ਅਮਰੀਕਾ: 6 ਸਾਲ ਦੇ ਬੱਚੇ ਕੋਲੋਂ ਸਕੂਲ ''ਚ ਚੱਲੀ ਗੋਲੀ, ਮਾਤਾ-ਪਿਤਾ ਗ੍ਰਿਫਤਾਰ

Saturday, Jan 25, 2020 - 12:51 PM (IST)

ਅਮਰੀਕਾ: 6 ਸਾਲ ਦੇ ਬੱਚੇ ਕੋਲੋਂ ਸਕੂਲ ''ਚ ਚੱਲੀ ਗੋਲੀ, ਮਾਤਾ-ਪਿਤਾ ਗ੍ਰਿਫਤਾਰ

ਕਾਮਡੇਨ- ਅਮਰੀਕਾ ਦੇ ਅਲਬਾਮਾ ਸੂਬੇ ਵਿਚ ਪਹਿਲੀ ਜਮਾਤ ਵਿਚ ਪੜ੍ਹਨ ਵਾਲਾ ਬੱਚਾ ਸਕੂਲੇ ਬੰਦੂਕ ਲੈ ਕੇ ਪਹੁੰਚ ਗਿਆ ਤੇ ਉਸ ਕੋਲੋਂ ਅਨਜਾਣੇ ਵਿਚ ਗੋਲੀ ਚੱਲ ਗਈ। ਇਸ ਘਟਨਾ ਵਿਚ ਕੋਈ ਜ਼ਖਮੀ ਨਹੀਂ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਬੱਚੇ ਦੇ ਮਾਤਾ-ਪਿਤਾ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ।

ਜ਼ਿਲਾ ਅਟਾਰਨੀ ਮਾਈਕਲ ਜੈਕਸਨ ਨੇ ਦੱਸਿਆ ਕਿ ਘਟਨਾ ਵਿਲਕਾਕਸ ਕਾਊਂਟੀ ਦੇ ਜੇਈ ਹੋਬਸ ਸਕੂਲ ਦੀ ਹੈ, ਜਿਥੇ 6 ਸਾਲ ਦਾ ਬੱਚਾ ਆਪਣੇ ਨਾਲ ਬੰਦੂਕ ਲੈ ਆਇਆ ਤੇ ਉਸ ਤੋਂ ਗੋਲੀ ਚੱਲ ਗਈ। ਉਹਨਾਂ ਨੇ ਦੱਸਿਆ ਕਿ ਗੋਲੀ ਕੰਧ ਵਿਚ ਲੱਗੀ। ਸਕੂਲ ਦੇ ਨਿਰੀਖਕਾਂ ਨੇ ਫੇਸਬੁੱਕ 'ਤੇ ਇਕ ਬਿਆਨ ਜਾਰੀ ਕਰਕੇ ਦੱਸਿਆ ਕਿ ਬੰਦੂਕ ਬੱਚੇ ਦੀ ਕੋਟ ਦੀ ਜੇਬ ਵਿਚ ਸੀ। ਜੈਕਸਨ ਨੇ ਦੱਸਿਆ ਕਿ ਮਾਤਾ-ਪਿਤਾ 'ਤੇ ਨਾਬਾਲਗ ਦੀ ਅਸਮਾਜਿਕ ਤੇ ਅਪਰਾਧਿਕ ਗਤੀਵਿਧੀ ਵਿਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਗਿਆ ਹੈ ਪਰ ਉਹਨਾਂ ਦੇ ਨਾਂ ਜਾਰੀ ਨਹੀਂ ਕੀਤੇ ਗਏ ਹਨ।


author

Baljit Singh

Content Editor

Related News