ਪੈਰਿਸ : ਸ਼ਖਸ ਨੇ ਚਾਕੂ ਨਾਲ ਕੀਤਾ ਹਮਲਾ, 1 ਦੀ ਮੌਤ ਤੇ 2 ਜ਼ਖਮੀ

Thursday, Aug 23, 2018 - 03:41 PM (IST)

ਪੈਰਿਸ : ਸ਼ਖਸ ਨੇ ਚਾਕੂ ਨਾਲ ਕੀਤਾ ਹਮਲਾ, 1 ਦੀ ਮੌਤ ਤੇ 2 ਜ਼ਖਮੀ

ਪੈਰਿਸ (ਭਾਸ਼ਾ)— ਪੈਰਿਸ ਤੋਂ 30 ਕਿਲੋਮੀਟਰ ਦੂਰ ਦੱਖਣ-ਪੱਛਮ ਵਿਚ ਸਥਿਤ ਇਕ ਨਗਰ ਵਿਚ ਵੀਰਵਾਰ ਨੂੰ ਇਕ ਵਿਅਕਤੀ ਨੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਉਸ ਨੇ ਇਕ ਵਿਅਕਤੀ ਦਾ ਕਤਲ ਕਰ ਦਿੱਤਾ ਜਦਕਿ ਦੋ ਹੋਰ ਨੂੰ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ। ਸੂਤਰਾਂ ਨੇ ਦੱਸਿਆ ਕਿ ਇਹ ਘਟਨਾ ਟ੍ਰੇਪਸ ਵਿਚ ਹੋਈ। ਉਨ੍ਹਾਂ ਮੁਤਾਬਕ ਪੁਲਸ ਨੇ ਹਮਲਾ ਕਰਨ ਵਾਲੇ ਵਿਅਕਤੀ ਨੂੰ ਕਾਬੂ ਕਰ ਲਿਆ ਹੈ। ਹਾਲੇ ਤੱਕ ਇਹ ਜਾਣਕਾਰੀ ਉਪਲਬਧ ਨਹੀਂ ਹੈ ਕਿ ਪੁਲਸ ਨੇ ਹਮਲਾਵਰ ਨੂੰ ਮਾਰ ਦਿੱਤਾ ਹੈ ਜਾਂ ਨਹੀਂ।


Related News