ਪੈਰਿਸ ’ਚ ਇਕ ਹਸਪਤਾਲ ਦੇ ਬਾਹਰ ਚੱਲੀਆਂ ਗੋਲੀਆਂ, 1 ਦੀ ਮੌਤ

Monday, Apr 12, 2021 - 09:33 PM (IST)

ਪੈਰਿਸ ’ਚ ਇਕ ਹਸਪਤਾਲ ਦੇ ਬਾਹਰ ਚੱਲੀਆਂ ਗੋਲੀਆਂ, 1 ਦੀ ਮੌਤ

ਪੈਰਿਸ : ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਸਥਿਤ ਇਕ ਹਸਪਤਾਲ ਦੇ ਬਾਹਰ ਸੋਮਵਾਰ ਨੂੰ ਇਕ ਹਮਲਾਵਰ ਨੇ ਗੋਲੀਬਾਰੀ ਕਰ ਦਿੱਤੀ। ਇਸ ਘਟਨਾ ਵਿਚ 1 ਵਿਅਕਤੀ ਦੀ ਮੌਤ ਹੋ ਗਈ ਹੈ, ਜਦੋਂਕਿ 1 ਹੋਰ ਵਿਅਕਤੀ ਜ਼ਖ਼ਮੀ ਹੋ ਗਿਆ ਹੈ। ਪੁਲਸ ਹਮਲਾਵਰ ਦੀ ਭਾਲ ਕਰ ਹੀ ਹੈ।

ਜਾਣਕਾਰੀ ਮੁਤਾਬਕ ਪੈਰਿਸ ਪੁਲਸ ਨੇ ਕਿਹਾ ਹੈ ਕਿ ਬੰਦੂਕਧਾਰੀ ਹਮਲਾਵਰ ਨੇ ਕਈ ਗੋਲੀਆਂ ਚਲਾਈਆਂ ਅਤੇ ਉਸ ਦੇ ਬਾਅਦ 2 ਪਹੀਆ ਵਾਹਨ ’ਤੇ ਘਟਨਾ ਸਥਾਨ ਤੋਂ ਫਰਾਰ ਹੋ ਗਿਆ। ਗੋਲੀਬਾਰੀ ਦੇ ਬਾਅਦ ਜਾਰੀ ਹੋਈਆਂ ਘਟਨਾ ਸਥਾਨ ਦੀਆਂ ਤਸਵੀਰਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਇਸ ਹਸਪਤਾਲ ਦੇ ਬਾਹਰ ਐਮਰਜੈਂਸੀ ਸਰਵਿਸ ਦੀਆਂ ਗੱਡੀਆਂ ਖੜ੍ਹੀਆਂ ਹੋਈਆਂ ਹਨ।


author

cherry

Content Editor

Related News