ਪੰਡੋਰਾ ਪੇਪਰ ’ਚ ਪਕਿ ਦੇ PM ਇਮਰਾਨ ਖਾਨ ਦੇ ਕਰੀਬੀਆਂ ਸਮੇਤ 700 ਤੋਂ ਵੱਧ ਲੋਕਾਂ ਦੇ ਨਾਵਾਂ ਦਾ ਖ਼ੁਲਾਸਾ

Monday, Oct 04, 2021 - 11:51 AM (IST)

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਕਰੀਬੀ ਲੋਕਾਂ ਅਤੇ ਕੁੱਝ ਮੰਤਰੀਆਂ ਸਮੇਤ 700 ਤੋਂ ਜ਼ਿਆਦਾ ਲੋਕਾਂ ਦੇ ਨਾਮ ਪੰਡੋਰਾ ਪੇਪਰ ਮਾਮਲੇ ਵਿਚ ਸਾਹਮਣੇ ਆਏ ਹਨ। ਪੰਡੋਰਾ ਪੇਪਰ ਵਿਚ ਵਿਸ਼ਵ ਭਰ ਵਿਚ ਉਚ ਅਹੁਦਿਆਂ ’ਤੇ ਬੈਠੇ ਲੋਕਾਂ ਦੇ ਗੁਪਤ ਵਿੱਤੀ ਲੈਣ-ਦੇਣ ਦਾ ਖ਼ੁਲਾਸਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਤਾਲਿਬਾਨ ਹਕੂਮਤ ਦੀ ਮਾਰ, ਧੀ ਦੇ ਇਲਾਜ ਲਈ ਅਫ਼ਗਾਨ ਔਰਤ ਨੇ 25 ਹਜ਼ਾਰ 'ਚ ਵੇਚਿਆ ਡੇਢ ਸਾਲਾ ਪੁੱਤਰ

ਜਿਓ ਨਿਊਜ਼ ਦੀ ਇਕ ਰਿਪੋਰਟ ਮੁਤਾਬਕ ਇੰਟਰਨੈਸ਼ਨਲ ਕੰਸੋਰਟੀਅਮ ਆਫ ਇਨਫੈਸਟੀਗੇਟਿਵ ਜਰਨਲਿਸਟਸ (ਆਈ.ਸੀ.ਆਈ.ਜੇ.) ਨੇ ਸ਼ਨੀਵਾਰ ਨੂੰ ‘ਪੰਡੋਰਾ ਪੇਪਰ’ ਦਾ ਖ਼ੁਲਾਸਾ ਕੀਤਾ, ਜਿਸ ਮੁਤਾਬਕ ਵਿੱਤ ਮੰਤਰੀ ਸ਼ੌਕਤ ਤਾਰਿਨ, ਜਲ ਸਰੋਤ ਮੰਤਰੀ ਮੂਨਿਸ ਇਲਾਹੀ, ਸੰਸਦ ਮੈਂਬਰ ਫੈਸਲ ਵਾਵੜਾ, ਉਦਯੋਗ ਅਤੇ ਉਤਪਾਦਨ ਮੰਤਰੀ ਖੁਸਰੋ ਬਖ਼ਤਿਆਰ ਦੇ ਪਰਿਵਾਰ ਸਮੇਤ ਹੋਰ ਲੋਕਾਂ ਦੇ ਵਿਦੇਸ਼ੀ ਕੰਪਨੀਆਂ ਨਾਲ ਲੈਣ-ਦੇਣ ਦੇ ਸਬੰਧ ਸਨ। ਇਸ ਮਾਮਲੇ ਵਿਚ ਕੁੱਝ ਸੇਵਾਮੁਕਤ ਫ਼ੌਜੀ ਅਧਿਕਾਰੀਆਂ, ਕਾਰੋਬਾਰੀਆਂ ਅਤੇ ਮੀਡੀਆ ਕੰਪਨੀ ਦੇ ਮਾਲਕਾਂ ਦੇ ਨਾਮ ਵੀ ਸਾਹਮਣੇ ਆਏ ਹਨ।

ਇਹ ਵੀ ਪੜ੍ਹੋ : 'ਅਸੀਂ ਵੀ ਮੁਸਲਿਮ ਹਾਂ, ਸਾਡੇ ਤੋਂ ਸਿੱਖੋ ਦੇਸ਼ ਚਲਾਉਣਾ', ਜਾਣੋ ਕਤਰ ਨੇ ਕਿਉਂ ਅਤੇ ਕਿਸ ਦੇਸ਼ ਨੂੰ ਦਿੱਤੀ ਸਲਾਹ

