ਅੱਗਜ਼ਨੀ ਦੇ ਬਾਅਦ ਨੋਟਰੇ-ਡੈਮ ਕੈਥੇਡ੍ਰਲ ਚਰਚ 'ਚ ਪਹਿਲੀ ਵਾਰ ਹੋਈ ਪ੍ਰਾਰਥਨਾ

06/16/2019 4:37:59 PM

ਪੈਰਿਸ (ਬਿਊਰੋ)— ਪੈਰਿਸ ਦੀ ਨੋਟਰੇ-ਡੈਮ ਕੈਥੇਡ੍ਰਲ ਚਰਚ ਵਿਚ 15 ਅਪ੍ਰੈਲ ਨੂੰ ਹੋਈ ਅੱਗਜ਼ਨੀ ਦੇ ਬਾਅਦ ਕੱਲ੍ਹ ਸ਼ਨੀਵਾਰ (15 ਜੂਨ) ਨੂੰ ਪਹਿਲੀ ਵਾਰ ਪ੍ਰਾਰਥਨਾ ਸਭਾ ਆਯੋਜਿਤ ਹੋਈ। ਸਫੇਦ ਟੋਪੀ ਵਿਚ ਪਾਦਰੀਆਂ ਦੀ ਇਕ ਛੋਟੀ ਜਿਹੀ ਮੰਡਲੀ ਨੇ ਇਸ ਵਿਸ਼ੇਸ਼ ਪ੍ਰਾਰਥਨਾ ਸਭਾ ਵਿਚ ਸ਼ਿਰਕਤ ਕੀਤੀ। ਅੱਗ ਲੱਗਣ ਦੇ ਬਾਅਦ ਪਹਿਲੀ ਪੂਜਾ ਵਿਚ ਕਰੀਬ 30 ਮਿੰਟ ਤੱਕ ਪ੍ਰਾਰਥਨਾ ਕੀਤੀ ਗਈ। ਇੱਥੇ ਦੱਸ ਦਈਏ ਕਿ ਅੱਗ ਨੇ ਇਸ ਕਲਾਸੀਕਲ ਗਾਥਿਕ ਲੈਂਡਮਾਰਕ ਨੂੰ ਲੱਗਭਗ ਤਬਾਹ ਕਰ ਦਿੱਤਾ ਸੀ।

PunjabKesari

ਕੈਥੇਡ੍ਰਲ ਵਿਚ ਜਾਣ ਲਈ ਉਤਸੁਕ ਲੋਕਾਂ ਦੀ ਭੀੜ ਵਿਚੋਂ ਕੁਝ ਚੋਣਵੇਂ ਪਾਦਰੀਆਂ ਨੂੰ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਗਈ। ਇੱਥੇ ਦੱਸ ਦਈਏ ਕਿ ਚਰਚ ਦੀ ਮੁੜ ਉਸਾਰੀ ਲਈ 850 ਮਿਲੀਅਨ ਯੂਰੋ ਦੀ ਲਾਗਤ ਆਉਣ ਦਾ ਅਨੁਮਾਨ ਹੈ। ਫਰਾਂਸ ਸਰਕਾਰ ਨੇ ਕਿਹਾ ਹੈ ਕਿ ਇਸ ਰਾਸ਼ੀ ਦਾ 10 ਫੀਸਦੀ ਅਰਬਪਤੀਆਂ, ਵਪਾਰਕ ਨੇਤਾਵਾਂ ਅਤੇ ਹੋਰ ਲੋਕਾਂ ਤੋਂ ਦਾਨ ਦੇ ਰੂਪ ਵਿਚ ਪ੍ਰਾਪਤ ਹੋਇਆ ਹੈ। 15 ਅਪ੍ਰੈਲ ਨੂੰ ਹੋਏ ਅਗਨੀ ਕਾਂਡ ਦੇ ਬਾਅਦ ਇਸ ਪ੍ਰਾਰਥਨਾ ਸਭਾ ਵਿਚ ਲੱਗਭਗ 30 ਲੋਕ ਹਾਜ਼ਰ ਸਨ। ਇਹ ਸਾਰੇ ਆਪਣੇ ਸਿਰਾਂ 'ਤੇ ਸੁਰੱਖਿਆਤਮਕ ਟੋਪੀ ਪਹਿਨੇ ਹੋਏ ਸਨ। ਸਫੇਦ ਕੱਪੜੇ ਅਤੇ ਪੀਲੇ ਰੰਗ ਦੇ ਝੰਡੇ ਦੇ ਰਸਸੀ ਪਹਿਰਾਵੇ ਵਿਚ ਪੁਜਾਰੀ ਪ੍ਰਾਰਥਨਾ ਦੌਰਾਨ ਚੁੱਪ ਹੀ ਰਹੇ। ਪੈਰਿਸ ਦੇ ਆਰਕਬਿਸ਼ਪ ਮਾਈਕਲ ਐਪਟਿਟ ਨੇ ਇਸ ਪੂਜਾ ਸੇਵਾ ਦੀ ਅਗਵਾਈ ਕੀਤੀ।

PunjabKesari

ਆਰਕਬਿਸ਼ਪ ਮਾਈਕਲ ਐਪਟਿਟ ਨੇ ਪ੍ਰਾਰਥਨਾ ਸਭਾ ਵਿਚ ਕਿਹਾ,''ਇਹ ਉਨ੍ਹਾਂ ਸਾਰੇ ਲੋਕਾਂ ਲਈ ਆਸ਼ਾ ਅਤੇ ਧੰਨਵਾਦ ਦਾ ਸੰਦੇਸ਼ ਹੈ, ਜੋ ਇਸ ਚਰਚ ਵਿਚ ਸਨ।'' ਉਨ੍ਹਾਂ ਨੇ ਕਿਹਾ ਉਸਾਰੀ ਅਧੀਨ ਇਮਾਰਤ ਵਿਚ ਹੈਲਮੈਟ ਦੇ ਨਾਲ ਸਮੂਹਿਕ ਜਸ਼ਨ ਮਨਾਉਣਾ ਥੋੜ੍ਹਾ ਅਜੀਬ ਸੀ। ਇਸ ਪੂਜਾ ਨੂੰ ਇਕ ਧਾਰਮਿਕ ਟੀ.ਵੀ. ਚੈਨਲ 'ਤੇ ਲਾਈਵ ਪ੍ਰਸਾਰਿਤ ਕੀਤਾ ਗਿਆ। ਇੱਥੇ ਦੱਸ ਦਈਏ ਕਿ ਫਰਾਂਸ ਸਰਕਾਰ ਨੇ ਇਸ ਕੈਥੇਡ੍ਰਲ ਦੀ ਮੁੜ ਉਸਾਰੀ ਲਈ ਦੁਨੀਆ ਭਰ ਵਿਚ ਦਾਨ ਦੀ ਅਪੀਲ ਕੀਤੀ ਹੈ। ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਕੈਥੇਡ੍ਰਲ ਨੂੰ ਪਹਿਲਾ ਵਾਂਗ ਕਰਨ ਲਈ 5 ਸਾਲ ਦਾ ਟੀਚਾ ਰੱਖਿਆ ਹੈ।


Vandana

Content Editor

Related News