਮ ਦਾ ਬਚਾਅ ਕਰਦੇ ਹੋਏ ਸ਼੍ਰੀ ਸੱਜਣ ਨੇ ਕਿਹਾ,''ਜਿੰਨਾ ਸੰਭਵ ਹੋਵੇ ਓਨੇ ਕਮਜ਼ੋਰ ਅਫ਼ਗਾਨਾਂ ਨੂੰ ਸੁਰੱਖਿਅਤ ਰੂਪ ਨਾਲ ਕੱਢਣ ਲਈ ਇਕ ਪ੍ਰਵਾਨਿਤ ਸਰਕਾਰੀ ਨੀਤੀ ਸੀ, ਜਿਸ 'ਚ ਸਪੱਸ਼ਟ ਰੂਪ ਨਾਲ ਕੈਨੇਡੀਅਨ ਸ਼ਾਮਲ ਸਨ ਅਤੇ ਜੋ ਸਾਡੇ ਨਾਲ ਸਨ ਅਤੇ ਸਾਡੇ ਫ਼ੌਜ ਦੁਭਾਸ਼ੀਏ ਸਨ। ਇਸ 'ਚ ਕਮਜ਼ੋਰ ਅਫਗਾਨ ਵੀ ਸ਼ਾਮਲ ਸਨ- ਜਿਨ੍ਹਾਂ 'ਚ ਅਫਗਾਨ ਸਿੱਖ ਅਤੇ ਹਿੰਦੂ ਵਰਗੇ ਧਾਰਮਿਕ ਘੱਟ ਗਿਣਤੀਆਂ ਸ਼ਾਮਲ ਸਨ।''

ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਫ਼ੌਜ ਦੀ ਭੂਮਿਕਾ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨਾ ਹੈ। ਉਨ੍ਹਾਂ ਕਿਹਾ,"ਫੌਜ ਨਾਗਰਿਕ ਕਮਾਨ ਦੇ ਅਧੀਨ ਹੈ ਅਤੇ ਰਾਸ਼ਟਰੀ ਰੱਖਿਆ ਮੰਤਰੀ ਦੇ ਅਧੀਨ ਹੈ ਅਤੇ ਰਾਸ਼ਟਰੀ ਰੱਖਿਆ ਮੰਤਰੀ ਦਾ ਕੰਮ ਉਸ ਸਮੇਂ ਦੀਆਂ ਸਰਕਾਰੀ ਨੀਤੀਆਂ ਨੂੰ ਚਲਾਉਣਾ ਹੈ।" ਰਿਪੋਰਟ 'ਚ ਕਿਹਾ ਗਿਆ ਹੈ ਕਿ ਅਫਗਾਨ ਸਿੱਖਾਂ ਨੂੰ ਕੈਨੇਡਾ ਦੀ ਫ਼ੌਜ ਲਈ ਸੰਚਾਲਣ ਪਹਿਲ ਨਹੀਂ ਮੰਨਿਆ ਜਾਂਦਾ ਸੀ, ਕਿਉਂਕਿ ਉਨ੍ਹਾਂ ਦਾ ਕੈਨੇਡਾ ਨਾਲ ਕੋਈ ਸੰਬੰਧ ਨਹੀਂ ਸੀ। ਰਿਪੋਰਟ ਅਨੁਸਾਰ ਸ਼੍ਰੀ ਸੱਜਣ ਨੇ ਨਾ ਸਿਰਫ਼ ਕੈਨੇਡੀਅਨ ਬਲਾਂ ਨੂੰ ਅਫ਼ਗਾਨ ਸਿੱਖਾਂ ਨੂੰ ਬਚਾਉਣ ਦਾ ਨਿਰਦੇਸ਼ ਦਿੱਤਾ ਸਗੋਂ ਉਨ੍ਹਾਂ ਦੇ ਟਿਕਾਣੇ ਅਤੇ ਉਨ੍ਹਾਂ ਬਾਰੇ ਹੋਰ ਵੇਰਵਿਆਂ ਬਾਰੇ ਵੀ ਫ਼ੌਜ ਨੂੰ ਜਾਣਕਾਰੀ ਦਿੱਤੀ, ਕਿਉਂਕਿ ਵਿਸ਼ੇਸ਼ ਆਪ੍ਰੇਸ਼ਨ ਬਲਾਂ ਨੇ ਗਰੁੱਪ ਨੂੰ ਮਿਲਣ ਲਈ ਕੰਮ ਕੀਤਾ ਸੀ। ਉਸ ਨੂੰ ਇਹ ਜਾਣਕਾਰੀ ਇਕ ਕੈਨੇਡੀਅਨ ਸਿੱਖ ਗਰੁੱਪ ਤੋਂ ਮਿਲੀ ਜੋ ਇਨ੍ਹਾਂ ਅਫਗਾਨ ਸਿੱਖਾਂ ਦੇ ਸੰਪਰਕ ਵਿਚ ਸੀ। ਸਾਬਕਾ ਕੰਜ਼ਰਵੇਟਿਵ ਨੇਤਾ ਏਰਿਨ ਓ'ਟੂਲੇ, ਜੋ 2021 'ਚ ਕਾਬੁਲ ਦੇ ਪਤਨ ਦੌਰਾਨ ਕੰਜ਼ਰਵੇਟਿਵ ਨੇਤਾ ਸਨ, ਨੇ ਕਿਹਾ ਕਿ ਹਾਊਸ ਆਫ ਕਾਮਨਜ਼ ਦੀ ਸੁਣਵਾਈ ਨੂੰ ਇਹ ਜਾਂਚ ਕਰਨੀ ਚਾਹੀਦੀ ਹੈ ਕਿ ਅਫਗਾਨ ਸਿੱਖਾਂ ਨੂੰ ਕੈਨੇਡੀਅਨ ਨਾਗਰਿਕਾਂ, ਸਥਾਈ ਨਿਵਾਸੀਆਂ ਅਤੇ ਅਫਗਾਨ ਗਾਈ 'ਤੇ ਪਹਿਲ ਕਿਉਂ ਦਿੱਤੀ ਗਈ, ਜਿਨ੍ਹਾਂ ਨੇ ਜੰਗ ਦੌਰਾਨ ਕੈਨੇਡਾ ਦੀ ਫ਼ੌਜ ਦੀ ਸੇਵਾ 'ਚ ਆਪਣੀ ਜਾਨ ਜ਼ੋਖਮ 'ਚ ਪਾ ਦਿੱਤੀ। ਸ਼੍ਰੀ ਓ'ਟੂਲ ਨੇ ਕਿਹਾ,"ਇਸ ਬਾਰੇ ਕਾਮਨਜ਼ ਕਮੇਟੀ ਦੀ ਜਾਂਚ ਹੋਣੀ ਚਾਹੀਦੀ ਹੈ। ਸਰਕਾਰ ਨੂੰ ਇਸ ਲਈ ਬਹੁਤ ਕੁਝ ਜਵਾਬ ਦੇਣਾ ਹੈ, ਕਿਉਂਕਿ ਇਹ ਸਪੱਸ਼ਟ ਹੈ ਕਿ ਕੰਮ 'ਚ ਹੋਰ ਰਾਜਨੀਤੀ ਅਤੇ ਤਰਜੀਹਾਂ ਵੀ ਸਨ।'' ਕੈਨੇਡੀਅਨ ਫ਼ੌਜ ਦੇ ਸਾਬਕਾ ਅਧਿਕਾਰੀ ਓ'ਟੂਲ ਨੇ ਕਿਹਾ ਕਿ ਇਹ ਜਾਣ ਕੇ ਪਰੇਸ਼ਾਨ ਹੋਣਾ ਪਿਆ ਕਿ ਲਿਬਰਲ ਸਰਕਾਰ ਉਨ੍ਹਾਂ ਲੋਕਾਂ ਨੂੰ ਤਰਜੀਹ ਦੇ ਰਹੀ ਹੈ ਜੋ ਕੈਨੇਡਾ ਦੇ ਅਫਗਾਨ ਮਿਸ਼ਨ ਨਾਲ ਜੁੜੇ ਨਹੀਂ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News