ਦੇਸ਼ ਨਿਕਾਲੇ ਦਾ ਨੋਟਿਸ ਮਿਲਣ ਦੇ ਬਾਵਜੂਦ 60 ਦਿਨਾਂ ਤੱਕ ਅਮਰੀਕਾ ’ਚ ਰਹਿ ਸਕਦੇ ਹਨ ਐੱਚ.-1ਬੀ. ਵੀਜ਼ਾ ਧਾਰਕ

Monday, Sep 08, 2025 - 10:40 AM (IST)

ਦੇਸ਼ ਨਿਕਾਲੇ ਦਾ ਨੋਟਿਸ ਮਿਲਣ ਦੇ ਬਾਵਜੂਦ 60 ਦਿਨਾਂ ਤੱਕ ਅਮਰੀਕਾ ’ਚ ਰਹਿ ਸਕਦੇ ਹਨ ਐੱਚ.-1ਬੀ. ਵੀਜ਼ਾ ਧਾਰਕ

ਜਲੰਧਰ/ਅਮਰੀਕਾ- ਐੱਚ.-1ਬੀ. ਵੀਜ਼ਾ ’ਤੇ ਅਮਰੀਕਾ ਵਿਚ ਕੰਮ ਕਰਨ ਵਾਲੇ ਵਿਦੇਸ਼ੀ ਕਾਮਿਆਂ ਨੂੰ ਨੌਕਰੀ ਗੁਆਉਣ ਤੋਂ ਬਾਅਦ ਦੇਸ਼ ਨਿਕਾਲੇ ਦੇ ਨੋਟਿਸ ਮਿਲ ਰਹੇ ਹਨ। ਯੂ. ਐੱਸ. ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (ਯੂ. ਐੱਸ. ਸੀ. ਆਈ. ਐੱਸ.) ਵੱਲੋਂ ‘ਨੋਟਿਸ ਟੂ ਅਪੀਅਰ’ (ਐੱਨ. ਟੀ. ਏ.) ਉਦੋਂ ਭੇਜਿਆ ਜਾ ਰਿਹਾ ਹੈ, ਜਦੋਂ ਉਹ 60 ਦਿਨਾਂ ਦੇ ਗ੍ਰੇਸ ਪੀਰੀਅਡ ਦੇ ਅੰਦਰ ਹੋਵੇ। ਜਿੰਨਾ ਚਿਰ ਗ੍ਰੇਸ ਪੀਰੀਅਡ ਹੈ, ਉਦੋਂ ਤੱਕ ਐੱਚ.-1ਬੀ. ਵੀਜ਼ਾ ਧਾਰਕ ਨੌਕਰੀ ਗੁਆਉਣ ਤੋਂ ਬਾਅਦ ਵੀ ਦੇਸ਼ ਵਿਚ ਰਹਿ ਸਕਦਾ ਹੈ।

ਕੀ ਹੈ ‘ਨੋਟਿਸ ਟੂ ਅਪੀਅਰ’

ਐਸੋਸੀਏਸ਼ਨ ਆਫ ਇੰਟਰਨੈਸ਼ਨਲ ਐਜੂਕੇਟਰਜ਼ (ਐੱਨ. ਏ. ਐੱਫ. ਐੱਸ. ਏ.) ਦੀ ਰਿਪੋਰਟ ਵਿਚ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਐੱਨ. ਟੀ. ਏ. (ਫਾਰਮ I-862) ਇਕ ਤਰ੍ਹਾਂ ਦੀ ਰਸਮੀ ਚਾਰਜਸ਼ੀਟ ਹੈ, ਜੋ ਕਿਸੇ ਗੈਰ-ਨਾਗਰਿਕ ਵਿਰੁੱਧ ਦੇਸ਼ ਨਿਕਾਲੇ ਦੀ ਕਾਰਵਾਈ ਸ਼ੁਰੂ ਕਰਨ ਲਈ ਭੇਜੀ ਜਾਂਦੀ ਹੈ। ਇਹ ਨੋਟਿਸ ਮਿਲਣ ’ਤੇ ਵਿਦੇਸ਼ੀ ਨਾਗਰਿਕ ਨੂੰ ਇਮੀਗ੍ਰੇਸ਼ਨ ਜੱਜ ਦੇ ਸਾਹਮਣੇ ਪੇਸ਼ ਹੋਣਾ ਪੈਂਦਾ ਹੈ। ਇਹ ਕਾਨੂੰਨੀ ਆਧਾਰ ’ਤੇ ਦੇਸ਼ ਨਿਕਾਲੇ ਬਾਰੇ ਵੀ ਜਾਣਕਾਰੀ ਦਿੰਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News