ਪੰਡਿਤ ਰਮੇਸ਼ ਸ਼ਾਸਤਰੀ ਯੂਰਪ ਸਮੇਤ ਇਟਲੀ ਦੇ ਰਾਸ਼ਟਰੀ ਪ੍ਰਤੀਨਿਧ ਘੋਸ਼ਿਤ

Sunday, Jan 03, 2021 - 05:43 PM (IST)

ਰੋਮ (ਕੈਂਥ): ਇਟਲੀ ਦੇ ਨਾਮੀ ਅਚਾਰਿਆ ਰਮੇਸ਼ ਸ਼ਾਸਤਰੀ ਜੋ ਕਿ ਦੇਸ਼ ਵਿਦੇਸ਼ ਦੀਆਂ ਸੰਗਤਾਂ ਵਿਚ ਆਪਣਾ ਅਹਿਮ ਸਥਾਨ ਤੇ ਵਿਲੱਖਣ ਦਿੱਖ ਰੱਖਦੇ ਹਨ ਉਹਨਾਂ ਨੂੰ ਪਿਛਲੇ ਦਿਨੀ ਗੁਜਰਾਤ ਸਥਿਤ ਵਿਸ਼ਵ ਸੰਤ ਸੁਰੱਖਿਆ ਸੰਘ ਵੱਲੋਂ ਇਟਲੀ ਅਤੇ ਯੂਰਪ ਦਾ ਰਾਸ਼ਟਰੀ ਪ੍ਰਤੀਨਿਧ ਬਣਾਇਆ ਗਿਆ ਹੈ।

PunjabKesari

ਜਿਸ ਨੂੰ ਲੈ ਕੇ ਜਿੱਥੇ ਇਟਲੀ ਅਤੇ ਯੂਰਪ ਦੀਆਂ ਸੰਗਤਾਂ ਵਿਚ ਖੁਸ਼ੀ ਦੀ ਲਹਿਰ ਹੈ ਉੱਥੇ ਹੀ ਰਮੇਸ਼ ਸ਼ਾਸਤਰੀ ਵੱਲੋਂ ਪ੍ਰੈਸ ਨਾਲ ਅਪਣੇ ਵਿਚਾਰ ਸਾਂਝੇ ਕਰਦੇ ਹੋਏ ਦੱਸਿਆ ਗਿਆ ਕਿ ਉਹ ਇਸ ਜ਼ਿੰਮੇਵਾਰੀ ਨੂੰ ਪੂਰੀ ਤਰ੍ਹਾਂ ਤਨ-ਮਨ ਨਾਲ ਨਿਭਾਉਣਗੇ ਅਤੇ ਸਨਾਤਨ ਧਰਮ ਸੰਬੰਧੀ ਗੋਰਵਮਈ ਕਾਰਜ ਕਰਨਗੇ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਸਹੀ ਮਾਰਗ ਦਰਸ਼ਕ ਬਣਿਆ ਜਾਵੇ। 

PunjabKesari

ਪੜ੍ਹੋ ਇਹ ਅਹਿਮ ਖਬਰ- ਰੂਸੀ ਹੈਕਰਾਂ ਨੇ ਅਮਰੀਕਾ ਦੀਆਂ 250 ਸਰਕਾਰੀ ਏਜੰਸੀਆਂ ਅਤੇ ਕੰਪਨੀਆਂ ਨੂੰ ਬਣਾਇਆ ਨਿਸ਼ਾਨਾ

ਇੱਥੇ ਇਹ ਜ਼ਿਕਰਯੋਗ ਹੈ ਕਿ ਅਚਾਰਿਆ ਪੰਡਿਤ ਰਮੇਸ਼ ਸ਼ਾਸਤਰੀ ਇਟਲੀ ਵਿਚ ਕਾਫੀ ਲੰਮੇ ਸਮੇ ਤੋਂ ਹਰ ਸਾਲ ਆਪਣੇ ਗੁਰੂ ਸ੍ਰੀ 1008 ਮਹਾਂ ਮੰਡਲੇਸ਼ਵਰ ਮਹੰਤ ਸ੍ਰੀ ਉਤਮ ਗਿਰੀ ਜੀ ਮਹਾਰਾਜ ਦੀ ਯਾਦ ਨੂੰ ਸਮਰਪਿਤ ਵਿਸ਼ਵ ਸ਼ਾਂਤੀ ਯੱਗ ਕਰਵਾਉਂਦੇ ਹਨ, ਜਿਹਨਾਂ ਵਿਚ ਵੱਡੀ ਗਿਣਤੀ ਵਿਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਹਾਜ਼ਰੀ ਲਗਵਾਉਂਦੀਆਂ ਹਨ।ਇਸ ਤੋਂ ਇਲਾਵਾ ਆਪ ਜੀ ਪੰਜਾਬ ਸਰਹੰਦ ਨਾਲ ਸਬੰਧਿਤ ਹੋਣ ਕਾਰਨ ਸਿੱਖ ਗੁਰੂ ਸਹਿਬਾਨ ਜੀ ਦੀ ਸਿੱਖਿਆ ਨੂੰ ਵੀ ਸੰਗਤਾਂ ਵਿਚ ਵਿਚਾਰਦੇ ਹਨ। ਇਸ ਲਈ ਇਟਲੀ ਦੀਆਂ ਸਿੱਖ ਸੰਗਤਾਂ ਵਿਚ ਵੀ ਕਾਫੀ ਸਨਮਾਨਜਕ ਸ਼ਖਸੀਅਤ ਦੇ ਤੌਰ 'ਤੇ ਵਿਚਰਦੇ ਹਨ।ਆਪ ਨੇ ਹਮੇਸ਼ਾ ਹੀ ਭਾਈਚਾਰਕ ਸਾਂਝ ਅਤੇ ਵਿਸ਼ਵ ਸਾਂਤੀ ਦੀ ਪ੍ਰਾਰਥਨਾ ਕੀਤੀ ਹੈ। ਅੱਜਕਲ੍ਹ ਆਪ ਜੀ ਇਟਲੀ ਦੇ ਪਾਦੋਵਾ ਮੰਦਿਰ ਵਿਚ ਆਪਣੀਆਂ ਸੇਵਾਵਾਂ ਦੇ ਰਹੇ ਹਨ।


Vandana

Content Editor

Related News