ਕੀ ਹੈ 'ਪੰਡੋਰਾ ਪੇਪਰਜ਼'
ਦੁਨੀਆ ਭਰ ਦੀਆਂ 14 ਕੰਪਨੀਆਂ ਤੋਂ ਮਿਲੇ ਲਗਭਗ 1 ਕਰੋੜ 20 ਲੱਖ ਦਸਤਾਵੇਜ਼ਾਂ ਦੀ ਜਾਂਚ ਨਾਲ ਭਾਰਤ ਸਮੇਤ 91 ਦੇਸ਼ਾਂ ਅਤੇ ਖੇਤਰਾਂ ਦੇ ਸੈਂਕੜੇ ਨੇਤਾਵਾਂ, ਅਰਬਪਤੀਆਂ, ਮਸ਼ਹੂਰ ਹਸਤੀਆਂ, ਧਾਰਮਿਕ ਨੇਤਾਵਾਂ ਅਤੇ ਨਸ਼ਿਆਂ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਦੇ ਗੁਪਤ ਨਿਵੇਸ਼ਾਂ ਦਾ ਪਰਦਾਫਾਸ਼ ਹੋਇਆ ਹੈ। ਇੰਟਰਨੈਸ਼ਨਲ ਕੰਸੋਰਟੀਅਮ ਆਫ਼ ਇਨਵੈਸਟੀਗੇਟਿਵ ਜਰਨਲਿਸਟਸ ਨੇ ਇਹ ਰਿਪੋਰਟ ਜਾਰੀ ਕੀਤੀ, ਜੋ 117 ਦੇਸ਼ਾਂ ਦੇ 150 ਮੀਡੀਆ ਸੰਗਠਨਾਂ ਦੇ 600 ਪੱਤਰਕਾਰਾਂ ਦੀ ਮਦਦ ਨਾਲ ਤਿਆਰ ਕੀਤੀ ਗਈ ਹੈ। ਇਨ੍ਹਾਂ ਮੀਡੀਆ ਸੰਗਠਨਾਂ ਵਿਚ ਬੀ.ਬੀ.ਸੀ., ਦਿ ਗਾਰਡੀਅਨ, ਦਿ ਵਾਸ਼ਿੰਗਟਨ ਪੋਸਟ, ਆਸਟ੍ਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਅਤੇ ਭਾਰਤ ਦਾ ਦਿ ਇੰਡੀਅਨ ਐਕਸਪ੍ਰੈਸ ਸ਼ਾਮਲ ਹਨ। ਇਸ ਰਿਪੋਰਟ ਨੂੰ 'ਪੰਡੋਰਾ ਪੇਪਰਜ਼' (ਭਾਨੁਮਤੀ ਦੇ ਪਿਟਾਰੇ 'ਚੋਂ ਨਿਕਲੇ ਦਸਤਾਵੇਜ਼) ਕਰਾਰ ਦਿੱਤਾ ਜਾ ਰਿਹਾ ਹੈ, ਕਿਉਂਕਿ ਇਸ ਨੇ ਪ੍ਰਭਾਵਸ਼ਾਲੀ ਅਤੇ ਭ੍ਰਿਸ਼ਟ ਲੋਕਾਂ ਦੀ ਲੁਕਾ ਕੇ ਰੱਖੀ ਦੌਲਤ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਇਨ੍ਹਾਂ ਲੋਕਾਂ ਨੇ ਕਿਵੇਂ ਹਜ਼ਾਰਾਂ ਅਰਬ ਡਾਲਰ ਦੀ ਗੈਰ-ਕਨੂੰਨੀ ਸੰਪਤੀ ਨੂੰ ਲੁਕਾਉਣ ਲਈ ਵਿਦੇਸ਼ ਵਿੱਚ ਖਾਤਿਆਂ ਦੀ ਵਰਤੋਂ ਕੀਤੀ। 'ਪੰਡੋਰਾ ਪੇਪਰਜ਼' ਵਿਚ ਸਚਿਨ ਤੇਂਦੁਲਕਰ, ਅਨਿਲ ਅੰਬਾਨੀ, ਵਿਨੋਦ ਅਡਾਨੀ, ਨੀਰਾ ਰਾਡੀਆ, ਸਤੀਸ਼ ਸ਼ਰਮਾ, ਜੈਕੀ ਸ਼ਰਾਫ, ਨੀਰਵ ਮੋਦੀ ਅਤੇ ਕਿਰਨ ਮਜ਼ੂਮਦਾਰ-ਸ਼ਾਅ ਸਮੇਤ 300 ਭਾਰਤੀ ਲੋਕਾਂ ਦੇ ਨਾਂ ਸ਼ਾਮਲ ਹਨ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News